ਪੁਆਧ ਪੰਜਾਬੀ ਸਾਹਿਤਕ ਬੈਠਕ ਬਨੂੜ ਵੱਲੋਂ ਬੰਤ ਰਾਮਪੁਰੇ ਵਾਲਾ਼ ਅਤੇ ਗੁਰਮੇਜਰ ਗੁਰਨਾ ਦਾ ਸਨਮਾਨ

ਬਨੂੜ, 15 ਅਪ੍ਰੈਲ (ਗੁਰਬਿੰਦਰ ਸਿੰਘ ਰੋਮੀ): ਪੰਜਾਬੀ ਸਾਹਿਤਕ ਬੈਠਕ ਬਨੂੜ ਦੀ ਸ.ਸ.ਸ.ਸ. ਸਕੂਲ ਬੂਟਾ ਸਿੰਘ ਵਾਲਾ਼ ਵਿਖੇ ਹੋਈ ਮਹੀਨਾਵਾਰ ਮਿਲਣੀ ਵਿੱਚ ਗੀਤਕਾਰੀ ਦੇ ਖੇਤਰ ਵਿੱਚ ਆਪਣਾ ਲੋਹਾ ਮਨਵਾਉਣ ਵਾਲ਼ੇ ਪੁਆਧ ਦੇ ਜੰਮਪਲ ਉੱਘੇ ਗੀਤਕਾਰ ਬੰਤ ਰਾਮਪੁਰੇ ਵਾਲਾ਼ ਅਤੇ ਗਾਇਕੀ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਗਾਇਕ ਗੁਰਮੇਜਰ ਗੁਰਨਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਸਾਖੀ ਮੌਕੇ ਉਚੇਚੇ ਤੌਰ ‘ਤੇ ਕਰਵਾਏ ਗਏ ਇਸ ਸਮਾਗਮ ਵਿੱਚ ਪ੍ਰਿੰ. ਹਰਨੇਕ ਸਿੰਘ ਅਤੇ ਜਸਵੰਤ ਸਿੰਘ ਪੁੰਨੀਆ ਨੇ ਵਿਸ਼ੇਸ਼ ਮਹਿਮਾਨਾਂ ਵਜ਼ੋਂ ਸ਼ਿਰਕਿਤ ਕੀਤੀ। ਇਸ ਦੌਰਾਨ ਪਾਲ ਸਿੰਘ ਕਰਾਲਾ, ਕਰਨੈਲ ਸਿੰਘ, ਰੂਪਨੀਤ ਕੌਰ ਧਮੌਲੀ, ਬਾਲ ਕਲਾਕਾਰ ਕਰਨਵੀਰ ਸਿੰਘ, ਧੰਨਾ ਧਾਲੀਵਾਲ ਹੰਸਾਲਾ, ਲਵਪ੍ਰੀਤ ਸਿੰਘ ਚੰਗੇਰਾ, ਰਾਜੂ ਨਾਹਹਰ, ਐੱਸ.ਪੀ. ਫਰੀਦਪੁਰੀ, ਬਲਦੀਪ, ਅਲੀ ਰਾਜਪੁਰਾ, ਲੱਕੀ ਬਨੂੜ, ਗੁਰਮੇਜਰ ਗੁਰਨਾ, ਬੰਤ ਰਾਮਪੁਰੇ ਵਾਲਾ਼ , ਦਰਸ਼ਨ ਸਿੰਘ ਬਨੂੜ, ਮਾ. ਹਰਪ੍ਰੀਤ ਸਿੰਘ ਧਰਮਗੜ੍ਹ ਅਤੇ ਲੈਕਚਰਾਰ ਵਰਿੰਦਰ ਕੁਮਾਰ ਨੇ ਆਪੋ-ਆਪਣੀਆਂ ਵਿਧਾਵਾਂ ਵਿੱਚ ਸ਼ਾਨਦਾਰ ਹਾਜ਼ਰੀਆਂ ਲਵਾਈਆਂ। ਇਸ ਮੌਕੇ ਗੁਰਨਾਮ ਸਿੰਘ, ਜੋਗਿੰਦਰ ਸਿੰਘ, ਮਨੀ ਗਾਂਧੀ, ਕਰਤਾਰ ਸਿੰਘ, ਗੁਰਬਖਸ਼ ਸਿੰਘ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -564
Next article ਪੰਜਾਬੀਆਂ ਵਿੱਚ ਵੱਧ ਰਿਹਾ ਵਿਖਾਵੇਬਾਜ਼ੀ ਦਾ ਰੁਝਾਨ: