ਬਾਰ ਐਸੋਸ਼ੀਏਸ਼ਨ ਫਿਲੌਰ ਵਲੋਂ ਸ਼ਹੀਦਾਂ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਪ ਆਯੋਜਿਤ

*ਅਨਮੋਲ ਜਿੰਦਗੀਆਂ ਬਚਾਉਣ ਲਈ ਅਜਿਹੇ  ਉਪਰਾਲੇ ਕਰਨੇ ਸ਼ਲਾਘਾਯੋਗ-ਰਜਿੰਦਰ ਸੰਧੂ, ਸੁਰਜੀਤ ਖੇਤਾਨ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬਾਰ ਐਸੋਸੀਏਸ਼ਨ ਫਿਲੌਰ ਵਲੋਂ ਸ਼ਹੀਦ ਭਗਤ ਸਿੰਘ, ਸ਼ਹੀਦ ਰਾਜਗੂਰੁ ਤੇ ਸ਼ਹੀਦ ਸੁਖਦੇਵ ਨੂੰ  ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ | ਇਸ ਮੌਕੇ ਆਮ ਲੋਕਾਂ ਨੇ ਖੂਨਦਾਨ ਕਰਨ ਲਈ ਵੱਧ ਚੜ ਕੇ ਹਿੱਸਾ ਲਿਆ | ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਸੰਧੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ | ਇਸ ਮੌਕੇ ਸਾਂਝੇ ਤੌਰ ‘ਤੇ ਬੋਲਦਿਆਂ ਰਜਿੰਦਰ ਸੰਧੂ ਫਿਲੌਰ ਤੇ ਐਡਵੋਕੇਟ ਸੁਰਜੀਤ ਖੇਤਾਨ ਸਕੱਤਰ ਨੇ ਕਿਹਾ ਕਿ ਅਨਮੋਲ ਜਿੰਦਗੀਆਂ ਬਚਾਉਣ ਲਈ ਅਜਿਹੇ ਉਪਰਾਲੇ ਕਰਨੇ ਸ਼ਲਾਘਾਯੋਗ ਕਾਰਜ ਹੈ | ਉਨਾਂ ਕਿਹਾ ਕਿ ਬਾਰ ਐਸੋਸ਼ੀਏਸ਼ਨ ਸਮਾਜ ਸੇਵਾ ਦੇ ਖੇਤਰ ‘ਚ ਅਹਿਮ ਭੂਮਿਕਾ ਨਿਭਾ ਰਹੀ ਹੈ | ਉਨਾਂ ਕਿਹਾ ਕਿ ਖੂਨਦਾਨ ਕਰਨ ਨਾਲ ਕਿਸੇ ਵੀ ਤਰਾਂ ਦੀ ਕੋਈ ਕਮਜੋਰੀ ਨਹੀਂ ਆਉਂਦੀ ਬਲਕਿ ਮਨ ਨੂੰ  ਮਾਨਸਿਕ ਸੰਤੁਸ਼ਟੀ ਮਿਲਦੀ ਹੈ | ਇਸ ਮੌਕੇ ਪ੍ਰਧਾਨ ਐਡਵੋਕੇਟ ਅਮਰਿੰਦਰ ਸਿੰਘ, ਵਾਈਸ ਪ੍ਰਧਾਨ ਗੌਰਵ ਸਾਗਰ, ਪੰਕਜ ਸ਼ਰਮਾ ਜਾਇੰਟ ਸਕੱਤਰ, ਸੁਨੀਤ ਕੁਮਾਰ ਐਡਵੋਕੇਟ, ਸਤਨਾਮ ਸਿੰਘ ਐਡਵੋਕੇਟ, ਇੱਕਪ੍ਰੀਤ ਕੌਰ ਐਡਵੋਕੇਟ, ਅਮਰਜੀਤ ਮੱਲ, ਸੱਤਿਆ ਚੰਦ ਅਗਰਵਾਲ, ਰਜੇਸ਼ ਕੁਮਾਰ, ਸੰਜੀਵ ਭੌਰਾ, ਕੁਲਵਿੰਦਰ ਲੋਚਨ, ਨਰਿੰਦਰ ਵਿਰਦੀ, ਦਿਨੇਸ਼ ਕਮਲ, ਕਿਸ਼ੋਰ ਖੇਲਾ, ਨਵਜੋਤ ਸਿੰਘ ਸਮਰਾ, ਰਾਮ ਆਸਰਾ, ਗੁਰਜੰਟ ਸਿੰਘ, ਭਲਵੀਨ ਸਰਾਂ, ਬਲਦੀਪ ਅੱਪਰਾ, ਅਮਰਜੀਤ ਜੱਜਾ ਖੁਰਦ, ਵਿਨੋਦ ਜੱਜਾ ਖੁਰਦ, ਅਨਮੋਲ ਜੱਜਾ ਖੁਰਦ, ਕ੍ਰਿਪਾਲ ਪਾਲੀ, ਰੋਹਿਤ, ਯੋਗੇਸ਼ ਗੁਪਤਾ, ਰਾਜ ਕੁਮਾਰ, ਰਮਨਦੀਪ, ਰਿਸ਼ਵ ਅਰੋੜਾ, ਹਰਮੇਲ ਸਿੰਘ ਮੱਲੀ, ਪਵਨ ਕੁਮਾਰ ਕਮਾਲਪੁਰ, ਅਮਰਜੀਤ ਮੱਲ, ਕੁਨਾਲ ਗੋਇਲ, ਮੋਹਿਤ ਸ਼ਰਮਾ, ਗੌਰਵ ਕੁਮਾਰ, ਰਾਮਾਨੰਦ, ਸੰਦੀਪ ਟੂਰਾ, ਜਗਦੀਸ਼ ਚੰਦਰ, ਧੀਰਜ ਕੁਮਾਰ, ਕ੍ਰਿਸ਼ਨ ਕੁਮਾਰ, ਪ੍ਰਦੀਪ ਚੋਜੜ੍ਹ, ਸਾਜਨ ਕੁਮਾਰ, ਇੰਦਰਜੀਤ ਵਰਮਾ, ਰਜਿੰਦਰ, ਅਸ਼ੋਕ ਕੁਮਾਰ, ਅਖਿਲ ਗੁਪਤਾ, ਅਸ਼ਵਨੀ ਕੁਮਾਰ ਬੋਪਾਰਾਏ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਨਸ਼ਾ ਰਹਿਤ ਸਮਾਜ ਸਿਰਜਣ ਲਈ ਸ਼ਹੀਦਾਂ ਦੀ ਸੋਚ ‘ਤੇ ਚੱਲਣ ਦੀ ਲੋੜ-ਜਤਿੰਦਰ ਸਿੰਘ ਕਾਲਾ
Next articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚੱਕ ਸਾਹਬੂ ਵਿਖੇ ਐੱਫ. ਐੱਲ. ਐੱਨ ਮੇਲਾ ਆਯੋਜਿਤ