17 ਜੁਲਾਈ ਤੋਂ ਨਕੋਦਰ ‘ਚ ਸ਼ੁਰੂ ਹੋਵੇਗਾ ਬਾਪੂ ਲਾਲ ਬਾਦਸ਼ਾਹ ਦਾ ਮੇਲਾ, ਹੰਸਰਾਜ ਹੰਸ ਚਾਦਰ ਚੜ੍ਹਾਉਣ ਦੀ ਰਸਮ ਅਦਾ ਕਰਨਗੇ

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਕੋਰੋਨਾ ਕਾਲ ਦੇ ਮੱਦੇਨਜ਼ਰ ਇਸ ਵਾਰ ਵੀ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਵਿਖੇ ਹੋਣ ਵਾਲਾ ਸਲਾਨਾ ਮੇਲਾ ਬੇਹੱਦ ਸਾਦਗੀ ਨਾਲ ਮਨਾਇਆ ਜਾਵੇਗਾ। ਇਹ ਜਾਣਕਾਰੀ ਦਰਬਾਰ ਕਮੇਟੀ ਅਧਿਕਾਰੀਆਂ ਨੇ ਦਿੱਤੀ।

ਬਾਪੂ ਲਾਲ ਬਾਦਸ਼ਾਹ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਵਨ ਗਿੱਲ ਨੇ ਦੱਸਿਆ ਕਿ ਮੇਲੇ ਸੰਬੰਧੀ ਰਸਮਾਂ ਦੇ ਤਹਿਤ 17 ਜੁਲਾਈ ਸ਼ਾਮ ਸੱਤ ਵਜੇ ਮਹਿੰਦੀ ਦੀ ਰਸਮ, 18 ਜੁਲਾਈ ਨੂੰ ਝੰਡੇ ਦੀ ਰਸਮ ਸ਼ਾਮ ਚਾਰ ਵਜੇ ਅਤੇ 20 ਜੁਲਾਈ ਨੂੰ ਚਾਦਰ ਚੜ੍ਹਾਉਣ ਦੀ ਰਸਮ ਸ਼ਾਮ 4 ਵਜੇ ਸਾਈਂ ਹੰਸਰਾਜ ਹੰਸ ਅਦਾ ਕਰਨਗੇ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਕਾਰਸੇਵਾ ਦੀ 21ਵੀਂ ਵਰ੍ਹੇਗੰਢ ਮੌਕੇ ਸੰਗਤਾਂ ਨੂੰ ਜੀ ਆਇਆਂ ਨੂੰ
Next articleਪੰਜਾਬੀਆਂ ਲਈ ਚੋਣਾਂਵੀ ਖੇਰਾਤੀ ਵਾਅਦੇ