ਬਲਜਿੰਦਰ ਮਾਨ ਦੀ ਬਾਲ ਪੁਸਤਕ ‘ਖੇਡਾਂ ਮਿੰਕੂ ਤੇ ਚਿੰਟੂ ਦੀਆਂ’ ਐੱਸ ਅਸ਼ੋਕ ਭੌਰਾ ਵੱਲੋਂ ਲੋਕ ਅਰਪਣ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)

ਸਾਹਿਤ ਸਦਨ ਹੁਸ਼ਿਆਰਪੁਰ ਅਤੇ ਅਲਾਇੰਸ ਕਲੱਬ ਗਰੇਟਰ ਵੱਲੋਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਦੀ ਬਾਲ ਪੁਸਤਕ ‘ਖੇਡਾਂ ਮਿੰਕੂ ਤੇ ਚਿੰਟੂ ਦੀਆਂ’ ਦਾ ਲੋਕ ਅਰਪਣ ਸਮਾਗਮ ਕੀਤਾ ਗਿਆ। ਜਿਸ ਵਿੱਚ ਕੌਮਾਂਤਰੀ ਲੇਖਕ ਤੇ ਪੱਤਰਕਾਰ ਐਸ ਅਸ਼ੋਕ ਭੌਰਾ ਬਤੌਰ ਮੁੱਖ ਮਹਿਮਾਨ, ਡਾ.ਹਰਜਿੰਦਰ ਸਿੰਘ ਓਬਰਾਏ ਵਿਸ਼ੇਸ਼ ਮਹਿਮਾਨ, ਜਸਵੰਤ ਰਾਏ ਜ਼ਿਲ੍ਹਾ ਭਾਸ਼ਾ ਅਫਸਰ, ਐਡਵੋਕੇਟ ਐਸ.ਪੀ.ਰਾਣਾ ਪ੍ਰਧਾਨ ਡਿਸਟ੍ਰਿਕ ਟੇਕਸੇਸ਼ਨ ਬਾਰ, ਐਕਟਰ ਡਾਇਰੈਕਟਰ ਐਲੀ ਅਸ਼ੋਕ ਪੁਰੀ, ਬਲਜਿੰਦਰ ਮਾਨ, ਬਾਲ ਸਾਹਿਤ ਲੇਖਿਕਾ ਅੰਜੂ ਵੀ.ਰੱਤੀ ਅਤੇ ਡਿਸਟ੍ਰਿਕ ਗਵਰਨਰ ਐਲੀ ਰਮੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਲੋਕ ਅਰਪਣ ਇਸ ਸਮਾਰੋਹ ਵਿੱਚ ਬੋਲਦਿਆਂ ਐਸ ਅਸ਼ੋਕ ਭੌਰਾ ਨੇ ਕਿਹਾ  ਕਿ ਬਲਜਿੰਦਰ ਮਾਨ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਬਾਲ ਸਾਹਿਤ ਦੇ ਖੇਤਰ ਵਿੱਚ ਸਰਗਰਮ ਭੂਮਿਕਾ ਅਦਾ ਕਰ ਰਿਹਾ ਹੈ। ਉਸ ਨੇ ਸਿਰਜਣਾ, ਸੰਪਾਦਨਾ,ਪ੍ਰਕਾਸ਼ਨਾ ਅਤੇ ਅਨੁਵਾਦ ਦੇ ਖੇਤਰ ਵਿੱਚ ਸੰਦਲੀ ਪੈੜਾਂ ਪਾਈਆਂ ਹਨ। ਹਥਲੀ ਪੁਸਤਕ ‘‘ਖੇਡਾਂ ਮਿੰਕੂ ਤੇ ਚਿੰਟੂ ਦੀਆਂ” ਉਸਦੀਆਂ ਬਾਲ ਚਿੱਤਰਕਾਥਾਵਾਂ ਦੀ ਇੱਕ ਰੌਚਕ ਵੰਨਗੀ ਹੈ। ਉਹਨਾਂ ਅੱਗੇ ਕਿਹਾ ਕਿ ਜਿਹੜੇ ਸਾਹਿਤਕਾਰ ਆਪਣੀ ਵਿਦਵਤਾ ਰਚਨਾਵਾਂ ਵਿੱਚ ਭਰਦੇ ਹਨ ਉਹਨਾਂ ਨੂੰ ਪਾਠਕ ਨਹੀਂ ਮਿਲਦੇ ਪਰ ਜਿਹੜੇ ਲੋਕਾਂ ਦੀ ਗੱਲ, ਲੋਕਾਂ ਦੀ ਭਾਸ਼ਾ ਵਿੱਚ ਸਰਲ ਅਤੇ ਸਪਸ਼ਟ ਕਰਦੇ ਹਨ ਉਹਨਾਂ ਦੇ ਬਹੁਤ ਪਾਠਕ ਹਨ। ਇਸ ਲਈ ਹਰ ਸਾਹਿਤਕਾਰ ਨੂੰ ਲੋਕ ਭਾਸ਼ਾ ਵਿੱਚ ਸਾਹਿਤ ਦੀ ਸਿਰਜਣਾ ਕਰਨੀ ਚਾਹੀਦੀ ਹੈ। ਉਹਨਾਂ ਕੁਝ ਕਥਾਵਾਂ ਵੀ ਪੇਸ਼ ਕੀਤੀਆਂ ਜੋ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਗਈਆਂ ਹਨ। ਆਪਣੇ ਜੀਵਨ ਯਾਤਰਾ ‘ਤੇ ਰੋਸ਼ਨੀ ਪਾਉਂਦਿਆਂ ਕਿਹਾ ਕਿ ਉਹ ਦੁਨੀਆਂ ਦੇ 45 ਦੇਸ਼ਾਂ ਵਿੱਚ ਜਾ ਚੁੱਕੇ ਹਨ ਅਤੇ ਉਥੋਂ ਦੇ ਸਾਹਿਤ ਸੱਭਿਆਚਾਰ ਅਤੇ ਤੰਤਰ ਬਾਰੇ ਦਰਜਣਾਂ ਪੁਸਤਕਾਂ ਲਿਖ ਚੁੱਕੇ ਹਨ।
ਇਸ ਮੌਕੇ ਉਹਨਾਂ ਦਾ ਸਵਾਗਤ ਕਰਦਿਆਂ ਐਕਟਰ ਡਾਇਰੈਕਟਰ ਐਲੀ ਅਸ਼ੋਕ ਪੁਰੀ ਨੇ ਕਿਹਾ ਕਿ ਅਸ਼ੋਕ ਭੌਰਾ ਨੇ ਵਿਸ਼ਵ ਪੱਧਰ ਤੇ ਪੰਜਾਬੀ ਸੱਭਿਆਚਾਰ ਅਤੇ ਮਾਤ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਨਿੱਗਰ ਕਾਰਜ ਕੀਤਾ ਅਤੇ ਕਰ ਰਹੇ ਹਨ। ਜ਼ਿਲ੍ਹਾ ਭਾਸ਼ਾ ਅਫਸਰ ਡਾ. ਜਸਵੰਤ ਰਾਏ ਨੇ ਬਲਜਿੰਦਰ ਮਾਨ ਦੀ ਸਾਹਿਤ ਸਿਰਜਣਾ ਬਾਰੇ ਬੋਲਦਿਆਂ ਕਿਹਾ ਕਿ ਉਹ ਇਕੱਲਾ ਯੋਧਾ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਾਲ ਸਾਹਿਤ ਅਤੇ ਬਾਲ ਰਸਾਲੇ ਨਿੱਕਿਆਂ ਕਰੂੰਬਲਾਂ ਰਾਹੀਂ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤ ਨਾਲ ਜੋੜ ਰਿਹਾ ਹੈ। ਉਸਦੀ ਰਚਨਾ ਦਾ ਮਨੋਰਥ ਨਵੀਂ ਪਨੀਰੀ ਨੂੰ ਨਰੋਈਆਂ ਕਦਰਾਂ ਕੀਮਤਾਂ ਨਾਲ ਲੈਸ ਕਰਨਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਡਾ. ਜਸਵਿੰਦਰ ਸਿੰਘ ਉਬਰਾਏ ਨੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਵਰਗੇ ਰਸਾਲੇ ਅਤੇ ਬਾਲ ਪੁਸਤਕਾਂ ਹਰ ਘਰ ਵਿੱਚ ਪੁੱਜਣੇ ਚਾਹੀਦੇ ਹਨ, ਅਜਿਹਾ ਕਰਨ ਨਾਲ ਹੀ ਅਸੀਂ ਆਪਣੇ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੋੜ ਸਕਦੇ ਹਾਂ। ਬੱਗਾ ਸਿੰਘ ਆਰਟਿਸਟ ਅਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਜਸਬੀਰ ਧੀਮਾਨ ਨੇ ਪੁਸਤਕ ਵਿੱਚ ਸ਼ਾਮਿਲ ਚਿੱਤਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੁਖਮਨ ਸਿੰਘ ਦੇ ਚਿੱਤਰ ਬਾਲ ਮਨਾਂ ਨੂੰ ਟੁੰਬਦੇ ਹਨ। ਉਸਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਖੇਤਰ ਵਿੱਚ ਸ਼ਾਨਦਾਰ ਮੁਕਾਮ ਹਾਸਿਲ ਕਰ ਲਿਆ ਹੈ। ਬਾਲ ਸਾਹਿਤ ਲੇਖਿਕਾ ਅੰਜੂ ਵੀ.ਰੱਤੀ ਅਤੇ ਰਘਬੀਰ ਸਿੰਘ ਕਲੋਆ ਨੇ ਕਿਹਾ ਕਿ ਪੁਸਤਕ ਵਿੱਚ ਦਰਜ ਚਿਤਰਕਥਾਵਾਂ ਬੱਚਿਆਂ ਨੂੰ ਮਨੋਰੰਜਨ ਅਤੇ ਸਿੱਖਿਆ ਪ੍ਰਦਾਨ ਕਰਨ ਵਾਲੀਆਂ ਹਨ। ਪੁਸਤਕ ਰਿਲੀਜ਼ ਸਮਾਰੋਹ ਵਿੱਚ ਡਾ.ਕੁਲਦੀਪ ਸਿੰਘ ਸਾਬਕਾ ਪ੍ਰੋਗਰਾਮ ਅਫਸਰ, ਬਲਬੀਰ ਸਿੰਘ, ਸਚਿਨ ਸ਼ਰਮਾ, ਆਰਕੀਟੈਕਚਰ ਹਰਦਿਆਲ ਸਿੰਘ, ਸ਼ਾਇਰ ਕੁਲਤਾਰ ਸਿੰਘ ਕੁਲਤਾਰ,ਐਲੀ ਐਡਵੋਕੇਟ ਐਸ ਪੀ  ਰਾਣਾ, ਡਿਸਟ੍ਰਿਕ ਗਵਰਨਰ ਐਲੀ ਰਮੇਸ਼ ਕੁਮਾਰ, ਐਲੀ ਪੁਸ਼ਪਿੰਦਰ ਸ਼ਰਮਾ,ਹਰਵੀਰ ਮਾਨ ਸਮੇਤ ਬੱਚੇ, ਸਾਹਿਤ ਪ੍ਰੇਮੀ ਅਤੇ ਸਾਹਿਤਕਾਰ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੈਬਨਿਟ ਮੰਤਰੀ ਜਿੰਪਾ ਨੇ ਦੀਪ ਨਗਰ ਵੈਲਫੇਅਰ ਸੁਸਾਇਟੀ ਨੂੰ ਸਮਾਜ ਭਲਾਈ ਕੰਮਾਂ ਲਈ ਦਿੱਤਾ 50 ਹਜ਼ਾਰ ਦੀ ਗ੍ਰਾਂਟ ਦਾ ਚੈੱਕ
Next articleਕੋਰਨੀਆ ਬਲਾਇੰਡਨੈਸ ਪੀੜ੍ਹਿਤਾਂ ਦੇ ਲਈ ਜਲਦੀ ਫੰਡ ਰਿਲੀਜ਼ ਕਰਵਾਉਣਗੇ:ਅਵੀਨਾਸ਼ ਰਾਏ ਖੰਨਾ