(ਸਮਾਜ ਵੀਕਲੀ) ਬੰਗਾ ਬੀਤੇ ਦਿਨੀਂ ਬੰਗਾ ਹਲਕੇ ਦੇ ਜਨਰਲ ਸਕੱਤਰ ਹਰਮੇਸ਼ ਵਿਰਦੀ ਦੀ ਅਚਾਨਕ ਵਿਛੋੜਾ ਦੇ ਗਏ ਸਨ ਅਜ ਸੀਨੀਅਰ ਸਾਥੀਆਂ ਨਾਲ ਬੰਗਾ ਹਲਕੇ ਦੀ ਅਧੂਰੀ ਕਮੇਟੀ ਨੂੰ ਮੁਕੰਮਲ ਕਰਨ ਸੰਬਧੀ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਜੀ ਦੀਆਂ ਹਿਦਾਇਤਾਂ ਅਨੁਸਾਰ ਬਸਪਾ ਪੰਜਾਬ ਦੇ ਸੂਬਾਈ ਆਗੂ ਪ੍ਰਵੀਨ ਬੰਗਾ ਜੋਨ ਇੰਚਾਰਜ ਲੁਧਿਆਣਾ ਦੀ ਅਗਵਾਈ ਵਿੱਚ ਬੰਗਾ ਵਿਖੇ ਹੋਈ ਹੰਗਾਮੀ ਮੀਟਿੰਗ ਦੌਰਾਨ ਲੀਡਰਸ਼ਿਪ ਨਾਲ ਵਿਚਾਰ ਵਿਟਾਂਦਰਾ ਕਰਦੇ ਹੋਏ ਲੰਬੇ ਸਮੇਂ ਤੋਂ ਬਾਮਸੇਫ ਵਿੱਚ ਕੰਮ ਕਰਨ ਵਾਲੇ ਸਾਬਕਾ ਮੁਲਾਜਮ ਆਗੂ ਮਾਸਟਰ ਸਤਪਾਲ ਰਟੈਂਡਾ ਜੀ ਨੂੰ ਹਲਕੇ ਦਾ ਪ੍ਰਧਾਨ ਤੇ ਬੀ ਵੀ ਐਫ ਵਿੱਚ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਯੂਥ ਆਗੂ ਚਰਨਜੀਤ ਮੰਢਾਲੀ ਨੂੰ ਹਲਕੇ ਦਾ ਜਨਰਲ ਸਕੱਤਰ ਤੇ ਨੋਜਵਾਨ ਆਗੂ ਡਾ ਰਣਜੀਤ ਝਿੰਗੜਾਂ ਨੂੰ ( BVF) ਬੀ ਵੀ ਐਫ ਦਾ ਹਲਕਾ ਕਨਵੀਨਰ ਬਣਾਇਆ ਗਿਆ ਇਸ ਮੋਕੇ ਤੇ ਬਸਪਾ ਪੰਜਾਬ ਦੇ ਜਨਰਲ ਸਕੱਤਰ ਚੋਧਰੀ ਗੁਰਨਾਮ ਸਿੰਘ ਜੀ ਜੋਨ ਇੰਚਾਰਜ ਮਾਝਾ ਤੇ ਹੁਸ਼ਿਆਰਪੁਰ ਜਿਲਾ ਇੰਚਾਰਜ ਮਨੋਹਰ ਕਮਾਮ ਜਿਲਾ ਜਥੇਬੰਦ ਸਕੱਤਰ ਵਿਜੇ ਕੁਮਾਰ ਗੁਣਾਚੌਰ ਜਿਲਾ ਸਕੱਤਰ ਸੋਮ ਨਾਥ ਰਟੈਂਡਾ ਹਲਕੇ ਦੇ ਕੈਸ਼ੀਅਰ ਬਾਬੂ ਸਤਪਾਲ ਔੜ, ਹਲਕਾ ਸਕੱਤਰ ਜਸਵੰਤ ਕਟਾਰੀਆ ਮੁਕੰਦਪੁਰ , ਜਿਲਾ ਯੂਥ ਇੰਚਾਰਜ ਕੁਲਦੀਪ ਬਹਿਰਾਮ,ਯੂਥ ਆਗੂ ਪਰਮਜੀਤ ਦੋਸਾਝ ਸ਼ਹਿਰੀ ਪ੍ਰਧਾਨ ਬੰਗਾ ਹਰਜਿੰਦਰ ਲੱਦੜ ਪਰਕਾਸ਼ ਬੈਂਸ ਸਾਬਕਾ ਸ਼ਹਿਰੀ ਪ੍ਰਧਾਨ ਬੰਗਾ , ਸੋਹਣ ਲਾਲ ਰਟੈਂਡਾ ਸੈਕਟਰ ਪ੍ਰਧਾਨ ਯੂਥ ਆਗੂ ਸੁਰਿੰਦਰ ਕਰਨਾਣਾ ਸਤਨਾਮ ਰਟੈਂਡਾ ਆਦਿ ਆਗੂ ਹਾਜ਼ਰ ਸਨ ਮੀਟਿੰਗ ਵਿੱਚ ਡਰਗ ਮਾਫੀਆ ਦੇ ਖਿਲਾਫ਼ ਸ਼ੁਰੂ ਕੀਤੀ ਪੰਜਾਬ ਸੰਭਾਲੋ ਮੁਹਿੰਮ ਨੂੰ ਬੂਥ ਪੱਧਰ ਤੇ ਲਿਜਾਣ ਤੇ ਬਲਾਕ ਸੰਮਤੀ ਤੇ ਜਿਲਾ ਪਰੀਸ਼ਦ ਦੀਆਂ ਚੋਣਾਂ ਨੂੰ ਮੁਖ ਰਖਦੇ ਹੋਏ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜਬੂਤ ਬਨਾਉਣ ਦੀ ਅਪੀਲ ਕੀਤੀ ਪੰਜਾਬ ਪ੍ਰਧਾਨ ਜੀ ਨਾਲ ਵਿਚਾਰ ਵਿਟਾਂਦਰਾ ਕਰਕੇ ਹੋਰ ਵੀ ਸੀਨੀਅਰ ਸਾਥੀਆਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ।
ਬੰਗਾ ਹਲਕੇ ਦੇ ਪ੍ਰਧਾਨ ਸਤਪਾਲ ਰਟੈਂਡਾ ਜਨਰਲ ਸਕੱਤਰ ਚਰਨਜੀਤ ਮੰਢਾਲੀ ਬੀ ਵੀ ਐਫ ਦਾ ਇੰਚਾਰਜ ਡਾ ਰਣਜੀਤ ਝਿੰਗੜਾਂ ਨੂੰ ਬਣਾਇਆ ਪ੍ਰਵੀਨ ਬੰਗਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



