ਵਿਰਾਸਤੀ ਗਾਇਕੀ ਨੂੰ ਪ੍ਰਫੁੱਲਿਤ ਕਰਨ ਦੀ ਲੋੜ_ਸਰਪੰਚ ਵਿਰਕ/ ਭੁਪਿੰਦਰ ਸਿੰਘ /ਨਿਰਮਲ ਸਿੰਘ ਵਿਰਕ/ ਕੁਲਦੀਪ ਸਿੰਘ ਕੀਪਾ
ਭਲੂਰ-ਮੋਗਾ (ਸਮਾਜ ਵੀਕਲੀ) ਬੇਅੰਤ ਗਿੱਲ ਸੰਗੀਤ ਬਿਨਾਂ ਜ਼ਿੰਦਗੀ ਦੇ ਰੰਗ ਫਿੱਕੇ ਤੇ ਅਧੂਰੇ ਹਨ। ਚੰਗਾ ਗੀਤ ਸੰਗੀਤ ਨਰੋਆ ਸਮਾਜ ਸਿਰਜਦਾ ਹੈ। ਇਹ ਸ਼ਬਦ ਪਿੰਡ ਭਲੂਰ ਦੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ, ਕੋਆਪਰੇਟਿਵ ਸੁਸਾਇਟੀ ਭਲੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਉਰਫ਼ ਭਿੰਦਾ ਭਾਊ, ਕਿਸਾਨ ਯੂਨੀਅਨ ਲੱਖੋਵਾਲ ਦੇ ਨੁਮਾਇੰਦੇ ਸਰਦਾਰ ਨਿਰਮਲ ਸਿੰਘ ਵਿਰਕ ਅਤੇ ‘ਯੰਗ ਸਪੋਰਟਸ ਕਲੱਬ ਭਲੂਰ’ ਦੇ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਕੀਪਾ ਕਬੱਡੀ ਖਿਡਾਰੀ ਨੇ ਇੱਥੇ ’35 ਅੱਖਰ ਕੰਪਿਊਟਰ ਕੈਫੇ ਭਲੂਰ’ ਦੇ ਵਿਹੜੇ ਵਿਚ ਸਾਂਝੇ ਤੌਰ ‘ਤੇ ਕਹੇ। ਉਨ੍ਹਾਂ ਕਿਹਾ ਕਿ ਜਦੋਂ ਸਾਡੇ ਕੰਨਾਂ ਨੂੰ ਚੰਗੀ ਗਾਈਕੀ ਸੁਣਨ ਨੂੰ ਮਿਲਦੀ ਹੈ ਤਾਂ ਰੂਹ ਸਰਸ਼ਾਰ ਹੋ ਜਾਂਦੀ ਹੈ। ਅਜੋਕੇ ਸ਼ੋਰ ਸ਼ਰਾਬੇ ਦੀ ਗਾਇਕੀ ਵਿੱਚ ਚੰਗੀ ਗਾਇਕੀ ਦਾ ਨਿੱਖਰਨਾ ਤੇ ਅੱਗੇ ਆਉਣਾ ਬਹੁਤ ਜ਼ਰੂਰੀ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਜੇਕਰ ਅਸੀਂ ਚੰਗੇ ਕਲਾਕਾਰਾਂ ਨੂੰ ਸਪੋਟ ਕਰਾਂਗੇ। ਅੱਜ ਪੰਜਾਬ ਅੰਦਰ ਸਰਦਾਰ ਨਵਜੋਤ ਸਿੰਘ ਮੰਡੇਰ ਤੇ ਉਨ੍ਹਾਂ ਦੇ ਸਾਥੀ ਵਿਰਾਸਤੀ ਗਾਇਕੀ ਨੂੰ ਅੱਗੇ ਤੋਰ ਰਹੇ ਹਨ। ਅੱਜ ਵਿਰਾਸਤੀ ਗਾਇਕੀ ਨੂੰ ਪ੍ਰਫੁੱਲਿਤ ਕਰਨ ਦੀ ਲੋੜ ਹੈ। ਬੜੀ ਖੂਬਸੂਰਤ ਗੱਲ ਹੈ ਕਿ ਸਰਦਾਰ ਨਵਜੋਤ ਸਿੰਘ ਆਪਣੇ ਸਪੁੱਤਰਾਂ ਸਮੇਤ ਆਪਣੀ ਗਾਇਕੀ ਦੇ ਰੰਗ ਬਿਖੇਰਨ ਲਈ ਮਿਤੀ 2 ਮਾਰਚ 2025 ਦਿਨ ਐਤਵਾਰ ਨੂੰ ਪਿੰਡ ਭਲੂਰ ਵਿਖੇ ਪਹੁੰਚ ਰਹੇ ਹਨ। ਉਹਨਾਂ ਦਾ ਪ੍ਰੋਗਰਾਮ ਬਾਅਦ ਦੁਪਹਿਰ 2 ਵਜੇ ‘ਭਾਈ ਗਰੀਬੂ ਦਾਸ ਦੀ ਧਰਮਸ਼ਾਲਾ’ ਵਿਖੇ ਹੋਵੇਗਾ। ਇਸ ਉਪਰਾਲੇ ਲਈ ਨੌਜਵਾਨ ਸਾਹਿਤ ਸਭਾ ਭਲੂਰ’ ਅਤੇ 35 ਅੱਖਰ ਲੇਖਕ ਮੰਚ ਭਲੂਰ’ ਨੂੰ ਮੁਬਾਰਕਬਾਦ। ਨੌਜਵਾਨ ਕਵੀ ਬੇਅੰਤ ਗਿੱਲ ਦਾ ਇਹ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਸਰਦਾਰ ਨਿਰਮਲ ਸਿੰਘ ਵਿਰਕ, ਪ੍ਰਧਾਨ ਭੁਪਿੰਦਰ ਸਿੰਘ, ਕੁਲਦੀਪ ਸਿੰਘ ਕੀਪਾ ਕਬੱਡੀ ਖਿਡਾਰੀ ਅਤੇ ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਪਿੰਡਾਂ ਅੰਦਰ ਚੰਗੇ ਸਮਾਗਮ ਕਾਰਜਾਂ ਦਾ ਹੋਣਾ ਪਿੰਡਾਂ ਦੀ ਵਿਲੱਖਣਤਾ ਨੂੰ ਹੋਰ ਨਿਖਾਰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj