(ਸਮਾਜ ਵੀਕਲੀ)
ਆਜੋ ਚਾਇਨਾ ਡੋਰ ਲਿਆਈਏ।
ਲਿਆਕੇ ਗਰਕ ਪਤਾਲੀ ਪਾਈਏ।
ਕੱਪੜੇ ਸੀਣੇ ਵਾਲੀਆਂ ਰੀਲਾਂ ਦੇ ਨਾਲ ਬੱਚਿਓ ਪਤੰਗ ਉਡਾਈਏ।
ਮੌਤ ਵੰਡਣੇ ਵਾਲੀ ਡੋਰ ਨੂੰ ਆਓ ਬਜ਼ਾਰਾਂ ਵਿਚੋਂ ਮੁਕਾਈਏ।
ਸੋਹਣੀ ਰੁੱਤ ਬਸੰਤ ਪੰਚਮੀ ਖ਼ੁਸ਼ੀਆਂ ਖੇੜਿਆਂ ਨਾਲ ਮਨਾਈਏ।
ਇਸਦਾ ਪੱਛਿਆ ਰਾਸ ਨੀ ਆਉਣਾਂ ਕਿਉਂ ਜੀਓਦੇਂ ਜੀ ਨਰਕ ਹੰਢਾਈਏ।
ਦੁਕਾਨਦਾਰਾਂ ਨੂੰ ਹੈ ਅਰਜ਼ੋਈ ਮੌਤ ਵੰਡ ਨਾਂ ਰਕਮ ਕਮਾਈਏ।
ਦੀਪ ਸੈਂਪਲਾ ਆਖੇ ਸਭ ਨੂੰ ਬੱਚਿਆਂ ਦਾ ਨਾ ਲਹੂ ਵਹਾਈਏ।
ਆਜੋ ਚਾਇਨਾ ਡੋਰ ਲਿਆਈਏ।
ਲਿਆ ਕੇ ਗਰਕ ਪਤਾਲੀ ਪਾਈਏ।
ਗੀਤਕਾਰ ਦੀਪ ਸੈਂਪਲਾ
ਸ੍ਰੀ ਫ਼ਤਹਿਗੜ੍ਹ ਸਾਹਿਬ
6283087924