ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਭੈਣ ਮਾਇਆਵਤੀ ਜੀ ਦਾ ਜਨਮ ਦਿਨ ਵੱਖ ਵੱਖ ਜ਼ਿਲ੍ਹਿਆਂ ਵਿੱਚ ਮਨਾਇਆ ਜਾਵੇਗਾ

ਜਲੰਧਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਨੇ ਦੱਸਿਆ ਕਿ 15 ਜਨਵਰੀ 2025 ਦਿਨ ਬੁੱਧਵਾਰ ਨੂੰ ਭੈਣ ਕੁਮਾਰੀ ਮਾਇਆਵਤੀ ਰਾਸ਼ਟਰੀ ਪ੍ਰਧਾਨ ਬਸਪਾ ਅਤੇ ਸਾਬਕਾ ਮੁੱਖ ਮੰਤਰੀ ਉਤੱਰ ਪ੍ਰਦੇਸ਼ ਜੀ ਦਾ 69 ਵਾਂ ਜਨਮ ਦਿਨ* ਜਨ ਕਲਿਆਣ* ਦਿਵਸ ਸਾਰੇ ਜ਼ਿਲ੍ਹਾ ਪੱਧਰ ਪੰਜਾਬ ਵਿੱਚ ਮਨਾਇਆ ਜਾਵੇਗਾ। ਇਸ ਲਈ ਐਡਵੋਕੇਟ ਸ ਅਵਤਾਰ ਸਿੰਘ ਕਰੀਮਪੁਰੀ ਵੱਖ ਵੱਖ ਹਲਕਿਆਂ ਵਿੱਚ ਜਾ ਕੇ ਤਿਆਰੀ ਦਾ ਜਾਇਜਾ ਲੈ ਰਹੇ ਹਨ ਅਤੇ ਪਰਸਿਨਲ ਜਾਕੇ ਵਰਕਰਾਂ ਨੂੰ ਮਿਲ ਰਹੇ ਹਨ।ਉਸੇ ਦਿਨ ਬਸਪਾ ਦੇ ਆਗੂਆਂ ਨੂੰ ਕਹਿਣ ਹੈ ਕਿ ਤੁਸੀਂ ਸ਼ਾਮ ਨੂੰ ਆਪਣੇ ਘਰ ਵਿੱਚ ਆਲੇ ਦੁਆਲੇ ਦੀ ਸੰਗਤ ਨੂੰ ਇੱਕਠਾ ਕਰਕੇ ਕੇਕ ਕੱਟਣ ਅਤੇ ਭੈਣ ਮਾਇਆਵਤੀ ਜੀ ਦੇ ਜੀਵਨ ਅਤੇ ਸੰਘਰਸ਼ ਵਾਰੇ ਚਰਚਾ ਕੀਤੀ ਜਾਵੇ। ਇਹ ਅਪੀਲ ਬਾਮਸੇਫ ਦੇ ਆਗੂਆਂ,ਬੀ ਵੀ ਐਫ਼ ਦੇ ਆਗੂਆਂ ਅਤੇ ਬਸਪਾ ਦੇ ਜ਼ਿਮੇਵਾਰ ਆਗੁਆਂ ਨੂੰ ਕੀਤੀ ਜਾਂਦੀ ਹੈ,ਹਰੇਕ ਜ਼ਿਲ੍ਹੇ ਵਿੱਚ ਭੈਣ ਮਾਇਆਵਤੀ ਜੀ ਦਾ ਜਨਮ ਦਿਨ ਮਨਾਇਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਢਾਹਾਂ ਕਲੇਰਾਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ
Next articleਬਸਪਾ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੂੰ ਕੇਂਦਰੀ ਫੰਡ ਲਈ 50000 ਰੁਪਏ ਗੁਰਦਿਆਲ ਬੋਧ ਜੀ ਨੇ ਭੇਂਟ ਕੀਤੇ