ਘਰ ਵਾਲੀਆਂ ਨੂੰ ਮਾਰਨਾ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਸਭਿਅਕ ਸਮਾਜ ਵਿੱਚ ਚੰਗਾ ਨ੍ਹੀਂ ਲੱਗਦਾ,
ਪਤਨੀਆਂ ਨੂੰ ਝਿੱੜਕਣਾ, ਕੁੱਟਣਾ ਜਾਂ ਮਾਰਨਾ।
ਉਸ ਨੂੰ ਬਰਾਬਰੀ ਦਾ ਹੱਕ ਐਵੇਂ ਨ੍ਹੀਂ ਮਿਲਿਆ,
ਸਾਰੇ ਪਰਿਵਾਰ ਨੂੰ ਪਾਲਦੀ, ਪੈਂਦਾ ਉਸਨੂੰ ਸਹਾਰਨਾ।
ਬਹੁਤ ਔਖਾ ਹੁੰਦਾ ਧੀਆਂ ਨੂੰ ਪਾਲਣਾ,
ਪਾਲ-ਪੋਸ ਕੇ ਪਰਾਏ ਘਰ ਤੋਰਨਾ।
ਬਦਨਾਮ ਟੱਬਰਾਂ ਜਾਂ ਖੇਤਰਾਂ ਚ ਕੋਈ ਧੀ ਨ੍ਹੀਂ ਵਿਆਹੁੰਦਾ,
ਹੱਥੀਂ-ਪਾਲੇ ਜੀਵ ਨੂੰ, ਖੂਹ ‘ਚ ਸਿੱਟਣਾ ਨ੍ਹੀਂ ਚਾਹੁੰਦਾ।
ਪਾਪੀਆਂ ਦੀਆਂ ਹਰਕਤਾਂ ਨੂੰ,ਰੱਬ ਵੀ ਹੈ ਦੇਖਦਾ,
ਉੱਲੂ ਭਾਲੇ ਉਜਾੜ, ਹਰੇਕ ਉਸ ਨੂੰ ਦੂਰੋਂ ਮੱਥਾ ਟੇਕਦਾ।
ਔਰਤ ਹੁੰਦੀ ਸਤਿਕਾਰ ਦੀ ਭੁੱਖੀ, ਉੱਪਰੋਂ ਉੱਪਰੋਂ ਤਾਅਨੇ ਮਾਰੇ,
ਬੰਦੇ ਦਾ ਮਨ ਟੋਹ ਲੈਂਦੀ, ਪਤੀ ਜੇ ਹੋਵੇ ਸੱਚਾ, ਜਾਵੇ ਵਾਰੇ ਵਾਰੇ।
ਸੱਚੇ ਪਿਆਰ ਦੀ ਪਰਿਭਾਸ਼ਾ ਵੀ ਇਹੀ ਕਹਿੰਦੀ, ਜੋੜੀ ਪਿਆਰ ਬੰਧਨ ਵਿੱਚ ਬੱਝੀ ਰਹਿੰਦੀ।
ਜੇ ਇੱਕ ਦੂਜੇ ਨਾਲ ਰਲ-ਮਿਲ ਕੇ ਰਹਿਣ, ਬੇਇਜ਼ਤੀ ਵਾਲੀ ਗੱਲ ਹੋਰ ਕਿਸੇ ਦੇ ਮੂਹਰੇ ਨਾ ਕਹਿਣ ।
ਪਰਦੇ ਵਿੱਚ ਆਪਣੇ ਗੁੱਸੇ-ਗਿੱਲੇ ਮਿਟਾਣ, ਚੁਗਲਾਂ ਦੀਆਂ ਗੱਲਾਂ ਵਿੱਚ ਨਾ ਆਣ।

ਅਮਰਜੀਤ ਸਿੰਘ ਤੂਰ,

ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ-ਆਬਾਦ # 639/40ਏ ਚੰਡੀਗੜ੍ਹ।

ਫੋਨ ਨੰਬਰ : 9878469639

Previous articleਗੈਰ-ਜ਼ਰੂਰੀ ਰਸਾਇਣਾਂ ਨੂੰ ਖਾਦਾਂ ਨਾਲ ਟੈਗ ਕਰਕੇ ਵੇਚਣਾ ਜਾਂ ਕਾਲਾਬਾਜ਼ਾਰੀ ਕਰਨਾ ਕਾਨੂੰਨੀ ਜ਼ੁਰਮ – ਮੁੱਖ ਖੇਤੀਬਾੜੀ ਅਫ਼ਸਰ
Next articleਸਲਾਨਾ ਜੋੜ ਮੇਲਾ ਮਨਾਇਆ ਜਾਵੇਗਾ