
ਸੁਖਬੀਰ ਬਾਦਲ ਕਰਨਗੇ ਸਮਾਗਮ ਦੀ ਪ੍ਰਧਾਨਗੀ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.)– ਸ਼੍ਰੋਮਣੀ ਅਕਾਲੀ ਦਲ ਬੀ.ਸੀ.ਵਿੰਗ ਦੇ ਕੌਮੀ ਪ੍ਰਧਾਨ ਜੱਥੇਦਾਰ ਹੀਰਾ ਸਿੰਘ ਗਾਬੜੀਆ ਦੀ ਪ੍ਰਧਾਨਗੀ ਹੇਠ ਜਨਤਾ ਨਗਰ, ਗਿੱਲ ਰੋਡ ਵਿਖੇ ਪੂਰੇ ਪੰਜਾਬ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਮੂਹ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ 10 ਮਈ ਨੂੰ ਮਨਾਏ ਜਾਣ ਵਾਲੇ ਸਮਾਗਮ ਸੰਬੰਧੀ ਹੋਈ। ਜਿਸ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ 18ਵੀਂ ਸਦੀ ਦੇ ਮਹਾਨ ਯੋਧੇ, ਰਾਮਗੜ੍ਹੀਆ ਮਿਸਲ ਦੇ ਬਾਨੀ, ਲਾਲ ਕਿਲ੍ਹੇ ਦੇ ਜੇਤੂ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 303ਵੇੰ ਜਨਮ-ਦਿਨ ਨੂੰ ਦੁਪਹਿਰ 2 ਵਜੇ ਦਾਣਾ ਮੰਡੀ, ਗਿੱਲ ਰੋਡ, ਨੇੜੇ ਅਰੋੜਾ ਪੈਲੇਸ ਲੁਧਿਆਣਾ ਵਿਖੇ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਸਿਰਕਤ ਕਰਨਗੇ। ਜੱਥੇਦਾਰ ਗਾਬੜੀਆ ਨੇ ਕਿਹਾ ਕਿ ਮੀਟਿੰਗ ਵਿੱਚ ਪੰਜਾਬ ਭਰ ਦੇ ਅਹੁਦੇਦਾਰਾਂ, ਜ਼ਿਲ੍ਹਾ ਪ੍ਰਧਾਨਾਂ ਅਤੇ ਸਮੂਹ ਅਹੁਦੇਦਾਰਾਂ ਨੂੰ ਆ ਰਹੀਆਂ ਨਗਰ ਕੌੰਸਲ ਚੋਣਾਂ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ ਵੋਟਰ ਲਿਸਟਾਂ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ। ਜੱਥੇਦਾਰ ਗਾਬੜੀਆ ਨੇ 10 ਮਈ ਦਿਨ ਐਤਵਾਰ ਨੂੰ ਵੱਡੀ ਪੱਧਰ ਤੇ ਮਨਾਏ ਜਾ ਰਹੇ ਸਮਾਗਮ ਸੰਬੰਧੀ ਸਾਰਿਆਂ ਦੀਆਂ ਵਿਸ਼ੇਸ਼ ਡਿਊਟੀਆਂ ਲਗਾਈਆਂ । ਸਾਰਿਆਂ ਨੂੰ ਆਪਣੇ-ਆਪਣੇ ਸਾਥੀਆਂ ਸਮੇਤ ਪਹੁੰਚਣ ਲਈ ਕਿਹਾ ਕਿ ਇਸ ਸਮਾਗਮ ਵਿੱਚ ਸਾਰਿਆਂ ਦਾ ਸਮੇਂ ਸਿਰ ਪਹੁੰਚਣਾ ਜਰੂਰੀ ਹੋਵੇਗਾ। ਮੀਟਿੰਗ ਵਿੱਚ ਹਾਜ਼ਰ ਬੀ.ਸੀ. ਵਿੰਗ ਦੇ ਸਮੂਹ ਅਹੁਦੇਦਾਰਾਂ ਦਾ ਗੁਰਮੀਤ ਸਿੰਘ ਕੁਲਾਰ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਸਮੇਂ ਵਿਸ਼ੇਸ਼ ਤੌਰ ਤੇ ਗੁਰਦੀਪ ਸਿੰਘ ਸ਼ੇਖੂਪੂਰਾ, ਗੁਰਚਰਨ ਸਿੰਘ ਗੁਰੂ ਮੀਡੀਆ ਇੰਚਾਰਜ, ਭੁਪਿੰਦਰ ਪਾਲ ਸਿੰਘ ਜਾਗੜਾ, ਦਵਿੰਦਰ ਸਿੰਘ ਕਲਸੀ, ਗੁਰਦੀਪ ਸਿੰਘ ਲੀਲ, ਜਸਦੀਪ ਸਿੰਘ ਕਾਉਂਕੇ, ਚਰਨਜੀਤ ਸਿੰਘ ਚੰਨੀ, ਹਰਦਿਆਲ ਸਿੰਘ ਭੱਟੀ ਪਟਿਆਲਾ, ਹਰੀਸ ਕੁਮਾਰ ਪਠਾਣਕੋਟ, ਨਰਿੰਦਰ ਸਿੰਘ ਸੇਖਵਾਂ, ਇੰਦਰਜੀਤ ਸਿੰਘ ਪੰਡੋਰੀ ਅੰਮ੍ਰਿਤਸਰ, ਚਮਕੌਰ ਸਿੰਘ ਉੱਭੀ, ਸੁਰਿੰਦਰ ਸਿੰਘ ਸੈਣੀ ਪਠਾਨਕੋਟ, ਸਿਰਾਜ ਮੁਹੰਮਦ, ਮਨਜਿੰਦਰ ਸਿੰਘ ਤਰਨਤਾਰਨ, ਸੁਰਜੀਤ ਸਿੰਘ ਕੈਰੇ ਹੁਸ਼ਿਆਰਪੁਰ, ਮਲਕੀਤ ਸਿੰਘ ਸਸਰਾਲੀ , ਰਛਪਾਲ ਸਿੰਘ ਫੌਜੀ, ਸਵਰਨ ਸਿੰਘ ਮਹੌਲੀ, ਨਰਿੰਦਰਪਾਲ ਸਿੰਘ ਮੋਗਾ, ਜਸਪਿੰਦਰ ਸਿੰਘ ਫਤਹਿਗੜ੍ਹ ਸਾਹਿਬ, ਪਰਮਿੰਦਰ ਸਿੰਘ ਜੰਡੂ ਫਗਵਾੜਾ, ਅਜੈਬ ਸਿੰਘ ਹਰਬੰਸਪੁਰ, ਜਸਬੀਰ ਸਿੰਘ ਮੰਗਲੀ ਅਤੇ ਅਵਤਾਰ ਸਿੰਘ ਸੁਲਤਾਨਪੁਰ ਲੋਧੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


