ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਬਾਲਮੀਕ ਕਲੱਬ ਰੈਲ ਮਾਜਰਾ ਵਲੋਂ ਕਲੱਬ ਦੇ ਚੇਅਰਮੈਨ ਦਲੀਪ ਘਈ ਮੈਂਬਰ ਪੰਚਾਇਤ ਦੀ ਅਗਵਾਈ ਵਿੱਚ ਰੋਪੜ੍ਹ ਦੇ ਉੱਘੇ ਸਮਾਜ ਸੇਵੀ ਭਰਤ ਵਾਲੀਆ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਕਾਰਨ ਸਨਮਾਨਿਤ ਕੀਤਾ ਗਿਆ। ਗਿਆਤ ਹੋ ਕਿ ਰੋਪੜ੍ਹ ਨਿਵਾਸੀ ਭਰਤ ਵਾਲੀਆ ਵਾਰਡ ਨੰਬਰ ਨੌਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਹਨ ਅਤੇ ਲਗਾਤਾਰ ਦੂਸਰੀ ਵਾਰ ਉਨ੍ਹਾਂ ਦੀ ਧਰਮਪਤਨੀ ਰੇਖਾ ਰਾਣੀ ਵਾਰਡ ਦੀ ਐਮ ਸੀ ਚੁਣੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਦੇ ਦੁੱਖ ਸੁੱਖ ਵਿੱਚ ਨਾਲ ਖੜਨਾ ਅਤੇ ਹਰ ਮੁਸ਼ਕਿਲਾਂ ਵਿੱਚ ਉਨ੍ਹਾਂ ਦੀ ਸੇਵਾ ਵਿੱਚ ਜੁਟੇ ਰਹਿਣਾ ਸਾਨੂੰ ਵਿਰਾਸਤ ਵਿੱਚ ਮਿਲਿਆ ਹੈ। ਲੋਕਾਂ ਦੀ ਸੇਵਾ ਕਰਨ ਨਾਲ ਮਨ ਨੂੰ ਸਕੂਨ ਮਿਲਦਾ ਹੈ। ਇਸ ਮੌਕੇ ਸੰਦੀਪ ਰਾਣਾ, ਪੰਚ ਨੇਤਰ ਕੁਮਾਰ,ਆਸ਼ੂ ਭਨੋਟ, ਬਬਲੀ ਚੌਧਰੀ ਅਤੇ ਪਵਨ ਰਾਣਾ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





