ਬਲਦੇਵ ਸਿੰਘ ਮੁੱਲਾਂਪੁਰ ਨੇ ਬਤੌਰ ਹੈੱਡ ਟੀਚਰ ਸਪਸ ਮੰਡਿਆਣੀ ਵਿਖੇ ਅਹੁਦਾ ਸੰਭਾਲਿਆ

(ਸਮਾਜ ਵੀਕਲੀ): ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿੱਚ ਹੈੱਡ ਟੀਚਰਾਂ ਦੀਆਂ ਕੀਤੀਆਂ ਗਈਆਂ ਤਰੱਕੀਆਂ ਅਨੁਸਾਰ ਤੇ ਜਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਜਸਵਿੰਦਰ ਕੌਰ ਦੇ ਹੁਕਮਾਂ ਤਹਿਤ ਬਲਦੇਵ ਸਿੰਘ ਮੁੱਲਾਂਪੁਰ ਨੇ ਬਤੌਰ ਹੈੱਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਮੰਡਿਆਣੀ ਬਲਾਕ ਸੁਧਾਰ ਵਿਖੇ ਆਪਣਾ ਅਹੁਦਾ ਸੰਭਾਲਿਆ। ਇਸ ਮੌਕੇ ਸਮੂਹ ਸਕੂਲ ਸਟਾਫ ਸਪਸ ਮੰਡਿਆਣੀ ਤੇ ਸੈਂਟਰ ਦੇ ਸਮੂਹ ਹੈੱਡ ਟੀਚਰ ਸਹਿਬਾਨ ਵੱਲੋਂ ਉਹਨਾਂ ਨੂੰ ਗੁਲਦਸਤੇ ਦੇ ਕੇ ਜੀ ਆਇਆ ਕਿਹਾ ਗਿਆ। ਬਲਦੇਵ ਸਿੰਘ ਮੁੱਲਾਂਪੁਰ ਇਸ ਤੋਂ ਪਹਿਲਾਂ ਬਤੌਰ ਅਧਿਆਪਕ ਸਪਸ ਭੱਟੀਆਂ ਵਿਖੇ ਸਨ ਤੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੁਆਰਾ ਚਲਾਏ ਜਾ ਰਹੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਵਿਚ ਬਤੌਰ ਬਲਾਕ ਕੋਆਰਡੀਨੇਟਰ ਸਿੱਧਵਾਂ ਬੇਟ 2 ਵਿਖੇ ਕੰਮ ਕਰ ਰਹੇ ਹਨ।

ਬਲਦੇਵ ਸਿੰਘ ਮੁੱਲਾਂਪੁਰ ਇੱਕ ਅਣਥੱਕ ਮਿਹਨਤੀ ਤੇ ਆਪਣੇ ਕਿੱਤੇ ਨੂੰ ਸਮਰਪਿਤ ਤੇ ਜਮੀਨੀ ਪੱਧਰ ਤੇ ਸਕੂਲੀ ਬੱਚਿਆਂ ਨਾਲ ਜੁੜੇ ਹੋਏ ਅਧਿਆਪਕ ਹਨ, ਤੇ ਉਹਨਾਂ ਦਾ ਬਤੌਰ ਸਹਾਇਕ ਜਿਲ੍ਹਾ ਕੋਆਰਡੀਨੇਟਰ ਤੇ ਬਲਾਕ ਕੋਆਰਡੀਨੇਟਰ ਵਜੋਂ ਕੰਮ ਕਰਨ ਦਾ ਲੱਗਭਗ ਦਸ ਸਾਲ ਦਾ ਤਜ਼ਰਬਾ ਹੈ। ਅਹੁਦਾ ਸੰਭਾਲਣ ਮੌਕੇ ਉਹਨਾਂ ਸਕੂਲ ਸਟਾਫ ਤੇ ਨਗਰ ਨਿਵਾਸੀਆਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਸਪਸ ਮੰਡਿਆਣੀ ਨੂੰ ਵਿਕਾਸ ਪੱਖੋਂ ਬੁਲੰਦੀਆਂ ਤੇ ਪਹੁੰਚਾਉਣ ਲਈ ਦਿਨ-ਰਾਤ ਮਿਹਨਤ ਕਰਨਗੇ। ਉਹਨਾਂ ਨੇ ਸਿੱਖਿਆ ਵਿਭਾਗ ਦੇ ਉੱਚ ਅਫਸਰ ਸਹਿਬਾਨ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।

ਇਸ ਮੌਕੇ ਮਨਮੀਤਪਾਲ ਸਿੰਘ ਗਰੇਵਾਲ ਸਹਾਇਕ ਜਿਲ੍ਹਾ ਕੋਆਰਡੀਨੇਟਰ, ਬਲੌਰ ਸਿੰਘ ਮੁੱਲਾਂਪੁਰ, ਮੈਡਮ ਜਸਵੀਰ ਕੌਰ, ਮੈਡਮ ਕੁਲਬੀਰ ਕੌਰ, ਮੈਡਮ ਪਰਮਜੀਤ ਕੌਰ, ਕੁਲਵਿੰਦਰ ਸਿੰਘ ਸ਼ੇਖੂਪੁਰਾ, ਹੈੱਡ ਟੀਚਰ ਕੁਲਵਿੰਦਰ ਸਿੰਘ ਮੋਰਕਰੀਮਾ, ਗੁਰਪ੍ਰੀਤ ਸਿੰਘ ਮੁੱਲਾਂਪੁਰ, ਹੈੱਡ ਟੀਚਰ ਪੰਡੋਰੀ ਦੀਪਕ ਰਾਏ, ਜਤਿੰਦਰਪਾਲ ਸਿੰਘ ਤਲਵੰਡੀ ਬਲਾਕ ਪ੍ਰਧਾਨ ਈ ਟੀ ਯੂ , ਸੈਂਟਰ ਹੈੱਡ ਟੀਚਰ ਮਨਜੀਤ ਸਿੰਘ ਭੂੰਦੜੀ,ਸੈਂਟਰ ਹੈੱਡ ਟੀਚਰ ਰਛਪਾਲ ਸਿੰਘ ਈਸੇਵਾਲ, ਸੈਂਟਰ ਹੈੱਡ ਟੀਚਰ ਗੁਰਵਿੰਦਰ ਸਿੰਘ ਗੋਰਸੀਆਂ ਮੱਖਣ, ਸੈਂਟਰ ਹੈੱਡ ਟੀਚਰ ਕਮਲਜੀਤ ਸਿੰਘ ਪੁੜੈਣ, ਡੀ ਟੀ ਐਫ ਆਗੂ ਬਲਵੀਰ ਸਿੰਘ ਬਾਸੀਆਂ,ਵਰਿੰਦਰ ਸਿੰਘ ਮੰਡਿਆਣੀ, ਮਾਸਟਰ ਕੇਡਰ ਯੂਨੀਅਨ ਆਗੂ ਤਰਸੇਮ ਸਿੰਘ ਮੁੱਲਾਂਪੁਰ, ਆਦਿ ਅਧਿਆਪਕ ਹਾਜਰ ਸਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੋਕ ਸਭਾ ਦਾ ਸਰਦ ਰੁੱਤ ਸੈਸ਼ਨ ਅਣਮਿਥੇ ਸਮੇਂ ਲਈ ਉਠਾਇਆ
Next articleਚਮਕ ਹੈ ਮੇਹਰ ਕੀ ਚਮਕੌਰ ਤੇਰੇ ਜ਼ੱਰੋਂ ਮੇਂ