ਬੀ.ਸੀ. ਟਾਈਗਰਜ ਵੱਲੋਂ ਯੁਵਾ ਪ੍ਰੋਗਰਾਮ ਆਯੋਜਿਤ ਵੱਡੀ ਗਿਣਤੀ ਵਿੱਚ ਬੱਚੇ ਹੋਏ ਸ਼ਾਮਲ

ਵੈਨਕੂਵਰ (ਸਮਾਜ ਵੀਕਲੀ) ( ਮਲਕੀਤ ਸਿੰਘ) – ਬੱਚਿਆਂ ਨੂੰ ਚੰਗੇ ਨਾਗਰਿਕ ਬਣਨ ਦੇ ਨਾਲ ਨਾਲ ਵਧੀਆ ਖਿਡਾਰੀ ਬਣਾਉਣ ਵੱਜੋ ਪ੍ਰੇਰਿਤ ਕਰਨ ਲਈ ਗੁਰੂ ਅੰਗਦ ਦੇਵ ਜੀ ਐਲੀਮੈਟਰੀ ਸਕੂਲ ਦੀ ਗਰਾਊਂਡ ਚ ਬੀ. ਸੀ. ਟਾਈਗਰਜ ਦੇ ਉਦਮ ਸਦਕਾ ਸਲਾਨਾ ਯੁਵਾ ਪ੍ਰੋਗਰਾਮ ਦਾ ਆਯੋਜਿਨ ਕਰਵਾਇਆ ਗਿਆ ਜਿਸ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤੀਆਂ ਦਲੀਲ ਪੂਰਵਕ ਤਕਰੀਰਾਂ ਤੋ ਉਥੇ ਹਾਜ਼ਰ ਬੱਚੇ ਪ੍ਰਭਾਵਿਤ ਹੋਏ ਮਹਿਸੂਸ ਹੋਏ ।ਇਸ ਮੌਕੇ ਤੇ ਹੋਰਨਾਂ ਸ਼ਖ਼ਸੀਅਤਾਂ ਤੋ ਇਲਾਵਾ ਹੈਰੀ ਬੈਂਸ, ਲਿੰਡਾ ਏਸ, ਗਗਨ ਚੀਮਾ, ਪ੍ਰਭਨੀਤ ਕੂਨਰ, ਮਨਜੋਤ ਖਾਬੜਾ,ਮਿੰਡੀ ਪੰਧੇਰ,ਕੈਲ ਦੁਸਾਧ੍ਰ ਆਦਿ ਹਾਜ਼ਰ ਸਨ । ਅਖੀਰ ਚ ਬੀ.ਸੀ. ਟਾਈਗਰਜ ਕਲੱਬ ਦੇ ਮੁੱਖ ਬੁਲਾਰੇ ਅਜਿੰਰਦਪਾਲ ਸਿੰਘ ਮਾਂਗਟ ਨੇ ਇਸ ਮੌਕੇ ਤੇ ਪੁੱਜੇ ਸਾਰੇ ਮਹਿਮਾਨਾਂ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਦੁਆਬਾ ਵਾਰੀਅਰਜ਼ ਕਬੱਡੀ ਕਲੱਬ ਸੁਰਖਪੁਰ ਵਲੋਂ ਕਬੱਡੀ ਖਿਡਾਰੀਆਂ ਨੂੰ ਕੀਤਾ ਗਿਆ ਸਨਮਾਨਿਤ
Next articleਭਰਿਸ਼ਟਾਚਾਰ ਰੋਕਣ ਆਈ ਸਰਕਾਰ ਦਾ ਭਰਿਸ਼ਟਾਚਾਰ ਹੁਣ ਸੜਕਾਂ ਵਿੱਚ ਵੀ-ਲੰਬੜਦਾਰ ਗਿੱਲ