
ਫਰੀਦਕੋਟ (ਸਮਾਜ ਵੀਕਲੀ) ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵੱਲੋਂ ਬਨੇਗਾ ਪ੍ਰਾਪਤੀ ਮੁਹਿੰਮ ਦੇ ਬੈਨਰ ਹੇਠ ਹਰ ਇੱਕ ਲਈ ਰੁਜ਼ਗਾਰ ਦੀ ਗਰੰਟੀ ਕਰਦੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਦੀ ਪ੍ਰਾਪਤੀ ਲਈ ਅਤੇ 6 ਘੰਟੇ ਦੀ ਕਾਨੂੰਨ ਕੰਮ ਦਿਹਾੜੀ ਲਾਗੂ ਕਰਵਾਉਣ ਲਈ ਹਰ ਮਹੀਨੇ ਦੇ ਚੌਥੇ ਸ਼ੁੱਕਰਵਾਰ ਪੰਜਾਬ ਸਮੂਹ ਡੀ ਸੀ ਦਫਤਰਾਂ ਅਤੇ ਐਸ ਡੀ ਐਮ ਦਫਤਰਾਂ ‘ਬਨੇਗਾ ਐਕਸ਼ਨ ਡੇਅ’ ਮਨਾਉਣ ਦੇ ਫੈਸਲੇ ਮੁਤਾਬਿਕ ਅੱਜ ਇਥੇ ਡੀ.ਸੀ. ਦਫਤਰ ਵਿਖ਼ੇ ਨੌਜਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਲਗਾਤਾਰ ਤੀਜਾ ਬਨੇਗਾ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਚਮੇਲੀ, ਜ਼ਿਲ੍ਹਾ ਆਗੂ ਅੰਜੂ ਕੌਰ ਰਾਜੋਵਾਲਾ, ਜ਼ਿਲ੍ਹਾ ਆਗੂ ਗੋਰਾ ਪਿਪਲੀ, ਵਿਦਿਆਰਥੀ ਆਗੂ ਰੁਪਿੰਦਰ ਕੌਰ ਅਤੇ ਗਗਨਦੀਪ ਕੌਰ ਨੇ ਕੀਤੀ ਇਸ ਮੌਕੇ ਵੱਖ ਵੱਖ ਪਿੰਡਾਂ ਅਤੇ ਵਿਦਿਅਕ ਅਦਾਰਿਆਂ ਵਿੱਚੋਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਏਥੇ ਰੁਜ਼ਗਾਰ ਨਾ ਹੋਣ ਕਾਰਨ ਵਿਦੇਸ਼ਾਂ ਵੱਲ ਜਾ ਰਹੀ ਹੈ ਪੰਜਾਬ ਵਿਚ ਘਰਾਂ ਦੇ ਘਰ ਖਾਲੀ ਹੋ ਰਹੇ ਹਨ ਤਾਂ ਸਮੇਂ ਲੋੜ ਬਣ ਜਾਂਦੀ ਹੈ ਕਿ ਉਨ੍ਹਾਂ ਨੌਜਵਾਨਾਂ/ਵਿਦਿਆਰਥੀਆਂ ਜਿਨ੍ਹਾਂ ਨੂੰ ਕੋਈ ਰਾਸਤਾ ਦਿਖਾਈ ਨਹੀਂ ਦੇ ਰਿਹਾ ਅਤੇ ਨਾ ਹੀ ਸਮੇਂ ਦੀਆਂ ਸਰਕਾਰਾਂ ਉਹਨਾਂ ਦੀ ਯੋਗਤਾ ਦਾ ਮੁੱਲ ਪਾ ਰਹੀਆਂ ਹਨ ਨੂੰ ਸਹੀ ਸੇਧ ਦੇਣ ਲਈ ਲਾਮਬੰਦ ਕੀਤਾ ਜਾਵੇ| ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪੇਸ਼ ਕੀਤੇ ਸਲਾਨਾ ਬਜਟ ਤੇ ਟਿਪਣੀ ਕਰਦਿਆਂ ਕਿਹਾ ਕਿ ਆਪ ਸਰਕਾਰ ਡਾ ਇਹ ਚੌਥਾ ਬਜਟ ਹੈ ਅਤੇ ਪਹਿਲਾਂ ਦੀ ਤਰ੍ਹਾਂ ਇਸ ਬਜ਼ਟ ਵਿੱਚ ਵੀ ਪੰਜਾਬ ਦੀ ਬੇਰੁਜਗਾਰ ਜਵਾਨੀ ਦੇ ਰੁਜ਼ਗਾਰ ਦੇ ਮੁੱਦੇ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ ਜੋ ਕਿ ਨਿਹਾਇਤ ਨਿੰਦਣਯੋਗ ਹੈ।ਉਹਨਾਂ ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੋਵੇਂ ਜੱਥੇਬੰਦੀਆਂ ਪਿਛਲੇ ਲੰਮੇ ਸਮੇਂ ਤੋਂ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ)ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ ਲਈ ਕੰਮ ਕਰ ਰਹੀਆਂ ਹਨ।ਇਹ ਕਾਨੂੰਨ ਹਰ 18 ਤੋਂ 58 ਸਾਲ ਦੇ ਮਰਦ-ਇਸਤਰੀ ਨੂੰ, ਹਰ ਹੱਥ ਨੂੰ ਉਸਦੀ ਯੋਗਤਾ ਅਨੁਸਾਰ ਕੰਮ ਅਤੇ ਅਨੁਸਾਰ ਤਨਖਾਹ ਦੀ ਗਰੰਟੀ ਕਰੇਗਾ।ਇਹ ਲਹਿਰ ਦੇਸ਼ ਪੱਧਰ ‘ਤੇ ਸਰਗਰਮ ਰੂਪ ਚ ਕੰਮ ਕਰ ਰਹੀ ਹੈ ਜਰੂਰਤ ਹੈ ਇਸਨੂੰ ਹਰ ਘਰ ਤੱਕ ਲੈ ਕੇ ਜਾਇਆ ਜਾਵੇ। ਦੇਸ਼ ਦਾ ਹਰ ਨੌਜਵਾਨ ਇਸਦਾ ਹਿੱਸਾ ਬਣੇ ਤੇ ਅਸੀਂ ਹਰ ਇਕ ਲਈ ਯੋਗਤਾ ਅਨੁਸਾਰ ਕੰਮ ਦੀ ਗਰੰਟੀ ਦਾ ਇਹ ਕਾਨੂੰਨ ਜਿੱਤ ਸਕੀਏ। ਉਹਨਾਂ ਨੌਜਵਾਨਾਂ /ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਆਓ ਇਸ ਲਹਿਰ ਦਾ ਹਿੱਸਾ ਬਣੀਏ। ਪਿੰਡਾਂ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ,ਟਰੇਨਿੰਗ ਕੈਂਪ ਜੱਥੇਬੰਦੀਆਂ ਵੱਲੋਂ ਲਗਾਤਾਰ ਹੋ ਰਹੇ ਹਨ ਉਹ ਇਹਨਾਂ ਦਾ ਹਿੱਸਾ ਬਣ ਸਿੱਖਣ ਤੇ ਆਗੂ ਬਣਨ। ਇਸ ਮੌਕੇ ਪ੍ਰਦਰਸ਼ਨ ਨੂੰ ਵਿਦਿਆਰਥੀ ਆਗੂ ਰਾਜਦੀਪ ਕੌਰ, ਸੌਰਵ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਗੁਰਦੀਪ ਸਿੰਘ, ਵੀਰ ਸਿੰਘ ਕੰਮੇਆਣਾ, ਬਲਕਾਰ ਸਿੰਘ ਸਹੋਤਾ ਅਤੇ ਬਸੰਤ ਸਿੰਘ ਭਾਣਾ ਨੇ ਵੀ ਸੰਬੋਧਨ ਕੀਤਾ।