ਬਠਿੰਡਾ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦਾ ਆਗਾਜ਼ ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਦੀਵਾਨਾ ਬਠਿੰਡਾ ਵਿਖੇ ਬੱਚਿਆਂ ਨੇ ਕੀਤੀ ਕਮਾਲ- ਡੀ.ਈ.ਓ.ਬਠਿੰਡਾ

ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਬਲਾਕ ਬਠਿੰਡਾ ਦੀਆਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਬਹਿਮਣ ਦੀਵਾਨਾ ਬਠਿੰਡਾ ਦੇ ਖੇਡ ਮੈਦਾਨ ਵਿਖੇ ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐ.ਸਿੱ ਬਠਿੰਡਾ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐ.ਸਿੱ ਬਠਿੰਡਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਖਵਿੰਦਰ ਸਿੰਘ  ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਰਹਿਨੁਮਾਈ ਹੇਠ ਸ਼ੁਰੂ ਕਰਵਾਈਆਂ ਗਈਆਂ। ਬੱਚਿਆਂ ਨੂੰ ਆਸ਼ੀਰਵਾਦ ਦੇਣ ਅਤੇ ਹੌਂਸਲਾ ਅਫਜ਼ਾਈ ਕਰਨ ਲਈ ਪਹੁੰਚੇ
ਹਰਮੰਦਰ ਸਿੰਘ ਬਰਾੜ ਰਿਟਾਇਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਪੰਜਾਬ ਪ੍ਰਧਾਨ ਐਕਸ ਇਮਪਲਾਈਜ ਵਿੰਗ ਆਮ ਆਦਮੀ ਪਾਰਟੀ ਪੰਜਾਬ ਇਹਨਾਂ ਖੇਡ ਮੁਕਾਬਲਿਆਂ ਦੇ ਉਦਘਾਟਨੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਦਿਆਂ  ਕਿਹਾ ਕਿ ਖੇਡਾਂ ਸਿੱਖਿਆ ਦਾ ਅਨਿੱਖੜਵਾਂ ਅੰਗ ਹਨ ਇਨ੍ਹਾਂ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਹਰ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ਅਤੇ ਖੇਡ ਦੀ ਭਾਵਨਾ ਨਾਲ ਹੀ ਖੇਡਣਾ ਚਾਹੀਦਾ ਹੈ। ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਲਖਵਿੰਦਰ ਸਿੰਘ ਜੀ ਅਤੇ ਬਲਾਕ ਸਪੋਰਟਸ ਅਫ਼ਸਰ ਬਲਰਾਜ ਸਿੰਘ ਨੇ  ਖਿਡਾਰੀਆਂ ਨੂੰ ਆਪਸੀ ਮਿਲਵਰਤਨ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਅਤੇ  ਦੱਸਿਆ ਕਿ ਅੱਜ ਕਰਵਾਏ ਕਰਵਾਏ ਗਏ ਅਥਲੈਟਿਕਸ ਦੇ ਮੁਕਾਬਲਿਆਂ ਵਿੱਚ 100 ਮੀਟਰ  ਸਾਹਿਲ ਪਹਿਲੇ ਅਭਿਨੂਰ ਦੀਸਰੇ ਸਥਾਨ, ਲੰਮੀ ਛਾਲ ਕੁੰਦਨ ਪਹਿਲੇ ਸਥਾਨ ਅਤੇਮੋਹਿਤ ਦੂਸਰੇ , 100 ਮਿਟਰ ਲੜਕੀਆਂ ਜੈਨੀਸ਼ਾ ਪਹਿਲੇ, ਸੋਨੀ ਦੂਸਰੇ ਸਥਾਨ ਤੇ ਰਹੀ।ਫੁੱਟਬਾਲ ਲੜਕੀਆਂ ਬੱਲੂਆਣਾ ਸੈਂਟਰ ਪਹਿਲਾ ਸਥਾਨ ਤੇ ਕਟਾਰ ਸਿੰਘ ਵਾਲਾ ਦੂਸਰੇ ਸਥਾਨ ਤੇ ਰਿਹਾ।ਯੋਗਾ ਟੀਮ ਲੜਕੇ ਫਸਟ ਬੱਲੂਆਣਾ ਅਤੇ ਕਟਾਰ ਸਿੰਘ ਵਾਲਾ ਦੂਜਾ ਸਥਾਨ ਯੋਗਾ ਟੀਮ ਲੜਕੀਆਂ ਪਹਿਲਾ ਸਥਾਨ ਮਾਲ ਰੋਡ ਬਠਿੰਡਾ ਅਤੇ ਦੂਜਾ ਸਥਾਨ ਸੈਂਟਰ ਬੱਲੂਆਣਾ ਨੇ ਪ੍ਰਾਪਤ ਕੀਤਾ ਆਰਟਿਸਟਿਕ ਯੋਗਾ ਵਿਅਕਤੀਗਤ ਵਿੱਚ ਤਨਵੀਰ ਸਿੰਘ ਬੱਲੂਆਣਾ ਪਹਿਲਾ ਸਥਾਨ ਅਤੇ ਵਰੁਣ ਸਿੰਘ ਕਟਾਰ ਸਿੰਘ ਵਾਲਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਆਰਟਿਸਟਿਕ ਯੋਗਾ ਵਿਅਕਤੀਗਤ ਲੜਕੀਆਂ ਵਿੱਚ ਜੂਲੀ ਮਾਲ ਰੋਡ ਪਹਿਲਾ ਸਥਾਨ ਅਤੇ ਨਵਰੀਤ ਕੌਰ ਕਟਾਰ ਸਿੰਘ ਵਾਲਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਰਿਧਮਿਕ ਯੋਗਾ ਲੜਕੇ ਵਿੱਚ ਸ਼ੁਭਮ ਬਾਂਸਲ ਪਹਿਲਾ ਅਤੇ ਪ੍ਰਿੰਆਂਸੂ਼ ਕੁਮਾਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਰਿਧਮਿਕ ਯੋਗਾ ਲੜਕੀਆਂ ਵਿੱਚ ਸ਼ੀਤਲ ਨੇ ਪਹਿਲਾਂ ਅਤੇ ਮਧੂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।   ਅੱਜ ਦੇ ਜੇਤੂ ਬੱਚਿਆਂ ਨੂੰ ਭੀਮ ਸੈਨ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਮਣ ਦੀਵਾਨਾ ਵੱਲੋਂ ਇਨਾਮ ਦਿੱਤੇ ਗਏ। ਸੈਂਟਰ ਹੈੱਡ ਟੀਚਰ ਦਲਜੀਤ ਸਿੰਘ ਜੀ ਨੇ ਖੇਡਾਂ ਵਿੱਚ ਵੱਖ ਵੱਖ ਸੈਂਟਰਾਂ ਦੇ ਸਕੂਲਾਂ ਤੋਂ ਆਏ ਬੱਚਿਆਂ ਅਤੇ ਉਨ੍ਹਾਂ  ਦੇ ਨਾਲ ਆਏ ਅਧਿਆਪਕਾਂ, ਮਾਪਿਆਂ ਅਤੇ ਪ੍ਰਬੰਧਾਂ ਵਿੱਚ ਸਹਿਯੋਗੀਆਂ ਦਾ ਉਨਾਂ ਦੀ ਖੇਡ ਭਾਵਨਾ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਅੱਜ ਦੇ ਇਨਾਂ ਮੁਕਾਬਲਿਆਂ ਵਿੱਚ  ਸੈਂਟਰ ਹੈੱਡ ਟੀਚਰ ਰਣਵੀਰ ਸਿੰਘ ,  ਅਵਤਾਰ ਸਿੰਘ, ਮੈਡਮ ਰੰਜੂ ਬਾਲਾ, ਮੈਡਮ ਬੇਅੰਤ ਕੌਰ, ਹੈੱਡ ਟੀਚਰ ਰਣਜੀਤ ਸਿੰਘ ਮਾਨ, ਜਗਰੂਪ ਸਿੰਘ ਬਹਿਮਣ ਦੀਵਾਨਾ, ਮੈਡਮ ਹਰਜੀਤ ਪਾਲ ਕੌਰ ਕਨਵੀਨਰ ਸ਼ਤਰੰਜ, ਸੁਖਪ੍ਰੀਤ ਕੌਰ ਕਨਵੀਨਰ ਯੋਗਾ, ਗੁਰਤੇਜ ਸਿੰਘ ਕਨਵੀਨਰ ਫੁੱਟਬਾਲ ਤੋਂ ਇਲਾਵਾ ਹਰਤੇਜ ਸਿੰਘ,  ਜਸਵਿੰਦਰ ਸਿੰਘ, ਨਰਿੰਦਰ ਬੱਲੂਆਣਾ, ਸੰਦੀਪ ਕੁਮਾਰ, ਰਾਜਵੀਰ ਸਿੰਘ ਮਾਨ,ਰਾਮ ਸਿੰਘ ਬਰਾੜ,ਗੁਰਜੀਤ ਸਿੰਘ ਜੱਸੀ,ਜਗਜੀਤ ਸਿੰਘ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਅਤੇ ਪ੍ਰਧਾਨ ਬਲਜੀਤ ਸਿੰਘ ਆਦਿ ਵੱਲੋਂ ਖੇਡਾਂ ਵਿੱਚ ਵਿਸ਼ੇਸ਼ ਯੋਗਦਾਨ ਪਾਇਆ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ਹੀਦਾਂ ਦੀ ਯਾਦ ਮਨਾਉਣਾ ਨੌਜਵਾਨਾਂ ਦਾ ਸ਼ਲਾਘਾਯੋਗ ਕਦਮ – ਰੰਧਾਵਾ
Next articleਡਾ ਬੀ ਆਰ ਅੰਬੇਡਕਰ ਸੋਸਇਟੀ ਦੁਆਰਾ ਈ ਵੀ ਰਾਮਾਸਵਾਮੀ ਨਾਇਕਰ ਜੀ ਦਾ 145 ਵਾਂ ਜਨਮ ਦਿਵਸ ਮਨਾਇਆ ਗਿਆ