(ਸਮਾਜ ਵੀਕਲੀ)
ਸੋਹਣਿਆਂ ਵੇ ਐਵੇਂ ਮੇਰਾ
ਦਿਲ ਨਾ ਦੁਖਾਇਆ ਕਰ।
ਬੋਲ ਬੋਲਾਂ ਮੂੰਹੋਂ ਜਿਹੜੇ,
ਬੋਲ ਤੂੰ ਪੁਗਾਇਆ ਕਰ।
ਸੋਹਣਿਆਂ….
ਪਿੱਛੇ ਨਹੀਓਂ ਹਟਦੀ ਵੇ,
ਮੈਂ ਸਦਾ ਤੇਰੇ ਨਾਲ਼ ਹਾਂ।
ਹੱਲ ਤੈਥੋਂ ਹੁੰਦਾ ਨਹੀਂ ਜੋ,
ਕਿਹੜਾ ਕੋਈ ਸਵਾਲ ਹਾਂ?
ਥੋੜ੍ਹਾ ਬਹੁਤਾ ਵਕਤ ਹੁੰਦਾ,
ਐਵੇਂ ਨਾ ਖੁੰਝਾਇਆ ਕਰ।
ਸੋਹਣਿਆਂ…
ਤੇਰੇ ਨਾਲ਼ੋਂ ਵੱਧ ਕੇ ਮੈਨੂੰ,
ਤੇਰਾ ਹੀ ਖ਼ਿਆਲ ਹੈ।
ਦਿਲ ਮੇਰਾ ਸਾਰੇ ਦਾ ਸਾਰਾ,
ਤੇਰੇ ਤੇ ਦਿਆਲ ਹੈ।
ਚੱਲ ਹੁਣ ਛੱਡ ਗੁੱਸਾ,
ਪਿੰਡੇ ਨਾ ਹੰਢਾਇਆ ਕਰ।
ਸੋਹਣਿਆਂ…..
ਆਪੇ ਕਰਦਾ ਮਾੜੀਆਂ ਤੇ,
ਆਪੇ ਜਾਨਾਂ ਰੁੱਸ ਐ।
ਤੇਰੀ ਖ਼ਾਤਰ ਕਿੱਥੇ-ਕਿੱਥੇ,
ਜਾਵਾਂ ਦੱਸ ਝੁੱਕ ਮੈਂ।
ਦੁੱਖ ਹੋਵੇ ਸੁੱਖ ‘ਮਨਜੀਤ’,
ਸਭ ਹੀ ਵੰਡਾਇਆ ਕਰ।
ਸੋਹਣਿਆਂ…..
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ।
ਸੰ:9464633059