ਬਹੁਜਨ ਸਮਾਜ ਪਾਰਟੀ 27 ਜੂਨ ਨੂੰ ਕਰੇਗੀ ਡੀ. ਐੱਸ. ਪੀ ਦਫਤਰ ਫਿਲੌਰ ਦਾ ਘਿਰਾਓ

ਕੈਪਸ਼ਨ-ਜਾਣਕਾਰੀ ਦਿੰਦੇ ਹੋਏ ਬਸਪਾ ਆਗੂ ਤੇ ਹੋਰ

ਜਲੰਧਰ, ਫਿਲੌਰ, ਅੱਪਰਾ (ਜੱਸੀ) (ਸਮਾਜ ਵੀਕਲੀ)-ਬਹੁਜਨ ਸਮਾਜ ਪਾਰਟੀ ਹਲਕਾ ਫਿਲੌਰ ਦੀ ਇੱਕ ਅਹਿਮ ਤੇ ਹੰਗਾਮੀ ਮੀਟਿੰਗ ਹੋਈ, ਜਿਸ ‘ਚ ਬਸਪਾ ਹਲਕਾ ਫਿਲੌਰ ਦੇ ਸਮੂਹ ਅਹੁਦੇਦਾਰ ਤੇ ਵਰਕਰ ਹਾਜਡਰ ਹੋਏ | ਇਸ ਮੌਕੇ ਜਾਣਕਾਰੀ ਦਿੰਦਿਆਂ ਹਲਕਾ ਫਿਲੌਰ ਦੇ ਸਮੂਹ ਅਹੁਦੇਦਾਰਾਂ ਨੇ ਦੱਸਿਆ ਕਿ ਫਿਲੌਰ ਪੁਲਿਸ ਪ੍ਰਸ਼ਾਸ਼ਨ ਵਲੋਂ ਉਨਾਂ ਦੇ ਵਰਕਰਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਣ ਉਹ ਸਰਕਾਰੇ ਦਰਬਾਰੇ ਗੇੜੇ ਮਾਰਨ ਲਈ ਮਜਬੂਰ ਹੋ ਚੁੱਕੇ ਹਨ | ਉਨਾਂ ਅੱਗੇ ਕਿਹਾ ਕਿ ਹਰ ਵਰਕਰ ਬਸਪਾ ਦੀ ਜਿੰਦ ਜਾਨ ਹੈ ਤੇ ਬਸਪਾ ਹਮੇਸ਼ਾ ਹੀ ਆਪਣੇ ਵਰਕਰਾਂ ਨਾਲ ਖੜੀ ਹੈ | ਉਨਾਂ ਕਿਹਾ ਕਿ ਇਸਦੇ ਰੋਸ ਵਜ਼ੋ ਡੀ. ਐਸ. ਪੀ ਦਫਤਰ ਦਾ ਮਿਤੀ 27 ਜਨਵਰੀ ਦਿਨ ਮੰਗਲਵਾਰ ਨੂੰ ਵੱਡੇ ਪੱਧਰ ‘ਤੇ ਘਿਰਾਓ ਕੀਤਾ ਜਾਵੇਗਾ | ਉਨਾਂ ਅੱਗੇ ਕਿਹਾ ਕਿ ਜੇਕਰ ਫਿਰ ਵੀ ਪ੍ਰਸ਼ਾਸ਼ਨ ਉਨਾਂ ਦੀ ਗੱਲ ਨਹੀਂ ਸੁਣਦਾ ਤਾਂ ਅਗਲੇਰੀ ਕਾਰਵਾਰੀ ਲਈ ਖੁਦ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ |

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਰਮੀ ਦੀਆਂ ਛੁੱਟੀਆਂ ਵਿੱਚ ਵਿੱਦਿਆਰਥੀਆਂ ਨੂੰ ਪੜਾਈ ਨਾਲ ਜੋੜੀ ਰੱਖਣ ਲਈ ਸਫਲ ਉਪਰਾਲਾ
Next articleRajasthan Rebels crowned Taekwondo Premier League champions