ਬਨਾਰਸੀ ਦਾਸ 

        (ਸਮਾਜ ਵੀਕਲੀ)   
ਬਨਾਰਸੀ ਦਾਸ ਧਰਤੀ ‘ਤੇ ਆਇਆ,
ਪਲ-ਪਲ ਧਿਆਨ ਖ਼ੁਦਾ ਵੱਲ ਲਾਆ।
ਅੱਗੇ ਵੇਖ ਪ੍ਰਭੂ ਦੀ ਮਾਇਆ,
ਅਧਿਆਪਕ ਵਾਲਾ ਫਰਜ਼ ਨਿਭਾਇਆ।
ਜਦ ਪ੍ਰਭੂ ਰਹਿਮਤ ਆਉਣ ਬਣਾਈ,
ਸੱਚ ਦੱਸਾਂ ਹੱਥ ਕਲਮ ਫੜਾਈ।
ਕਲਮ ਚੁੱਕ ਜਦ ਲਿਖਤ ਬਣਾਵਾਂ,
ਕਵਿਤਾ ਦੇ ਸੰਗ ਬਾਤਾਂ ਪਾਵਾਂ।
ਕਵਿਤਾ ਗੱਲ ਪਿਆਰਾਂ ਦੀ ਕਰਦੀ,
ਬਿਰਹਾ ਪੀੜ ਜੁਦਾਈ ਜਰਦੀ।
ਤਨਹਾਈ ਦਾ ਦਰਦ ਹੰਢਾਵੇ,
ਸ਼ਾਇਰ ਸੰਗ ਜਦ ਬਾਤ ਚਲਾਵੇ।
ਵਾਰਿਸ, ਹਾਸ਼ਮ, ਅਹਿਮਦ ਯਾਰ,
ਕਵਿਤਾ ਦੇ ਸਨ ਕਿੱਸਾਕਾਰ।
ਸੱਸੀ, ਸੋਹਣੀ, ਰਾਂਝਾ-ਹੀਰ,
ਕਵਿਤਾ ਆਉਣ ਲਿਖੀ ਤਕਦੀਰ।
ਸੱਚ ਦੱਸਾਂ ਤਾਂ ਹਰ ਖੇਤਰ ‘ਚ,
ਕਵਿਤਾ ਸਾਥ ਨਿਭਾਉਂਦੀ ਆਉਣ।
ਸ਼ਾਇਰ ਦੇ ਸੰਗ ਮਿਲ ਕੇ ਕਵਿਤਾ,
ਦੁੱਖ-ਸੁੱਖ ਖ਼ੂਬ ਵੰਡਾਉਂਦੀ ਆਉਣ।
ਕਿਰਤੀ ਅਤੇ ਕਿਸਾਨਾਂ ਦੇ ਲਈ,
ਕਵਿਤਾ ਨਾਲ ਦਲੇਰੀ ਲੜਦੀ।
ਅਬਲਾ ਤੇ ਮਜ਼ਲੂਮਾਂ ਖਾਤਿਰ,
ਕਵਿਤਾ ਹਿੱਕ ਤਾਣ ਕੇ ਖੜਦੀ।
ਸ਼ੂਰ ਬੀਰਤਾ ਦੇ ਕਿੱਸੇ ਵੀ,
ਕਵਿਤਾ ਵਿੱਚ ਤੁਰਨੁੰਮ ਘੜਦੀ।
ਜੇ ਕੋਈ ਨਾਲ ਮੁਹੱਬਤ ਗਾਵੇ,
ਕਵਿਤਾ ਆਉਣ ਹੁੰਗਾਰਾ ਭਰਦੀ।
ਕੁੱਲ ਖ਼ਲਕਤ ਆਲਮ ਦੀ ਖਾਤਿਰ,
ਕਵਿਤਾ ਸ੍ਰਿਸ਼ਟੀ ਵਿੱਚ ਮੌਜੂਦ।
ਬਨਾਰਸੀ ਦਾਸ ਨਿੱਤ ਕਲਮ ਉਠਾ ਕੇ,
ਕਵਿਤਾ ਲਿਆਉਂਦਾ ਵਿੱਚ ਵਜੂਦ।
  ਬਨਾਰਸੀ ਦਾਸ ਅਧਿਆਪਕ ਰੱਤੇਵਾਲ 
   ਮੋ: 94635-05286
   ਪਿੰਡ ਤੇ ਡਾਕ: ਰੱਤੇਵਾਲ। ਤਹਿ: ਬਲਾਚੌਰ ।
   ਜਿਲ੍ਹਾ: ਨਵਾਂਸ਼ਹਿਰ  (ਪੰਜਾਬ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ “ਮੱਘਦਾ ਸੂਰਜ” 
Next articleMen’s ODI WC: Would love to see one-day format thrive and do well, says Rahul Dravid