ਨਵਾਂਸ਼ਹਿਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਸਮੇਂ ਤੋਂ ਹੀ ਬਹੁਤ ਹੀ ਮਿਸ਼ਨਰੀ ਸਾਥੀ ਲਹਿੰਬਰ ਰਾਮ ਨੰਬਰਦਾਰ ਜੀ ਰਹੇ ਹਨ। ਪਹਿਲਾਂ ਪਹਿਲਾਂ ਤਾਂ ਉਹ ਬਸਪਾ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪ੍ਰਧਾਨ ਵੀ ਰਹੇ ਹਨ। ਅੱਜ ਪਿੰਡ ਜੇਠੂ ਮਾਜਾਰਾ ਵਿਖੇ ਉਨ੍ਹਾਂ ਦੀ ਤੰਦਰੁਸਤੀ ਵਾਰੇ ਦੇਖਣ ਲਈ ਡਾ ਨਛੱਤਰ ਪਾਲ ਐਮ ਐਲ ਏ ਹਲਕਾ ਨਵਾਂਸ਼ਹਿਰ ਜੀ ਵਿਸ਼ੇਸ਼ ਤੌਰ ਤੇ ਗਏ । ਲਹਿੰਬਰ ਰਾਮ ਨੰਬਰਦਾਰ ਜੀ ਤੋਂ ਪਾਰਟੀ ਨੂੰ ਅੱਗੇ ਵਧਾਉਣ ਲਈ ਗੱਲਬਾਤ ਵੀ ਕੀਤੀ। ਉਨ੍ਹਾਂ ਦੇ ਨਾਲ ਸਰਬਜੀਤ ਜਾਫਰਪੁਰੀ ਜ਼ਿਲ੍ਹਾ ਪ੍ਰਧਾਨ ਬਸਪਾ,ਨੌਰਥ ਸਾਹਿਬ ਐਮ ਸੀ ਨਵਾਂਸ਼ਹਿਰ ਅਤੇ ਹੋਰ ਬਸਪਾ ਦੇ ਵਰਕਰ ਪਿੰਡ ਜੇਠੂਮਜਾਰਾ ਤੋਂ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly