ਬਹੁਜਨ ਸਮਾਜ ਪਾਰਟੀ ਨੇ ਡੱਲੇਵਾਲ ਜੀ ਦੇ ਮਰਨ ਵਰਤ ਵਿੱਚ ਸ਼ਾਮਲ ਹੋਕੇ ਕਿਸਾਨ ਅੰਦੋਲਨ ਨਾਲ ਖੜ੍ਹਨ ਦਾ ਐਲਾਨ ਕੀਤਾ

 ਖਨੌਰੀ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਖਨੌਰੀ ਵਿਖੇ ਬਹੁਜਨ ਸਮਾਜ ਪਾਰਟੀ ਨੇ ਪਹੁੰਚ ਕੇ ਸ੍ਰੀ ਡੱਲੇਵਾਲ ਜੀ ਦੇ ਮਰਨ ਵਰਤ ਵਿੱਚ ਸ਼ਾਮਿਲ ਹੋ ਕੇ ਕਿਸਾਨ ਅੰਦੋਲਨ ਦੇ ਨਾਲ ਖੜਨ ਦਾ ਕੀਤਾ ਐਲਾਨ ਡੱਲੇਵਾਲ ਜੀ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਚਿਹਰੇ ਦੀ ਨਿੰਦਾ ਕੀਤੀ ਗਈ ਜਨਤੰਤਰ ਦੇ ਵਿੱਚ ਜਨਤਾ ਦੀਆਂ ਭਾਵਨਾਵਾਂ ਦਾ ਸਨਮਾਨ ਕਰਨਾ ਹੀ ਕਿਸੇ ਵੀ ਨੇਸ਼ਨ ਅਤੇ ਸਟੇਟ ਦੇ ਮੁਖੀ ਦੀ ਜਿੰਮੇਦਾਰੀ ਹੁੰਦੀ ਹੈ। ਅਗਰ ਉਹ ਇਹ ਜਿੰਮੇਦਾਰੀ ਨਹੀਂ ਨਿਭਾਉਂਦਾ ਇਸ ਤੋਂ ਸਾਫ ਸਪਸ਼ਟ ਹੋ ਜਾਂਦਾ ਹੈ ਕਿ ਸੂਬੇ ਅਤੇ ਦੇਸ਼ ਦਾ ਮੁਖੀਆ ਜਨਤੰਤਰ ਚ ਨਹੀਂ ਤਾਨਾਸ਼ਾਹੀ ਵਿੱਚ ਵਿਸ਼ਵਾਸ ਰੱਖਦਾ ਹੈ ਇਸ ਕਰਕੇ ਅਸੀਂ ਜਿੱਥੇ ਬਹੁਜਨ ਸਮਾਜ ਪਾਰਟੀ ਵੱਲੋਂ ਕਿਸਾਨ ਅੰਦੋਲਨ ਕਿਸਾਨ, ਮਜ਼ਦੂਰਾਂ ਦੇ ਮੁੱਦਿਆਂ ਦਾ ਸਮਰਥਨ ਕਰਦੇ ਆ ਉਥੇ ਅਸੀਂ ਸਰਕਾਰ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਉਹ ਗੰਭੀਰਤਾ ਨਾਲ ਇਸ ਮਸਲੇ ਨੂੰ ਲਵੇ ਅਤੇ ਜਲਦੀ ਤੋਂ ਜਲਦੀ ਸਾਰਥਿਕ ਹੱਲ ਲੱਭੇ।

 

Previous articleਅਜੈ ਤਨਵੀਰ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਫ਼ਤਵਿਆਂ ਦੇ ਦੌਰ ਵਿੱਚ’ ‘ਤੇ ਗੋਸ਼ਟੀ
Next articleਤਬਲਾ ਵਾਦਕ ਉਸਤਾਦ ਜ਼ਾਕਿਰ ਹੁਸੈਨ ਜੀ ਦੀ ਯਾਦ ਵਿੱਚ ਸਿੱਖ ਨੈਸ਼ਨਲ ਕਾਲਜ ਬੰਗਾ ਵਿੱਚ ਸ਼ੋਕ ਸਭਾ ਹੋਈ