ਬਲਕਾਰ ਸਿੱਧੂ ,ਗੁਰਵਿੰਦਰ ਬਰਾੜ ਅਤੇ ਬਾਬਾ ਸੋਨੀ ਨੂੰ ਮਿਲੇਗਾ ਸਟੇਟ ਐਵਾਰਡ – ਡਾ ਪਰੂਥੀ ,ਹਨੀ ਫੱਤਣਵਾਲਾ

“ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ” ਦੇ ਖਿਤਾਬ ਲਈ ਪ੍ਰਤੀਯੋਗੀਆਂ ਵਿਚ ਭਾਰੀ ਉਤਸ਼ਾਹ – ਬਾਈ ਭੋਲਾ ਯਮਲਾ

ਮੁਕਤਸਰ ਸਾਹਿਬ’ (ਰਮੇਸ਼ਵਰ ਸਿੰਘ)   (ਸਮਾਜ ਵੀਕਲੀ) : ਸੰਗੀਤ ਕਲਾ ਅਤੇ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਸਰਗਰਮ ਇਲਾਕੇ ਦੀ ਪ੍ਰਸਿੱਧ ਸੰਸਥਾ ‘ਰਿਦਮ ਇੰਸੀਚਿਊਟ ਆਫ਼ ਪਰਫਾਰਮਿੰਗ ਆਰਟਸ ਐਂਡ ਪ੍ਰੋਫ਼ੈਸ਼ਨਲ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ’ ਵਲੋਂ ਮੈਨੇਜਿੰਗ ਡਾਇਰੈਕਟਰ ਬਾਈ ਭੋਲਾ ਯਮਲਾ ਦੀ ਯੋਗ ਅਗਵਾਈ ਹੇਠ ਮਿਤੀ 6 ਅਕਤੂਬਰ ਨੂੰ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਜਾ ਰਹੇ “14ਵੇਂ ਰਾਜ ਪੱਧਰੀ ਰਾਜ ਪੁਰਸਕਾਰ ਸਮਾਰੋਹ 2021” ਅਤੇ ਹੁਨਰ ਦੇ ਮਹਾਂ ਮੁਕਾਬਲੇ “ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ ” ਸਮਾਗਮ ਦੌਰਾਨ ਕੋਰ ਕਮੇਟੀ ਵੱਲੋਂ ਕੁਝ ਸ਼ਖਸੀਅਤਾਂ ਨੂੰ ਸਨਮਾਨਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਦਾ ਰਸਮੀ ਐਲਾਨ ਕਰਦਿਆਂ ਡਾ.ਨਰੇਸ਼ ਪਰੂਥੀ ਅਤੇ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਦੱਸਿਆ ਕਿ ਉੱਘੇ ਲੋਕ ਗਾਇਕ ਬਲਕਾਰ ਸਿੱਧੂ ਨੂੰ “ਲਾਈਫ ਟਾਈਮ ਅਚੀਵਮੈਂਟ ਸਟੇਟ ਐਵਾਰਡ” , ਸੱਭਿਆਚਾਰਕ ਗਾਇਕੀ ਨੂੰ ਸਮਰਪਿਤ ਇਲਾਕੇ ਦੇ ਪ੍ਰਸਿੱਧ ਕਲਾਕਾਰ ਗੁਰਵਿੰਦਰ ਬਰਾੜ ਨੂੰ “ਯੂਥ ਆਈਕਾਨ ਸਟੇਟ ਐਵਾਰਡ” ਦੇ ਨਾਲ ਸੂਫ਼ੀ ਸੰਗੀਤ ਨੂੰ ਪ੍ਰਫੁੱਲਤ ਕਰਨ ਬਦਲੇ ਗਾਇਕ ਲਵਜੀਤ ਖਾਨ ਨੂੰ “ਸੂਫ਼ੀ ਸੰਗੀਤ ਰਤਨ ਸਟੇਟ ਐਵਾਰਡ” ਸਮਾਜ ਸੇਵਾ ਵਿਚ ਅਹਿਮ ਯੋਗਦਾਨ ਪਾਉਣ ਬਦਲੇ ਬਾਬਾ ਸੋਨੀ ਨੂੰ “ਭਗਤ ਪੂਰਨ ਸਿੰਘ ਸਟੇਟ ਐਵਾਰਡ” ਦੇ ਨਾਲ ਨਿਵਾਜਿਆ ਜਾਵੇਗਾ ।

ਸਨਮਾਨਤ ਕਰਨ ਦੀ ਰਸਮ ਮੁੱਖ ਮਹਿਮਾਨ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ,ਸ੍ਰੀਮਤੀ ਸਵਰਨਜੀਤ ਕੌਰ ਐੱਸ ਡੀ ਐੱਮ ਸ੍ਰੀ ਮੁਕਤਸਰ ਸਾਹਿਬ ,ਰਾਜ ਬਲਵਿੰਦਰ ਸਿੰਘ ਮਰਾੜ ਐੱਸ.ਪੀ., ਡਾ ਰਣਜੀਤ ਸਿੰਘ ਮਾਨ, ਰਾਜੇਸ਼ ਬਾਂਸਲ ਡੀ ਕੇ ਜਵੈਲਰਜ਼ ,ਸਮਾਜ ਸੇਵੀ ਹੈਪੀ ਸ਼ਰਮਾ, ਸਾਹਿਤਕਾਰ ਅਸ਼ੋਕ ਚਟਾਨੀ ਮੋਗਾ,ਪ੍ਰਿਤਪਾਲ ਸਿੰਘ ਲਾਲੀ ਬਰਾੜ,ਮਿੱਠੂ ਸਿੰਘ ਰੁਪਾਣਾ ,ਸਰਪੰਚ ਗੁਰਪ੍ਰੀਤ ਸਿੰਘ ਖੋਖਰ ਸਮਾਜਸੇਵੀ ਬਲਵੰਤ ਸਿੰਘ ਸੰਧੂ ਆਪਣੇ ਕਰ ਕਮਲਾਂ ਨਾਲ ਅਦਾ ਕਰਨਗੇ । ਇਸ ਦੌਰਾਨ ਪੰਜਾਬ ਭਰ ਵਿੱਚੋਂ ਚੁਣੇ ਗਏ ਪ੍ਰਤੀਯੋਗੀਆਂ ਦਾ ਬਹੁਤ ਹੀ ਰੌਚਕ ਮਹਾਂ ਮੁਕਾਬਲਾ ਹੋਵੇਗਾ ਅਤੇ ਜੇਤੂਆਂ ਨੂੰ ‘ਈਟੀਐਮ ਸ਼ਾਇਨਿੰਗ ਸਟਾਰ ਸਟੇਟ ਐਵਾਰਡ’ ਦੇ ਖਿਤਾਬ ਨਾਲ ਨਿਵਾਜਿਆ ਜਾਵੇਗਾ। ਜਿਸ ਲਈ ਪ੍ਰਤੀਯੋਗੀਆਂ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਉਕਤ ਅਵਾਰਡ ਦੇ ਲਈ ਆਡੀਸ਼ਨ 25 ਸਤੰਬਰ ਤੱਕ ਚੱਲਣਗੇ ਇੱਕ ਅਕਤੂਬਰ ਨੂੰ ਸੈਮੀ ਫਾਈਨਲ ਅਤੇ ਮੁੱਖ ਮੁਕਾਬਲਾ 6 ਅਕਤੂਬਰ ਨੂੰ ਹੋਵੇਗਾ ,ਜਿਸ ਲਈ ਰਿਦਮ ਇੰਸਟੀਚਿਊਟ ਦੇ ਕੋਟਕਪੂਰਾ ਰੋਡ ਬਾਈਪਾਸ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਮੁੱਖ ਦਫ਼ਤਰ ਵਿਖੇ ਮੋਬਾਇਲ 9855061786 ਤੇ ਸੰਪਰਕ ਕੀਤਾ ਜਾ ਸਕਦਾ ਹੈ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਜ਼ਲ਼
Next articleਕਰਜ਼ੇ ਚ ਕਿਸਾਨ