ਡੇਰਾਬੱਸੀ,24ਅਗਸਤ , ਸੰਜੀਵ ਸਿੰਘ ਸੈਣੀ –ਭਾਰਤ ਨੇ ਇਤਿਹਾਸ ਰਚਦਿਆਂ ਚੰਦ ਦੇ ਦੱਖਣੀ ਧਰੁਵ ਉਤੇ ਚੰਦਰਯਾਨ-3 ਨੂੰ ਸਫਲਤਾਪੂਰਕ ਉਤਾਰ ਦਿੱਤਾ ।
ਭਾਰਤ ਦੇ ਚੰਦਰਮਾ ਮਿਸ਼ਨ ਚੰਦਰਯਾਨ- 3 ਦਾ ਲੈਂਡਰ ਵਿਕਰਮ ਬੁਧਵਾਰ ਨੂੰ ‘ਤੇ ਚੰਦਰਮਾ ਦੇ ਦੱਖਣੀ ਧਰੁਵ ’ਤੇ
ਉਤਰਿਆ ਹੈ। । ਹੁਣ ਭਾਰਤ ਆਪਣੇ ਇਸ ਸਫਲ ਮਿਸ਼ਨ ਵਿੱਚ ਕਾਮਯਾਬ ਹੋ ਕੇ ਅਜਿਹਾ ਕਰਨ ਵਾਲਾ ਸੰਸਾਰ ਦਾ ਚੌਥਾ ਦੇਸ਼ ਬਣ ਗਿਆ ਹੈl
ਬਾਰ ਐਸੋਸੀਏਸ਼ਨ ਡੇਰਾਬੱਸੀ ਵੱਲੋਂ ਇਸਰੋ ਦੀ ਇਸ ਕਾਮਯਾਬੀ ਲੱਡੂ ਵੰਡ ਕੇ ਮਨਾਇਆ ਗਿਆ l ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤੀ ਵਿਗਿਆਨੀਆਂ ਨੇ ਪੂਰੇ ਸੰਸਾਰ ਵਿੱਚ ਭਾਰਤੀਆਂ ਦਾ ਨਾਮ ਉੱਚਾ ਕੀਤਾ ਹੈ। ਇਸ ਕਾਮਯਾਬੀ ਤੇ ਪੂਰੇ ਦੇਸ਼ ਨੂੰ ਮਾਣ ਹੈ। ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਉਂਦਿਆਂ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂl
ਇਸ ਮੌਕੇ ਪ੍ਰਧਾਨ ਮਨਮੋਹਨ ਸਿੰਘ ਤੋਂ ਇਲਾਵਾ ਸੈਕਟਰੀ ਮਨੀਸ਼ ਪ੍ਰਤਾਪ ਰਾਣਾ , ਗੁਰਮੀਤ ਸਿੰਘ ਮੀਤ ਪ੍ਰਧਾਨ, ਜਗਵਿੰਦਰ ਕੁਮਾਰ ਕੈਸ਼ੀਅਰ, ਨਵਦੀਪ ਕੌਰ ਜਨਰਲ ਸਕੱਤਰ, ਐਡਵੋਕੇਟ ਅਨਮੋਲ ਸਿੰਘ, ਜਗਤਾਰ ਸਿੰਘ, ਸੁਨੀਤਾ ਕੌਸ਼ਿਕ, ਸੁਨੀਤ ਗੋਇਲ ਅਤੇ ਸਮੂਹ ਬਾਰ ਮੈਂਬਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly