HOME ਭਾਰਤ ਦੇਸ਼ ਵਿੱਚ ਬਹੁਜਨ ਸਮਾਜ ਨੂੰ ਵੱਖ ਵੱਖ ਸਜ਼ਾਵਾਂ ਰਾਹੀਂ ਮੌਤ ਦਾ...

ਭਾਰਤ ਦੇਸ਼ ਵਿੱਚ ਬਹੁਜਨ ਸਮਾਜ ਨੂੰ ਵੱਖ ਵੱਖ ਸਜ਼ਾਵਾਂ ਰਾਹੀਂ ਮੌਤ ਦਾ ਦੁਖਾਂਤ -ਕਮਲੇਸ਼ ਕੁਮਾਰੀ ਕਨੇਡਾ

1

 ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਭਾਰਤ ਦੇਸ਼ ਵਿੱਚ ਜਿਸ ਸਮਾਜ ਦੇ ਬ੍ਰਿਲੀਆਂਟ ਸਟੂਡੈਂਟ ਨੂੰ ( ਪੀ ਐਚ ਡੀ) ਨੂੰ ਮਾਰ ਕੇ ਪਖਿਆ ਨਾਲ ਟੰਗ ਦਿੱਤਾ ਜਾਵੇ, ਅਤੇ ਨੋਟ ਬਣਾ ਦਿਤੇ ਜਾਣ, ਕਿ ਆਤਮਹੱਤਿਆ ਕਰ ਲਈ, ਕੀ ਇਹ ਯਕੀਨ ਕਰਨ ਵਾਲੀ ਗੱਲ ਹੈ। ਭਾਰਤੀ ਲੋਕਤੰਤਰ ਵਿੱਚ ਸਾਡੇ ਸਮਾਜ ਨਾਲ ਹੋ ਰਹੇ ਅਤਿਆਚਾਰ ਦਾ ਇਹੀ ਦੁਖਾਂਤ ਹੈ। ਰੋਹਿਤ ਚੱਕਰਵਰਤੀ ਬੇਮੁਲਾ ਪੀ ਐਚ ਡੀ ਵਿਦਵਾਨ, ਮਹਾਨ ਸਪੂਤ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਤੇ ਚਲਣ ਵਾਲਾ ਨੌਜਵਾਨ ਘਟੀਆ ਸਿਸਟਮ ਨੇ ਸਾਡੇ ਕੋਲੋ ਅੱਜ ਦੇ ਦਿਨ 17 ਜਨਵਰੀ 2016 ਨੂੰ ਖੋ ਲਿਆ, ਸਾਰੇ ਸਮਾਜ ਦੇ ਅੱਖਾਂ ਵਿਚ ਘਟਾ ਅੱਜ ਵੀ ਸਰੇਆਮ ਪੇ ਰਿਹਾ ਹੈ। ਦੁਸ਼ਮਣ ਬੜੀ ਚਲਾਕੀ ਨਾਲ ਸਾਰੇ ਕੰਮ ਕਰ ਜਾਂਦਾ ਹੈ, ਪਰ ਸਮਾਜ ਸੁਧਰਣ ਦੀ ਵਜਾਏ ਹੋਰ ਪਿੱਛੇ ਵੱਲ ਨੂੰ ਜਾ ਰਿਹਾ ਹੈ। ਰੋਹਿਤ ਬੇਮੁੱਲਾ ਦੀ ਸ਼ਹਾਦਤ ਨੂੰ ਯਾਦ ਕਰਦੀ ਹੋਈ ਬਹੁਤ ਦੁਖੀ ਹਿਰਦੇ ਨਾਲ ਨਮਨ ਕਰਦੀ ਹੈ। “ਐਹ ਨੌਜਵਾਨ ਜਾਗਦੀ ਜਮੀਰ ਵਾਲੇ ਲੋਕ ਆਪ ਜੀ ਨੂੰ ਸਦਾ ਯਾਦ ਰੱਖਣਗੇ।” ਤੇਰੀ ਸੋਚ ਨੂੰ ਤੇਰੇ ਸੰਘਰਸ਼ ਨੂੰ ਸਲਾਮ। “”ਕੁਲਪ੍ਰੀਤ ਰਾਣਾ”ਨੇ ਆਪਣੇ ਬਰੁਸ਼ ਨਾਲ, ਜਿਸ ਉੱਗਦੇ ਹੋਏ ਸੂਰਜ ਨੂੰ ਡੁਬੋ ਦਿੱਤਾ, ਰੰਗਾ ਦੇ ਵਿੱਚ ਭਰ ਕੇ ਸਦਾ ਲਈ ਯਾਦਗਾਰ ਬਣਾ ਦਿੱਤਾ। ਬਹੁਜਨ ਸਮਾਜ ਦੇ ਲੋਕੋ, ਇਹ ਦਿਨ ਭੁੱਲਣ ਵਾਲੇ ਨਹੀਂ। ਤੈਨੂੰ ਯਾਦ ਕਰਦਿਆ, ਮੇਰੇ ਅੰਦਰੋਂ ਕੁਸ਼ ਲਾਇਨਾਂ ਉੱਭਰ ਉੱਭਰ ਕੇ ਬਾਹਰ ਆ ਰਹੀਆ ਹਨ। “”ਯਾਦ ਕਰ ਕਰ ਬੇਮੂਲਾ, ਮੇਰੇ ਅੱਥਰੂ ਰੁਕਦੇ ਨਹੀਂ, ਤੇਰੀ ਮਾਈ ਨੂੰ ਕਿਥੋਂ ਲੱਭ ਦੀਆ, ਮੈਨੂੰ ਲੱਭਿਆ ਲਭਦੇ ਨਹੀਂ ।'” ਨਾਂ ਭੁੱਲਣ ਵਾਲੀ 17 ਜਨਵਰੀ, 2016. ਸ਼ਹੀਦ ਰੋਹਿਤ ਚੱਕਰ ਵਰਤੀ ਬੈਮੁੱਲਾ।
ਜੈ ਭੀਮ ਨਮੋ ਬੁੱਧਾਏ ਪ੍ਰਬੁੱਧ ਭਾਰਤ
ਕਮਲੇਸ਼ ਕੁਮਾਰੀ ਕੇਨੈਡਾ

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਚੀਨ ਵਿੱਚ ਸਨੋਬੋਰਡ ਕ੍ਰਾਸ ਵਿਸ਼ਵ ਕੱਪ ਮੁਕਾਬਲੇ – ਕੈਨੇਡਾ ਦੇ ਇਲਿਓ ਗਰਾਂਦੈਂ ਨੇ ਜਿੱਤਿਆ ਚਾਂਦੀ ਦਾ ਤਮਗਾ
Next articleਇਫਟੂ ਵਰਕਰਾਂ ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ