ਬਲਕਾਰ ਸਿੱਧੂ ਵੱਲੋਂ ਪੱਤਰਕਾਰ ਤੇ ਕਾਂਗਰਸੀ ਆਗੂ ਉੱਪਰ ਦਰਜ ਕਰਾਏ ਝੂਠੇ ਪਰਚੇ ਨੂੰ ਸ਼ਿਕਾਇਤ ਕਰਤਾ ਨੇ ਲਿਆ ਵਾਪਸ

(ਸਮਾਜ ਵੀਕਲੀ)ਬਲਬੀਰ ਸਿੰਘ ਬੱਬੀ :- ਜਿਲਾ ਬਠਿੰਡਾ ਦੇ ਰਾਮਪੁਰਾ ਫੂਲ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਪੰਜਾਬੀ ਗਾਇਕ ਬਲਕਾਰ ਸਿੱਧੂ ਦੀ ਆਈਡੀਓ ਰਿਕਾਰਡਿੰਗ ਦਾ ਰੌਲ਼ਾ ਪਿਛਲੇ ਦਿਨਾਂ ਤੋਂ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਬਲਕਾਰ ਸਿੱਧੂ ਇਸ ਆਡੀਓ ਰਿਕਾਰਡਿੰਗ ਦੇ ਵਿੱਚ ਜਿੱਥੇ ਆਪਣੇ ਵਰਕਰਾਂ ਨੂੰ ਬੁਰਾ ਭਲਾ ਕਹਿੰਦਾ ਹੈ ਔਰਤਾਂ ਪ੍ਰਤੀ ਗਲਤ ਬੋਲਦਾ ਹੈ ਤੇ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੱਕ ਬਹੁਤ ਗਲਤ ਬੋਲੀ ਬੋਲ ਰਿਹਾ ਹੈ ਇਹ ਆਈਡੀਓ ਕੋਈ ਤਿੰਨ ਕੁ ਸਾਲ ਪਹਿਲਾਂ ਦੀ ਦੱਸੀ ਜਾ ਰਹੀ ਹੈ ਪਰ ਇਹ ਆਈਡੀਓ ਹੁਣ ਲੀਕ ਹੋਈ ਹੈ। ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਨੇ ਆਪਣੇ ਨਿਊਜ਼ ਚੈਨਲ ਉੱਪਰ ਇਸ ਆਡੀਓ ਨੂੰ ਪਾ ਦਿੱਤਾ ਤੇ ਸਮੁੱਚੇ ਲੋਕਾਂ ਤੱਕ ਪੁੱਜ ਗਈ। ਇਸ ਤੋਂ ਖ਼ਫ਼ਾ ਹੋਏ ਬਲਕਾਰ ਸਿੱਧੂ ਨੇ ਆਪਣੇ ਬੰਦਿਆਂ ਰਾਹੀਂ ਪੱਤਰਕਾਰ ਨੂੰ ਧਮਕਾਇਆ ਪਰ ਐਨ ਮੌਕੇ ਉੱਤੇ ਬਲਕਾਰ ਸਿੱਧੂ ਤੇ ਜਿਸ ਰਾਜੂ ਜੇਠੀ ਵਿਚਾਲੇ ਗੱਲਬਾਤ ਹੋ ਰਹੀ ਸੀ ਉਹ ਜੇਠੀ ਅੱਗੇ ਆਇਆ ਉਸਨੇ ਕਿਹਾ ਕਿ ਇਸ ਵਿੱਚ ਪੱਤਰਕਾਰ ਦਾ ਕੋਈ ਕਸੂਰ ਨਹੀਂ ਇਹ ਤਾਂ ਇੱਕ ਛੋਟੀ ਜਿਹੀ ਆਈਡੀਓ ਹੈ ਹੋਰ ਬਹੁਤ ਕੁਝ ਮੇਰੇ ਕੋਲ ਹੈ। ਅਜਿਹੀਆਂ ਗੱਲਾਂ ਖ਼ਫ਼ਾ ਹੋਏ ਬਲਕਾਰ ਸਿੰਘ ਸਿੱਧੂ ਨੇ ਆਪਣੇ ਪੀ ਏ ਰਾਹੀਂ ਇੱਕ ਮੁਕਦਮਾ ਪੱਤਰਕਾਰ ਮਨਿੰਦਰਜੀਤ ਸਿੱਧੂ ਤੇ ਜੇਠੀ ਉੱਪਰ ਕਰਵਾਇਆ ਕੁਝ ਦਿਨ ਪਹਿਲਾਂ ਹੀ ਹੋਏ ਇਸ ਪਰਚੇ ਵਿੱਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਪਿੰਡ ਮਹਿਰਾਜ ਵਾਸੀ ਰੇਸ਼ਮ ਸਿੰਘ ਜੋ ਬਲਕਾਰ ਸਿੱਧੂ ਦਾ ਪੀ ਏ ਦੱਸਿਆ ਜਾ ਰਿਹਾ ਹੈ ਜਿਸ ਨੇ ਇਹ ਪਰਚਾ ਦਰਜ ਕਰਾਇਆ ਸੀ ਅੱਜ ਉਸਨੇ ਇੱਕ ਦਰਖ਼ਾਸਤ ਰਾਮਪੁਰਾ ਪੁਲਿਸ ਨੂੰ ਇਹ ਪਰਚਾ ਵਾਪਸ ਲੈਣ ਲਈ ਦਿੱਤੀ। ਲਿਖਤੀ ਰੂਪ ਵਿੱਚ ਸਾਹਮਣੇ ਆਏ ਸਪਸ਼ਟੀਕਰਨ ਵਿੱਚ ਇਹ ਦੱਸਿਆ ਗਿਆ ਹੈ ਕਿ ਮੈਂ ਇਹ ਜੋ ਪਰਚਾ ਦਰਜ ਕਰਾਇਆ ਸੀ ਉਸ ਨੂੰ ਵਾਪਸ ਲੈਂਦਾ ਹਾਂ ਤੇ ਕੱਲ ਨੂੰ ਜੇ ਜਰੂਰਤ ਪਈ ਤਾਂ ਅਦਾਲਤ ਵਿੱਚੋਂ ਵੀ ਇਹ ਕੇਸ ਵਾਪਸ ਲਵਾਂਗਾ ਇਸ ਦਰਖਾਸਤ ਦੇ ਉੱਪਰ ਬਤੌਰ ਗਵਾਹ ਲਖਵੀਰ ਸਿੰਘ ਦੇ ਦਸਤਖ਼ਤ ਵੀ ਹਨ। ਕੁਝ ਦਿਨ ਚਰਚਾ ਵਿੱਚ ਰਹਿਣ ਪਿੱਛੋਂ ਇਹ ਕੇਸ ਮੁੜ ਚਰਚਾ ਵਿੱਚ ਆ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ ਲੋਹਟਬੱਦੀ ਵਿਖੇ ਪੁਲਿਸ ਵੱਲੋਂ ਮੀਟਿੰਗ ਕੀਤੀ ਗਈ।
Next articleਸ਼੍ਰੀ ਹਜੂਰ ਸਾਹਿਬ ਦੇ ਲੋਕਲ ਸਿੱਖਾਂ ਦੀ ਵੀ ਸੁਣੋ ਹਜੂਰ ਸਹਿਬ ਦੇ ਪ੍ਰਸ਼ਾਸਕ ਡਾਕਟਰ ਵਿਜੇ ਸਤਬੀਰ ਸਿੰਘ ਅਸਤੀਫ਼ਾ ਦੇਣ – ਦੀਪਕ ਸਿੰਘ ਗਾਲ੍ਹੀਵਾਲੇ