ਬੰਦਗੀ ਦੀ ਮੂਰਤ ਸੰਤ ਗੁਰਬਚਨ ਦਾਸ ਜੀ ਦੀ ਅੰਤਿਮ ਅਰਦਾਸ ਵਿੱਚ ਪੁੱਜੀਆਂ ਸੈਂਕੜੇ ਸੰਗਤਾਂ ਡੇਰਾ ਸੱਚਖੰਡ ਬੱਲਾਂ ਦੀ ਅਗਵਾਈ ਵਿੱਚ ਹੋਇਆ ਸਮਾਗਮ

ਗਿਆਨੀ ਬਾਬਾ ਜੋਗਿੰਦਰ ਸਿੰਘ ਜੀ ਨੂੰ ਡੇਰੇ ਦੀ ਸੌਂਪੀ ਸੇਵਾ ਸੰਭਾਲ

ਕਨੇਡਾ (ਸਮਾਜ ਵੀਕਲੀ) ਵੈਨਕੂਵਰ (ਕੁਲਦੀਪ ਚੁੰਬਰ)– ਬੰਦਗੀ ਦੀ ਮੂਰਤ ਪਰਮ ਸੰਤ ਬਾਬਾ ਗੁਰਬਚਨ ਦਾਸ ਮਹਾਰਾਜ ਜੀ ਦੇ ਤਪ ਅਸਥਾਨ ਡੇਰਾ ਚੱਕ ਲਾਦੀਆਂ ਵਿਖੇ ਉਹਨਾਂ ਨਮਿੱਤ  ਅੰਤਿਮ ਅਰਦਾਸ ਵਿੱਚ ਸੈਂਕੜੇ ਸੰਗਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭੇਖ ਭਗਵਾਨ ਨੇ ਸ਼ਿਰਕਤ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ। ਡੇਰਾ ਸੱਚਖੰਡ ਬੱਲਾਂ ਦੇ ਮੁੱਖ ਸੰਚਾਲਕ ਗੱਦੀ ਨਸ਼ੀਨ ਸਤਿਗੁਰ ਸੁਆਮੀ ਨਿਰੰਜਨ ਦਾਸ ਮਹਾਰਾਜ ਜੀ ਦੀ ਪਾਵਨ ਸਰਪ੍ਰਸਤੀ ਹੇਠ ਕਰਵਾਏ ਗਏ ਇਸ ਅੰਤਿਮ ਅਰਦਾਸ ਸ਼ਰਧਾਜਲੀ ਸਮਾਗਮ ਵਿੱਚ ਸੰਗਤ ਨੇ ਹਾਜ਼ਰੀ ਭਰਦਿਆਂ ਸਤਿਗੁਰੂ ਸੁਆਮੀ ਗੁਰਬਚਨ ਦਾਸ ਮਹਾਰਾਜ ਜੀ ਦੀ ਪਾਵਨ ਯਾਦ ਨੂੰ ਸ਼ਰਧਾ ਭੇਂਟ ਕੀਤੀ। ਮਹਾਂਪੁਰਸ਼ਾਂ ਦੀ ਸਰਪ੍ਰਸਤੀ ਹੇਠ ਡੇਰੇ ਦੀ ਸੇਵਾ ਸੰਭਾਲ ਗਿਆਨੀ ਬਾਬਾ ਜੋਗਿੰਦਰ ਸਿੰਘ ਜੀ ਨੂੰ ਸੌਂਪੀ । ਇਸ ਮੌਕੇ ਸਾਰੇ ਮਹਾਂਪੁਰਸ਼ਾਂ ਨੇ ਗਿਆਨੀ ਬਾਬਾ ਜੀ ਨੂੰ ਸਨਮਾਨ ਸਤਿਕਾਰ ਦਿੰਦਿਆਂ ਸਿਰੋਪਾਓ ਅਤੇ ਦੋਸ਼ਾਲੇ ਭੇਂਟ ਕੀਤੇ। ਇਸ ਸਮਾਗਮ ਵਿੱਚ ਸੰਤ ਨਿਰੰਜਨ ਦਾਸ ਜੀ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਨ ਤੋਂ ਇਲਾਵਾ ਸੰਤ ਪ੍ਰਦੀਪ ਦਾਸ ਕਠਾਰ , ਸੰਤ ਰਮਿੰਦਰ ਦਾਸ ਹੁਸ਼ਿਆਰਪੁਰ, ਸੰਤ ਕ੍ਰਿਸ਼ਨ ਨਾਥ ਚਹੇੜੂ, ਸੰਤ ਮਨਦੀਪ ਦਾਸ, ਸੰਤ ਦਲੀਪ ਦਾਸ ਤਲਵਾੜਾ, ਸੰਤ ਪ੍ਰੀਤਮ ਦਾਸ ਤਲਵਾੜਾ, ਸੰਤ ਅਨੰਦ ਮੁਨੀ ਜੀ, ਸੰਤ ਗੁਰਮੁੱਖ ਸਿੰਘ ਜੀ ਸੱਜਣਾ, ਸੰਤ ਪਰਮਿੰਦਰ ਸਿੰਘ ਡਗਾਣਾ, ਸੱਯਦ ਫਕੀਰ ਬੀਬੀ ਸ਼ਰੀਫਾਂ ਜੀ, ਸੰਤ ਨਿਰਮਲ ਸਿੰਘ ਢੈਹਾ, ਸੰਤ ਸਤਨਾਮ ਸਿੰਘ ਨਰੂੜ, ਸੰਤ ਸੁਰਿੰਦਰ ਦਾਸ ਅਟਾਰੀ, ਸੰਤ ਲੇਖਰਾਜ ਨੂਰਪੁਰ, ਸੰਤ ਓਮ ਦਾਸ ਨੂਰਪੁਰ, ਸੰਤ ਸੁਖਵਿੰਦਰ ਦਾਸ ਢੱਡੇ,  ਸੰਤ ਹਰਚਰਨ ਸਿੰਘ ਜੀ ਸ਼ਾਮ ਚੁਰਾਸੀ , ਸੰਤ ਰਣਜੋਧ ਸਿੰਘ ਸ਼ਾਮ ਚੁਰਾਸੀ , ਸੰਤ ਬਲਵੰਤ ਸਿੰਘ ਡੀਂਗਰੀਆਂ  ਸ਼੍ਰੀਮਾਨ ਵਰਿੰਦਰ ਦਾਸ ਬੱਬੂ, ਸ੍ਰੀਮਾਨ ਦਵਿੰਦਰ ਜੀ ਸਮੇਤ ਵੱਡੀ ਗਿਣਤੀ ਵਿੱਚ ਸੰਤ ਸਮਾਜ ਨੇ ਸ਼ਿਰਕਤ ਕਰਕੇ ਪਰਮ ਸੰਤ ਫਕੀਰੀ ਰੂਹ ਸੰਤ ਬਾਬਾ ਗੁਰਬਚਨ ਦਾਸ ਮਹਾਰਾਜ ਜੀ ਨੂੰ ਭਾਵ ਭਿੰਨੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ । ਇਸ ਮੌਕੇ ਭਾਈ ਹਰਪਾਲ ਸਿੰਘ ਵਿਰਦੀ ਜਲੰਧਰ, ਭਾਈ ਮਨਦੀਪ ਵਿੱਕੀ , ਸੰਤ ਪਰਮਿੰਦਰ ਸਿੰਘ ਡਗਾਣਾ , ਭਾਈ ਸ਼ਾਮਜੀਤ ਸਿੰਘ ਡਗਾਣਾ ਤੋਂ ਇਲਾਵਾ ਕਵਾਲ ਕੁਲਦੀਪ ਕਾਦਰ, ਕਵਾਲ ਕੁਲਦੀਪ ਰੂਹਾਨੀ ਫਗਵਾੜਾ ਨੇ ਵੀ ਮਹਾਂਪੁਰਸ਼ਾਂ ਦੀ ਯਾਦ ਵਿੱਚ ਸੂਫ਼ੀ ਕਲਾਮ ਸੰਗਤ ਨੂੰ ਸਰਵਣ ਕਰਵਾ ਕੇ ਆਪਣੀ ਸ਼ਰਧਾਂਜਲੀ ਭੇਂਟ ਕੀਤੀ । ਮੰਚ ਦੀ ਸੇਵਾ ਸ੍ਰੀਮਾਨ ਦਵਿੰਦਰ ਜੀ ਅਤੇ ਦਿਨੇਸ਼ ਵਲੋਂ ਕੀਤੀ ਗਈ । ਇਸ ਮੌਕੇ ਸਭ ਮਹਾਂਪੁਰਸ਼ਾਂ ਦੇ ਕਰ ਕਮਲਾਂ ਨਾਲ ਸੰਤ ਬਾਬਾ ਗੁਰਬਚਨ ਦਾਸ ਮਹਾਰਾਜ ਜੀ ਦੇ ਅੰਗੀਠਾ ਸਾਹਿਬ ਦੇ ਨਿਰਮਾਣ ਦੀ ਵੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਗਈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਸ਼ੋਕ ਸਈਪੁਰੀਆ ਬਣੇ ਹਲਕਾ ਉੱਤਰੀ ਬਸਪਾ ਦੇ ਪ੍ਰਧਾਨ
Next articleਵੈਦ ਹਰੀ ਸਿੰਘ ਬੱਧਣ ਨੂੰ ਵੱਖ ਵੱਖ ਵਰਗਾਂ ਵਲੋਂ ਸ਼ਰਧਾਂਜਲੀਆਂ ਅਰਪਿਤ