(ਸਮਾਜ ਵੀਕਲੀ)
ਫੇਸਬੁੱਕ ‘ਤੇ ਲੜਾਈਆਂ ਹੋਈਆਂ…..
ਬਈ ਫੇਸਬੁੱਕ ‘ਤੇ
ਫੇਸਬੁੱਕ’ ਤੇ ਲੜਾਈਆਂ ਹੋਈਆਂ
ਕੁਮੈਂਟਾ ਵਿੱਚ ਸਿੰਙ ਫਸ ਗਏ
ਬਾਹਲੇ………., ਬਾਹਲੇ
ਲੜਾਕੂ ਬਹੁਤੇ ਨਕਲੀ ਆਈਡੀਆਂ ਵਾਲੇ
ਲੜਾਕੂ ਬਹੁਤੇ ਨਕਲੀ ਆਈਡੀਆਂ ਵਾਲੇ
ਵਾ..ਅ..ਲੇ……………
ਇਕ ਦੂਜੇ ਦੇ ਧਰਮ ਨੂੰ ਭੰਡਦੇ
ਬਈ ਇਕ ਦੂਜੇ ਦੇ
ਇਕ ਦੂਜੇ ਦੇ ਧਰਮ ਨੂੰ ਭੰਡਦੇ
“ਤੇਰਾ ਨੀਵਾਂ ਮੇਰਾ ਏ ਉੱਚਾ”
ਦੱਸਦੇ……….,ਦੱਸਦੇ
ਤਾਹਨੇ-ਮਿਹਣੇ, ਢੁੱਚਰਾਂ ਜਿਹੀਆਂ ਰਹਿਣ ਕੱਸਦੇ
ਤਾਹਨੇ-ਮਿਹਣੇ, ਢੁੱਚਰਾਂ ਜਿਹੀਆਂ ਰਹਿਣ ਕੱਸਦੇ
ਕੱ…ਸ…ਦੇ………………
ਸਾਰੇ ਧਰਮੀ ਦਾਅਵੇ ਨੇ ਕਰਦੇ
ਜੀ ਸਾਰੇ ਧਰਮੀ
ਸਾਰੇ ਧਰਮੀ ਦਾਅਵੇ ਨੇ ਕਰਦੇ
ਕਿ ਧਾਰਮਿਕ ਰਾਹਾਂ
ਚੰਗੀਆਂ……….,ਚੰਗੀਆਂ..
ਏਥੇ ਪਰ ਚੱਲਣ ਗਾਲਾ਼ਂ ਜੀ ਨੰਗੀਆਂ
ਏਥੇ ਪਰ ਚੱਲਣ ਗਾਲਾ਼ਂ ਜੀ ਨੰਗੀਆਂ
ਨੰ…ਗੀ…ਆਂ……………..
ਜਿਹੜੇ ਪੜ੍ਹਦੇ ਤੇ ਤੱਤ ਸਾਰ ਕੱਢਦੇ
ਬਈ ਜਿਹੜੇ ਪੜ੍ਹਦੇ
ਜਿਹੜੇ ਪੜ੍ਹਦੇ ਤੇ ਤੱਤ ਸਾਰ ਕੱਢਦੇ
ਉਹ ਮੰਨਦੇ ਨੇ ‘ਜੈਸੀ ਕਰਨੀ
ਭਰਨੀ…………,ਭਰਨੀ
ਕਿ ਦਾਤਿਆਂ ਦੀ ਭੁੱਖਿਆਂ ਕੀ ਰੱਖਿਆ ਕਰਨੀ
ਕਿ ਦਾਤਿਆਂ ਦੀ ਭੁੱਖਿਆਂ ਕੀ ਰੱਖਿਆ ਕਰਨੀ
ਕ…ਰ…ਨੀ
ਰੋਮੀ ਵਰਗੇ ਧਰਮ ਜੋ ਛੱਡ ਗਏ
ਬਈ ‘ਰੋਮੀ’ ਵਰਗੇ
ਰੋਮੀ ਵਰਗੇ ਧਰਮ ਜੋ ਛੱਡ ਗਏ
ਘੜਾਮੇਂ ਪਿੰਡ ਬਣ ਨਾਸਤਿਕ
ਗੜ੍ਹਕੇ…………,ਗੜ੍ਹਕੇ
ਬਹੁਤੇ ਤਾਂ ਬੱਸ ਏਸੇ ਨਸਲ ਦੇ ਕਰਕੇ
ਬਹੁਤੇ ਤਾਂ ਬੱਸ ਏਸੇ ਨਸਲ ਦੇ ਕਰਕੇ
ਕ…ਰ…ਕੇ………….
ਰੋਮੀ ਘੜਾਮੇਂ ਵਾਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly