ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ )ਵਿਧਾਨ ਸਭਾ ਨਵਾਂਸ਼ਹਿਰ ਦੇ ਪਿੰਡ
ਉੜਾਪੜ ਵਿਚ ਛਤਰਪਤੀ ਸ਼ਾਹੂ ਜੀ ਦੇ ਜਨਮਦਿਨ ਨੂੰ ਸਮਰਪਿਤ ਭਾਗੀਦਾਰੀ ਦਿਵਸ ਵਜੋਂ ਮਨਾਇਆ ਗਿਆ ਜਿਸ ਵਿਚ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਉਪ ਪ੍ਰਧਾਨ ਤੇ ਨੈਸ਼ਨਲ ਕੋਆਰਡੀਨੇਟਰ ਡਾਕਟਰ ਜੈਪ੍ਰਕਾਸ਼ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾਕਟਰ ਜੈਪ੍ਰਕਾਸ਼ ਸਿੰਘ ਨੇ ਦੱਸਿਆ ਕਿ 1902 ਵਿਚ ਸ਼ਾਹੂ ਜੀ ਜੋਕਿ ਪਂਛੜੀਆਂ ਜਾਤੀਆਂ ਵਿਚੋਂ ਸਨ ਨੇ ਆਪਣੀ ਰਿਆਸਤ ਕੋਲਹਾਪੁਰ ਵਿਚ ਅਧਿਕਾਰਾਂ ਤੋਂ ਵਾਂਝੇ ਲੋਕਾਂ ਨੂੰ 50%ਭਾਗੀਦਾਰੀ (ਰਾਖਵਾਂਕਰਨ)ਦਿਤਾ।ਉਨ੍ਹਾਂ ਅਗੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੂੰ ਵਿਦੇਸ਼ ਵਿੱਚ ਉਚ ਪੱਧਰੀ ਸਿੱਖਿਆ ਗ੍ਰਹਿਣ ਕਰਵਾਉਣ ਉਪਰੰਤ 1920 ਵਿਚ ਆਪਣਾ ਉਤਰਾਧਿਕਾਰੀ ਬਣਾਇਆ ਤਾਂਕਿ ਸਮਾਜਿਕ ਪਰਿਵਰਤਨ ਦਾ ਜਿਹੜਾ ਕੰਮ ਉਨ੍ਹਾਂ ਨੇ ਆਪਣੀ ਰਿਆਸਤ ਵਿੱਚ ਕੀਤਾ ਉਸ ਕੰਮ ਨੂੰ ਡਾਕਟਰ ਅੰਬੇਡਕਰ ਪੂਰੇ ਭਾਰਤ ਵਿੱਚ ਕਰ ਸਕਣ।ਉਨ੍ਹਾਂ ਅੱਗੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਸਾਨੂੰ ਵੋਟ ਦਾ ਅਧਿਕਾਰ ਲੈ ਕੇ ਦਿੱਤਾ, ਸਾਹਿਬ ਸ੍ਰੀ ਕਾਂਸੀ ਰਾਮ ਨੇ ਵੋਟ ਦੇ ਅਧਿਕਾਰ ਦਾ ਸਹੀ ਇਸਤੇਮਾਲ ਕਰਨਾ ਸਿਖਾਇਆ ਤੇ ਉੱਤਰ ਪ੍ਰਦੇਸ਼ ਵਰਗੇ ਵਿਸਾਲ ਸੂਬੇ ਵਿੱਚ ਭੈਣ ਕੁਮਾਰੀ ਮਾਇਆਵਤੀ ਨੂੰ ਮੁੱਖ ਮੰਤਰੀ ਬਣਾਇਆ। ਸਾਨੂੰ ਬਹੁਜਨ ਸਮਾਜ ਵਿੱਚ ਪੈਦਾ ਹੋਏ ਰਹਿਬਰਾਂ ਦੇ ਪਦ ਚਿੰਨ੍ਹਾਂ ਤੇ ਚੱਲ ਕੇ ਬਹੁਜਨ ਸਮਾਜ ਨੂੰ ਦੇਸ਼ ਦਾ ਹੁਕਮਰਾਨ ਬਣਾਇਆ ਜਾ ਸਕਦਾ ਹੈ।
ਪ੍ਰਗਤੀ ਕਲਾ ਕੇਂਦਰ ਲਾਂਦੜਾ ਦੀ ਟੀਮ ਨੇ ਰਾਣਾ ਸੋਢੀ ਦੀ ਅਗਵਾਈ ਵਿਚ ਸਮਾਜਿਕ ਬੁਰਾਈਆਂ ਤੇ ਅੰਬੇਡਕਰੀ ਵਿਚਾਰਧਾਰਾ ਤੇ ਨਾਟਕ ਪੇਸ਼ ਕੀਤੇ।
ਭਾਰਤ ਗੌਤਮ ਕੌਸ਼ਲਰ ਗਾਜੀਆਬਾਦ,ਸੰਭਾਵਿਤ ਉਮੀਦਵਾਰ ਬਸਪਾ ਉੱਤਰ ਪ੍ਰਦੇਸ਼ ਨੇ ਕਿਹਾ ਕਿ ਇਹਨਾਂ ਸਮਾਜਿਕ ਪਰਿਵਰਤਨ ਦੇ ਰਹਿਬਰਾਂ ਬਾਰੇ ਬਸਪਾ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸੀ ਰਾਮ ਜੀ ਨੇ ਜਾਣਕਾਰੀ ਦਿੱਤੀ।
ਸਟੇਜ ਦਾ ਸੰਚਾਲਨ ਮੱਖਣ ਲਾਲ ਚੌਹਾਨ ਸਾਬਕਾ ਇੰਚਾਰਜ ਬਹੁਜਨ ਸਮਾਜ ਪਾਰਟੀ ਨੇ ਕੀਤਾ। ਚੌਹਾਨ ਨੇ ਕਿਹਾ ਕਿ ਸਮੰਤਵਾਦੀ ਪਾਰਟੀਆਂ ਸਾਹਿਬ ਸ੍ਰੀ ਕਾਂਸੀ ਰਾਮ ਦੇ ਅੰਦੋਲਨ ਨੂੰ ਖਤਮ ਕਰਨ ਵਿੱਚ ਲੱਗੀਆਂ ਹੋਈਆਂ ਹਨ ਇਹਨਾਂ ਪਾਰਟੀਆਂ ਦੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ।
ਨਰੇਸ਼ ਕੁਮਾਰ ਕਲੇਰ, ਸੁਰਜੀਤ ਸਿੰਘ, ਡਾਕਟਰ ਅਰਵਿੰਦ ਕੁਮਾਰ ਚੋਪੜਾ, ਕਿਰਪਾਲ ਸਿੰਘ, ਜਗਨਨਾਥ, ਰਕੇਸ਼ ਕੁਮਾਰ, ਹਰਪਾਲ ਸਿੰਘ, ਦਲਜੀਤ ਸਿੰਘ,ਸੰਤੋਖ ਰਾਮ,
ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸੁਰਜੀਤ ਕਰੀਮਪੁਰੀ ਤੇ ਜਸਵਿੰਦਰ ਮਹਿਮੀ ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly