ਬਹੁਜਨ ਮੁਕਤੀ ਪਾਰਟੀ ਦੇ ਨਵੇਂ ਚੁਣੇ ਗਏ ਰਾਸ਼ਟਰੀ ਪ੍ਰਧਾਨ ਵੈਦ ਰਾਮ ਦਾਸ ਨਾਇਕ ਦੀ ਚੋਣ ਪ੍ਰਕਿਰਿਆ ਵਿੱਚ ਸਿਕੰਦਰ ਸਿੰਘ ਸਿੱਧੂ ਜਨਰਲ ਸਕੱਤਰ ਪੰਜਾਬ ਹਾਜ਼ਰ ਹੋਏ ।

ਲੁਧਿਆਣਾ  (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਬਹੁਜਨ ਮੁਕਤੀ ਪਾਰਟੀ ਦੇ ਕੇਂਦਰੀ ਦਫ਼ਤਰ ਵੱਲੋਂ ਮਿਲੇ ਪੱਤਰ ਮੁਤਾਬਕ ਆਪਣੇ ਸਾਥੀ ਸ਼੍ਰੀ ਰਾਮ ਸਿੰਘ ਵੈਦ ਦੀਪਕ ਸੰਗਠਨ ਸਕੱਤਰ ਬੀਐਮਪੀ  ਪੰਜਾਬ ਅਤੇ ਸ਼੍ਰੀ ਬਗ਼ੀਚਾ ਰਾਮ ਫਗਵਾੜਾ ਸਾਬਕਾ ਸੂਬਾ ਪ੍ਰਧਾਨ ਭਾਰਤ ਮੁਕਤੀ ਮੋਰਚਾ ਸਮੇਤ ਡਾ: ਅੰਬੇਡਕਰ ਭਵਨ ‘ਰਾਣੀ ਝਾਂਸੀ ਰੋਡ’ ਨਵੀਂ ਦਿੱਲੀ ਵਿਖੇ ਪਹੁੰਚ ਕੇ ਨਾ ਬੀਐਮਪੀ ਸਰਕਾਰ ਤੇ ਬੁਖਾਰ ਬੀਐਮਪੀ  ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਵਿੱਚ ਹਿੱਸਾ ਲਿਆ। ਇਸ ਸਮੇਂ ਕੁਲਦੀਪ ਸਿੰਘ ਈਸਾਪੁਰੀ ਪ੍ਰਧਾਨ ਸੂਬਾ ਪੰਜਾਬ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਸ੍ਰ: ਸਿਕੰਦਰ ਸਿੰਘ ਸਿੱਧੂ ਜੀ ਨੇ ਆਪਣੇ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਕੇਂਦਰੀ ਦਫ਼ਤਰ ਦੇ ਪੱਤਰ ਮੁਤਾਬਕ ਸੈਂਟਰ ਕਮੇਟੀ ਦੇ ਪ੍ਰਤੀਨਿਧੀ (ਮੈਂਬਰ) ਬਣਾਉਣ ਲਈ ਸ਼੍ਰੀ ਜੋਗਿੰਦਰ ਰਾਏ ਲੁਧਿਆਣਾ ਵਾਈਸ ਪ੍ਰਧਾਨ ਪੰਜਾਬ, ਡਾ: ਸੁਖਵਿੰਦਰ ਸਿੰਘ ਸੰਗਰੂਰ ਵਾਈਸ ਪ੍ਰਧਾਨ ਬੀਐਮਪੀ ਯੂਥ ਵਿੰਗ ਪੰਜਾਬ, ਡਾ: ਸਲਵਿੰਦਰ ਸਿੰਘ ਮਾਨਸਾ ਪ੍ਰਧਾਨ ਮਾਲਵਾ ਜੋਨ ਪੰਜਾਬ ਅਤੇ ਸ਼੍ਰੀ ਬਗ਼ੀਚਾ ਰਾਮ ਸਾਬਕਾ ਪ੍ਰਧਾਨ ਭਾਰਤ ਮੁਕਤੀ ਮੋਰਚਾ ਪੰਜਾਬ ਦੇ ਨਾਵਾਂ ਦੀ ਪ੍ਰਪੋਜ਼ਲ ਕੇਂਦਰੀ ਦਫ਼ਤਰ ਦੇ ਇੰਚਾਰਜ ਨੂੰ ਭੇਜੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸਿੱਖ ਇਤਿਹਾਸ ਦੀ ਸੰਖੇਪ ਜਾਣਕਾਰੀ
Next articleਕਵਿਤਾ ਕੁੰਭ ਮੇਲੇ ਵਿੱਚ ਜਦੋਂ ਕਵਿਤਾ ਦਾ ਹੜ੍ਹ ਆਇਆ!