ਬਲਾਚੌਰ ਬਲਾਕ ਦੀ ਮਹੀਨਾਵਾਰ ਮੀਟਿੰਗ ਹੋਈ

ਬਲਾਚੌਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295,ਜ਼ਿਲ੍ਹਾ ਸ਼ਹੀਦ ਭਗਤ ਨਗਰ ਦੇ ਬਲਾਕ ਬਲਾਚੌਰ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਡਾਕਟਰ ਮੰਗਤ ਰਾਮ ਜੀ ਦੀ ਪਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਗੁਰੂ ਘਰ ਬਲਾਚੌਰ ਵਿਖੇ ਹੋਈ। ਅੱਜ ਦੀ ਮੀਟਿੰਗ ਵਿੱਚ ਪ੍ਰਧਾਨ ਡਾਕਟਰ ਮੰਗਤ ਰਾਮ ਜੀ ਨੇ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਮੀਟਿੰਗ ਦੇਸ ਦੀ ਪਹਿਲੀ ਮਹਿਲਾ ਅਧਿਆਪਕ ਸ੍ਰੀਮਤੀ ਸਵਿਤਰਾ ਦੇਵੀ ਨੂੰ ਸਮਰਪਿਤ ਹੈ, ਸਾਨੂੰ ਇਹਨਾਂ ਦੀਆਂ ਸਿੱਖਿਆਵਾਂ ਉਤੇ ਖ਼ਰੇ ਉਤਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਜੱਥੇਬੰਦੀ ਨੂੰ ਹਰ ਪੱਖੋਂ ਮਜ਼ਬੂਤ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।ਅੱਗੇ ਪ੍ਰਧਾਨ ਜੀ ਨੇ ਜੋ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਵਿਧਾਨ ਸਭਾ ਵਿੱਚ ਗਲਤ ਸ਼ਬਦਾਬਲੀ ਵਰਤੀ ਉਸ ਦਾ ਸਖ਼ਤ ਸ਼ਬਦਾ ਵਿੱਚ ਵਿਰੋਧ ਕੀਤਾ। ਆਉਣ ਵਾਲੀ 22 ਤਰੀਕ ਨੂੰ ਜੋ ਪਟਿਆਲਾ ਵਿੱਚ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਵਾਲੀ ਰੈਲੀ ਹੋ ਰਹੀ ਹੈ ਉਸ ਬਾਰੇ ਚਾਨਣਾ ਪਾਇਆ ਤੇ ਅਪੀਲ ਕੀਤੀ ਕਿ ਰੈਲੀ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨੀ ਹੈ।
ਜੱਥੇਬੰਦੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਉਹਨਾਂ ਦਾ ਹੱਲ ਕੀਤਾ ਗਿਆ। ਸਾਰੇ ਮੈਂਬਰਾਂ ਨੂੰ ਸਾਫ ਸੁੱਥਰੀ ਪ੍ਰੈਕਟਿਸ ਕਰਨ ਲਈ ਕਿਹਾ ਤੇ ਨਸ਼ਿਆਂ ਪਤ੍ਰੀ ਜਨਤਾ ਨੂੰ ਜਾਗਰੂਕ ਕਰਨ ਲਈ ਕਿਹਾ।
ਆਖਿਰ ਵਿੱਚ ਸੈਕਟਰੀ ਡਾ. ਰਾਮਜੀ ਬੱਧਣ, ਕੈਸੀਅਰ ਡਾ. ਸੁਰਿੰਦਰ ਕਟਾਰੀਆ ਤੇ ਜਿਲ੍ਹਾ ਕੈਸੀਅਰ ਡਾ਼ ਕਸ਼ਮੀਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਮਾਨਦਾਰੀ ਨਾਲ ਹਰੇਕ ਮੀਟਿੰਗ ਵਿੱਚ ਹਾਜਰ ਹੋਣਾ ਚਾਹੀਦਾ ਹੈ।
ਇਸ ਮੌਕੇ ਪ੍ਰਧਾਨ ਡਾ. ਮੰਗਤ ਰਾਮ,ਜਨਰਲ ਸਕੱਤਰ ਡਾਕਟਰ ਰਾਮਜੀ ਬੱਧਣ, ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ, ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ, ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਗੁਰਨਾਮ ਸਿੰਘ, ਚੇਅਰਮੈਨ ਡਾਕਟਰ ਰਾਮ ਪਾਲ ਚੀਮਾ, ਆਰਗੋਨਾਈਜ਼ਰ ਡਾ. ਮਨਜੀਤ ਕੁਮਾਰ,ਡਾਕਟਰ ਨਰੇਸ਼ ਕੰਗਣਾਂ, ਡਾਕਟਰ ਭੁਪਿੰਦਰ ਸਿੰਘ ਸਿਆਣ,ਡਾਕਟਰ ਸੁਰਜੀਤ ਚੀਮਾ,ਡਾਕਟਰ ਸੰਜੀਵ ਕੁਮਾਰ,ਡਾਕਟਰ ਰਾਜੇਸ਼ ਮੇਨਕਾ, ਡਾਕਟਰ ਪਵਨ ਤਾਜੋਵਾਲ, ਡਾਕਟਰ ਅਜ਼ਮੇਰ ਸਿੰਘ,ਡਾਕਟਰ ਪਵਨ ਟੌਂਸਾ ਤੇ ਡਾਕਟਰ ਦਵਿੰਦਰ ਸੈਣੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵਲੋਂ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਸਿੱਧੂ ਦੀ ਪਟਿਆਲਾ ਵਿਖੇ ਕੋਠੀ ਦਾ ਘਿਰਾਓ 22 ਤਰੀਕ ਨੂੰ :- ਡਾਕਟਰ ਕਟਾਰੀਆ
Next articleਬਚਪਨ ਦੇ ਦਿਨ