HOME ਮਹਿਤਪੁਰ ਵਿਖੇ ਵਿਸਾਖੀ ਦਾ ਮੇਲਾ 14 ਅਪ੍ਰੈਲ ਨੂੰ

ਮਹਿਤਪੁਰ ਵਿਖੇ ਵਿਸਾਖੀ ਦਾ ਮੇਲਾ 14 ਅਪ੍ਰੈਲ ਨੂੰ

3

ਨਕੋਦਰ ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਪਾਲ ਛਾਬੜਾ) ਬਾਬਾ ਰਾਮ ਮਾਲੋ ਤੇ ਬਾਬਾ ਸੰਤ ਸੁਧਾਰ ਦੇ ਪਾਵਨ ਸਥਾਨ ਤੇ ਮਹਿਤਪੁਰ ਵਿਖੇ ਵਿਸਾਖੀ ਦਾ ਤਿਉਹਾਰ 14 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ ਇਸ ਮੌਕੇ ਮੁੱਖ ਸੇਵਾਦਾਰ ਮਹੰਤ ਆਦਰਸ਼ ਕੁਮਾਰ ਨੇ ਦੱਸਿਆ ਕਿ ਅੰਮ੍ਰਿਤ ਵੇਲੇ ਝੰਡਾ ਚੜਾਇਆ ਜਾਵੇਗਾ। ਸੰਗਤਾਂ ਦੂਰ ਦੂਰ ਤੋਂ ਆ ਕੇ ਸਰੋਵਰ ਵਿੱਚ ਇਸ਼ਨਾਨ ਕਰਕੇ ਆਪਣੀ ਸੁਖਣਾ ਪੂਰੀਆਂ ਕਰਨਗੀਆਂ ਅਤੇ ਸੰਤ ਸੁਧਾਰ ਜੀ ਦੇ ਮੁੱਖ ਸੇਵਾਦਾਰ ਭਾਈ ਮਹੇਸ਼ ਜੀ ਨੇ ਦੱਸਿਆ ਕਿ 14 ਅਪ੍ਰੈਲ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਤੇ ਉਪਰੰਤ ਰਾਗੀ ਢਾਡੀ ਜਥਾ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ। ਇਸ ਮੌਕੇ ਮਾਲਿਕ ਮਹਿਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਹਿਤਾ ਪਰਿਵਾਰ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਲੰਗਰ ਦੀ ਸੇਵਾ ਨਿਭਾਈ ਜਾਵੇਗੀ ਇਸ ਮੌਕੇ ਖਾਲਸਾ ਦੰਗਲ ਕਮੇਟੀ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਮੇਟੀ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਲਦਾਂ ਦੀਆਂ ਹਲਟ ਦੌੜਾ ਕਰਵਾਈਆਂ ਜਾਣਗੀਆਂ ਇਸੇ ਤਰ੍ਹਾਂ ਗੁਰਨਾਮ ਮਹਿਸਮਪੁਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਵਿਸਾਖੀ ਮੇਲੇ ਚੋਂ ਹਰ ਸਾਲ ਦੀ ਤਰ੍ਹਾਂ 33 ਵਾਂ ਤਰਕਸ਼ੀਲ ਮੇਲਾ ਛਿੰਜ ਗਰਾਊਂਡ ਵਿੱਚ ਕਰਵਾਇਆ ਜਾਵੇਗਾ ਇਸ ਮੌਕੇ ਲੋਕ ਕਲਾ ਮੰਚ ਮੁੱਲਾਂਪੁਰ ਵਲੋਂ ਨਸ਼ਾ ਬੇਰੁਜ਼ਗਾਰੀ ਪ੍ਰਵਾਂਸ ਬਾਰੇ ਨਾਟਕ ਦੋ ਰੋਟੀਆਂ ਕੋਰੀਓਗਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। ਮਹਿਤਪੁਰ ਵਿਸਾਖੀ ਦਾ ਮੇਲਾ ਬਹੁਤ ਭਾਰੀ ਗਿਣਤੀ ਵਿੱਚ ਭਰਦਾ ਹੈ ਦੂਰ ਦੂਰ ਤੋਂ ਸੰਗਤਾਂ ਇਸ ਮੇਲੇ ਵਿੱਚ ਸਮੂਲੀਅਤ ਕਰਦੀਆਂ ਹਨ ਮੇਲੇ ਦੌਰਾਨ ਦੁਕਾਨਾਂ ਮਨੋਰੰਜਨ ਦਾ ਸਾਧਨ ਹਫਤਾ ਪਹਿਲਾਂ ਹੀ ਸੱਜਣੇ ਸ਼ੁਰੂ ਹੋ ਜਾਂਦੇ ਹਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ਼ੂਗਰ ਮਿਲ ਵਰਕਰਜ਼ ਯੂਨੀਅਨ ਦੀ ਮੀਟਿੰਗ ’ਚ ਕਰਮਚਾਰੀਆਂ ਦੇ ਮਸਲੇ ਚਰਚਾ ਹੇਠ
Next articleਲਿਵਾਸਾ ਹਸਪਤਾਲ ਦੇ ਸੀਨੀਅਰ ਡਾਕਟਰਾਂ ਨੇ ਮੂਵਮੈਂਟ ਡਿਸਆਰਡਰ ਕਲੀਨਿਕ ਦੀ ਕੀਤੀ ਸ਼ੁਰੂਆਤ : ਅਭਿਨਵ ਸ਼੍ਰੀਵਾਸਤਵ