ਬਰਨਾਲਾ: ਪਿੰਡ ਚੀਮਾ ਦੇ ਘਰ ’ਚ ਦਾਖਲ ਹੋ ਕੇ ਮਾਲਕ ਦੀ ਲੱਤ ਤੋੜੀ, ਤਿੰਨ ਮਹੀਨੇ ਪਹਿਲਾਂ ਪੀੜਤ ਦੀ ਪਤਨੀ ਦੀਆਂ ਬਾਹਾਂ ਤੋੜ ਗਏ ਸਨ ਹਮਲਾਵਰ

ਟੱਲੇਵਾਲ (ਸਮਾਜ ਵੀਕਲੀ):  ਪਿੰਡ ਚੀਮਾ ਵਿੱਚ ਅੱਜ ਤੜਕਸਾਰ ਘਰ ਵਿਚ ਦਾਖ਼ਲ ਹੋ ਕੇ ਹਮਲਾਵਰਾਂ ਨੇ ਘਰ ਦੇ ਮਾਲਕ ਦੀ ਲੱਤ ਤੋੜ ਦਿੱਤੀ। ਹਮਲਾਵਰਾਂ ਵੱਲੋਂ ਤਿੰਨ ਮਹੀਨੇ ਪਹਿਲਾਂ ਜ਼ਖ਼ਮੀ ਦੀ ਘਰਵਾਲੀ ਦੀਆਂ ਬਾਹਾਂ ਤੋੜ ਦਿੱਤੀਆਂ ਸਨ। ਪੁਲੀਸ ਦੀ ਕਥਿਤ ਢਿੱਲੀ ਕਾਰਗੁਜ਼ਾਰੀ ਕਾਰਨ ਅੱਜ ਦੂਜੀ ਵਾਰ ਪਰਿਵਾਰ ’ਤੇ ਹਮਲਾ ਕੀਤਾ ਗਿਆ।  ਸਾਬਕਾ ਸਰਪੰਚ ਗੁਰਵਿੰਦਰ ਸਿੰਘ ਅਤੇ ਤੇਗਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਿੰਡ ਦੇ ਬਿੰਦਰ ਸਿੰਘ ਦੇ ਘਰ ਵਿੱਚ ਦਾਖਲ ਹੋ ਕੇ ਦੋ ਤਿੰਨ ਹਮਲਾਵਰਾਂ ਨੇ ਤਲਵਾਰਾਂ ਨਾਲ ਉਸ ਦੀ ਲੱਤ ’ਤੇ ਅੰਨੇਵਾਹ ਵਾਰ ਕੀਤੇ , ਜਿਸ ਨਾਲ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਲਿਜਾਇਆ ਗਿਆ।

ਉਸ  ਦੀ ਪਤਨੀ ਦੀਆਂ ਇਸੇ ਤਰ੍ਹਾਂ ਤਿੰਨ ਮਹੀਨੇ ਪਹਿਲਾਂ ਘਰ ਵਿੱਚ ਦਾਖਲ ਹੋ ਕੇ ਬਾਹਾਂ ਤੋੜੀਆਂ ਗਈਆਂ ਸਨ। ਪੁਲੀਸ ਵੱਲੋਂ ਪਹਿਲੇ ਹਮਲੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਜਿਸ ਕਰਕੇ ਅੱਜ ਇਸ ਦੂਜੀ ਘਟਨਾ ਵਾਪਰ ਗਈ ਹੈ। ਇਸ ਘਟਨਾ ਨਾਲ ਪਿੰਡ ਵਾਸੀਆਂ ਵਿੱਚ ਸਹਿਮ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮਾਮਲੇ ਵਿਚ ਸਖ਼ਤੀ ਦਿਖਾਵੇ ਅਤੇ ਹਮਲਾਵਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ।ਘਟਨਾ ਸਥਾਨ ਤੇ ਪਹੁੰਚੇ ਪੱਖੋ ਕੈਂਚੀਆਂ ਪੁਲੀਸ ਚੌਕੀ ਦੇ ਇੰਚਾਰਜ ਸਤਵਿੰਦਰਪਾਲ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪਹਿਲਾਂ ਵੀ ਜ਼ਖ਼ਮੀ ਬਿੰਦਰ ਸਿੰਘ ਦੀ ਪਤਨੀ ਦੇ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਪਰਚਾ ਦਰਜ ਹੈ। ਇਸ ਮਾਮਲੇ ਵਿੱਚ ਵੀ ਜਲਦ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰਕੇ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੀਨ ’ਚ ਕੋਵਿਡ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਦੋ ਸਾਲ ’ਚ ਸਭ ਤੋਂ ਵੱਧ
Next articleਜੰਮੂ ਕਸ਼ਮੀਰ ਵਿੱਚ ਮੁਕਾਬਲਿਆਂ ਦੌਰਾਨ ਚਾਰ ਅਤਿਵਾਦੀ ਹਲਾਕ, ਇੱਕ ਗ੍ਰਿਫ਼ਤਾਰ