ਮਾਇਨੰਗ ਵਿਭਾਗ ਤੇ ਲਗਾਏ ਮਿਲੀ ਭੁਗਤ ਦੇ ਦੋਸ਼
ਮਹਿਤਪੁਰ,
(ਸਮਾਜ ਵੀਕਲੀ) -ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਮਹਿਤਪੁਰ ਦੇ ਪਿੰਡ ਬਾਗੀਵਾਲ ਵਿਖੇ ਠੇਕੇਦਾਰ ਰਾਜ ਕੁਮਾਰ ਤੇ ਕੋਰਟ ਕੇਸ ਦੀ ਉਲੰਘਣਾ ਕਰਦਿਆਂ ਧੱਕੇ ਸ਼ਾਹੀ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਨਜਾਇਜ਼ ਮਾਇਨੰਗ ਕਰਨ ਦਾ ਦੋਸ਼ ਲਗਾਉਂਦਿਆਂ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜ਼ਿਲਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ , ਸਤਨਾਮ ਸਿੰਘ ਲੋਹਗੜ੍ਹ ਅਜੈਕਟਿਵ ਮੈਂਬਰ ਪੰਜਾਬ, ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਗੁਰਦੀਪ ਸਿੰਘ ਤਹਿਸੀਲ ਪ੍ਰਧਾਨ, ਸੋਢੀ ਸਿੰਘ ਸਰਪੰਚ ਬਲਾਕ ਪ੍ਰਧਾਨ ਮਹਿਤਪੁਰ ਨੇ ਦੱਸਿਆ ਕੁਝ ਸਮਾਂ ਪਹਿਲਾਂ ਪਿੰਡ ਬਾਗੀ ਵਾਲ ਅਤੇ ਬਾਗੀ ਵਾਲ ਖੁਰਦ ਜੀ ਜ਼ਮੀਨ ਵਿਚ ਨਜਾਇਜ਼ ਮਾਇਨੰਗ ਕਰਦਿਆਂ 30 ਤੋ 40 ਫੁੱਟ ਡੂੰਘੇ ਖਤਾਨ ਬਣਾ ਦਿੱਤੇ ਹਨ। ਜਿਸ ਤੋਂ ਪੀੜਤ ਨਜ਼ਦੀਕ ਦੇ ਕਿਸਾਨ ਇਨਸਾਫ ਨਾ ਮਿਲਣ ਤੇ ਅਤੇ ਨਜਾਇਜ਼ ਮਾਇਨੰਗ ਬੰਦ ਨਾ ਹੋਣ ਤੇ ਜ਼ਮੀਨ ਵੇਚਣ ਲਈ ਮਜਬੂਰ ਹੋ ਗਏ। ਯੂਨੀਅਨ ਨੇ ਕਿਹਾ ਹੁਣ ਦੁਆਰਾ ਉਪਰੋਕਤ ਠੇਕੇਦਾਰ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਪਿੰਡ ਬਾਗੀ ਵਾਲ ਦੀ ਉਪਜਾਊ ਜ਼ਮੀਨ ਨੂੰ ਰੇਤਾ ਦੀ ਨਜਾਇਜ਼ ਮਾਇਨੰਗ ਕਰਕੇ ਬਰਬਾਦ ਕਰਨਾ ਚਾਹੁੰਦਾ ਹੈ। ਕਿਸਾਨ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਮਾਇਨੰਗ ਵਿਭਾਗ ਵੱਲੋਂ ਕਨੂੰਨੀ ਕਾਰਵਾਈ ਕਰਦਿਆਂ ਉਪਰੋਕਤ ਠੇਕੇਦਾਰ ਨੂੰ ਨਜਾਇਜ਼ ਮਾਇਨੰਗ ਕਰਨ ਤੋਂ ਨਾ ਰੋਕਿਆ ਤਾਂ ਆਉਣ ਵਾਲੇ ਸਮੇਂ ਵਿਚ ਅਣਮਿੱਥੇ ਸਮੇਂ ਲਈ ਰੋਡ ਜਾਮ ਕੀਤਾ ਜਾਵੇਗਾ ਇਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਰਮਨਜੀਤ ਸਿੰਘ ਸਮਰਾ ਜ਼ਿਲਾਂ ਯੂਥ ਪ੍ਰਧਾਨ, ਗੁਰਜੰਟ ਸਿੰਘ, ਡਾਕਟਰ ਮਹਿੰਦਰ ਪਾਲ ਸਿੰਘ, ਰਣਜੀਤ ਸਿੰਘ ਕੋਹਾੜ,ਗਗਨਦੀਪ ਸਿੰਘ ਮੋਨੂੰ, ਇਕਬਾਲ ਸਿੰਘ, ਬਲਵੀਰ ਸਿੰਘ, ਕਰਮ ਸਿੰਘ, ਬਲਜੀਤ ਸਿੰਘ, ਬਲਵੰਤ ਸਿੰਘ, ਗੁਰਦੇਵ ਸਿੰਘ, ਪਾਲ ਸਿੰਘ ਬੀਟਲਾ, ਕਿਰਪਾਲ ਸਿੰਘ, ਲਾਡੀ ਗੋਬਿੰਦ ਪੁਰ, ਨਰਿੰਦਰ ਸਿੰਘ, ਆਦਿ ਹਾਜ਼ਰ ਸਨ।