ਬਸੰਤ ਪੰਚਮੀ ਅਤੇ ਵਿਦਿਆ ਆਰੰਭ ਸੰਸਕਾਰ ਦਾ ਪ੍ਰੋਗਰਾਮ ਮਨਾਇਆ ਗਿਆ

ਭੀਖੀ,(ਸਮਾਜ ਵੀਕਲੀ) ( ਕਮਲ ਜਿੰਦਲ) ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੀ ਸ਼ੀਸੂ ਵਾਟਿਕਾ (ਪ੍ਰਾਇਮਰੀ ਵਿੰਗ) ਭੀਖੀ ਵਿਖੇ ਬਸੰਤ ਪੰਚਮੀ ਦੇ ਮੌਕੇ ਤੇ ਸਰਸਵਤੀ ਪੂਜਨ, ਬਸੰਤ ਮੇਲਾ ਅਤੇ ਬੱਚਿਆਂ ਨੂੰ ਖੇਤਾਂ ਵਿੱਚ ਲਿਜਾ ਕੇ ਬਸੰਤ ਰੁੱਤ ਦੀਆਂ ਫ਼ਸਲਾਂ ਬਾਰੇ ਜਾਣੂ ਕਰਵਾਇਆ ਗਿਆ, ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਮਾਤਾ ਪੂਜਨ ਨਾਲ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਹੋਈ ਅਤੇ ਬੱਚਿਆਂ ਨੂੰ ਬਸੰਤ ਮੇਲੇ ਦਾ ਦ੍ਰਿਸ਼ ਵਿਖਾਇਆ ਗਿਆ ਜਿਸ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸਟਾਲਾਂ ਦਾ ਆਯੋਜਨ ਕੀਤਾ ਗਿਆ।ਇਨ੍ਹਾਂ ਸਟਾਲਾਂ ਵਿੱਚ ਫ਼ਲ,ਪਤੰਗ,ਗੁਬਾਰੇ,ਮਿੱਠੇ ਚਾਵਲ ਅਤੇ ਮਿਠਾਈਆਂ ਆਦਿ ਸ਼ਾਮਿਲ ਸਨ। 02 ਫਰਵਰੀ ਨੂੰ ਸਰਸਵਤੀ ਮਾਤਾ ਦੀ ਪੂਜਾ ਕਰਕੇ ਸਕੂਲ ਵਿੱਚ ਵਿਿਦਆ ਆਰੰਭ ਸੁਰੂ ਕੀਤੀ ਗਈ। ਇਸ ਦਾ ਆਰੰਭ ਹਵਨ ਨਾਲ ਕੀਤਾ ਗਿਆ।ਇਸ ਮੌਕੇ ਦੇ ਸਕੂਲ ਸੇਠ ਤਾਰਾ ਚੰਦ ਜੀ ਦੀ ਪੁੱਤਰੀ ਸ੍ਰੀ ਸੁਰੋਜ , ਸਕੂਲ  ਪ੍ਰਬੰਧਕ ਕਮੇਟੀ ਪ੍ਰਧਾਨ ਸਤੀਸ਼ ਕੁਮਾਰ ਅਤੇ ਮੈਂਬਰ ਮੱਖਣ ਲਾਲ ਵਿਸ਼ੇਸ਼ ਤੌਰ ਤੇ ਸਾਮਿਲ ਹੋਏ ਸਨ।  ਸ੍ਰੀਮਤੀ ਸਰੋਜ ਨੇ ਛੋਟੇ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤਾ। ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚਿਆਂ ਦੇ ਮਾਤਾ ਪਿਤਾ  ਅਤੇ ਸਕੂਲ ਪ੍ਰਬੰਧਕੀ ਕਮੇਟੀ ਦਾ ਇਸ ਪ੍ਰੋਗਰਾਮ ਤੇ ਪਹੁੰਚਣ ਤੇ ਸਵਾਗਤ ਅਤੇ ਧੰਨਵਾਦ ਕੀਤਾ।

 

Previous articleਮੇਰਾ ਬਚਪਨ ਸੋਸਾਇਟੀ ਵੱਲੋਂ ਖੂਨਦਾਨ ਕੈਂਪ 7 ਫ਼ਰਵਰੀ ਨੂੰ
Next articleਨੌਜਵਾਨ ਸਾਹਿਤ ਸਭਾ ਭਲੂਰ ਵੱਲੋਂ ਵਿਸ਼ਾਲ ਸਾਹਿਤਕ ਸਮਾਗਮ 23 ਨੂੰ