ਸਮਰਾਲਾ/ ਮਾਛੀਵਾੜਾ ਸਾਹਿਬ (ਸਮਾਜ ਵੀਕਲੀ) (ਬਲਬੀਰ ਸਿੰਘ ਬੱਬੀ) ਇੱਕ ਪਾਸੇ ਤਾਂ ਸਰਕਾਰ ਪੰਜਾਬ ਵਿੱਚ ਕੀਤੇ ਜਾ ਰਹੇ ਵਿਕਾਸ ਦੇ ਗੋਗੇ ਗਾਉਂਦੀ ਨਹੀਂ ਥਕਦੀ ਕੀ ਵੀ ਅਖਬਾਰੀ ਇਸ਼ਤਿਹਾਰਾਂ ਦੇ ਉੱਪਰ ਬੜੇ ਬੜੇ ਵਿਕਾਸ ਦੇ ਕੰਮਾਂ ਦੀਆਂ ਮਸ਼ਹੂਰੀਆਂ ਆ ਰਹੀਆਂ ਹਨ ਪਰ ਜਿਲਾ ਲੁਧਿਆਣਾ ਦੇ ਸ਼ਹਿਰ ਸਮਰਾਲਾ ਵਿੱਚ ਸੜਕਾਂ ਦਾ ਬਹੁਤ ਹੀ ਬੁਰਾ ਹਾਲ ਹੈ। ਇਸ ਵੇਲੇ ਮੀਹ ਦਾ ਮੌਸਮ ਚੱਲ ਰਿਹਾ ਹੈ ਰੋਜ਼ਾਨਾਂ ਹੀ ਮੀਂਹ ਪੈਣ ਕਾਰਨ ਪਾਣੀ ਵਗੈਰਾ ਖੜ ਜਾਂਦਾ ਹੈ ਤੇ ਇਸ ਤਰਾਂ ਕਈ ਥਾਵਾਂ ਉੱਤੇ ਸੜਕਾਂ ਟੁੱਟ ਜਾਂਦੀਆਂ ਹਨ ਤੇ ਹੋਰ ਨੁਕਸਾਨ ਵੀ ਹੋ ਜਾਂਦਾ ਹੈ ਪਰ ਸਮਰਾਲਾ ਵਿੱਚ ਤਾਂ ਇਸ ਮੀਂਹ ਤੋਂ ਪਤਾ ਨਹੀਂ ਕਿੰਨੇ ਕੁ ਚਿਰ ਪਹਿਲਾਂ ਦਾ ਇਹ ਹਾਲ ਹੋ ਰਿਹਾ ਹੈ ਖੰਨਾ ਤੋਂ ਆਉਣ ਸਮੇਂ ਰੇਲਵੇ ਲਾਈਨ ਪਾਰ ਕਰਨ ਤੋਂ ਪਹਿਲਾਂ ਜਦੋਂ ਸਮਰਾਲਾ ਸ਼ਹਿਰ ਦੀ ਜੂਹ ਵਿੱਚ ਵੜਦੇ ਹਾਂ ਤਾਂ ਉੱਥੇ ਲੰਬੇ ਸਮੇਂ ਤੋਂ ਸੀਵਰੇਜ ਦਾ ਮੁਸ਼ਕ ਮਾਰਦਾ ਪਾਣੀ ਤੁਹਾਡਾ ਸਵਾਗਤ ਕਰਦਾ ਹੈ ਇਸ ਸਬੰਧੀ ਜਦੋਂ ਖਬਰਾਂ ਲੱਗੀਆਂ ਲੋਕਾਂ ਰੌਲਾ ਪਾਇਆ ਤਾਂ ਨਗਰ ਕੌਂਸਲ ਨੇ ਕੁਝ ਨਾ ਕੁਝ ਹੱਥ ਹਿਲਾਇਆ ਪਰ ਮਸਲਾ ਫਿਰ ਉਥੇ ਦਾ ਉਥੇ ਕਿਸੇ ਪਾਸਿਓ ਵੀ ਕੋਈ ਰਾਹਤ ਨਹੀਂ ਮਿਲ ਰਹੀ ਖਬਰ ਦੇ ਵਿੱਚ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਮਰਾਲਾ ਦੀਆਂ ਸੜਕਾਂ ਨੂੰ ਖੁਦ ਬਿਆਨ ਕਰ ਰਹੀਆਂ ਹਨ ਤੇ ਬੀਤੇ ਦਿਨੀ ਇਕ ਅੰਗਹੀਣ ਬਜ਼ੁਰਗ ਦੀ ਐਕਟਿਵਾ ਸੀਵਰੇਜ ਦੇ ਬਿਨ ਢੱਕਣ ਵਾਲੇ ਮੇਨ ਹੋਲ ਵਿੱਚ ਡਿੱਗ ਪਈ ਸੀ।ਖੰਨਾ ਰੋਡ ਇਸ ਇਲਾਕੇ ਦੇ ਵਸਿੰਦੇ ਤੇ ਦੁਕਾਨਦਾਰ ਬਹੁਤ ਔਖੇ ਹਨ ਪਰ ਸੁਣਦਾ ਕੋਈ ਨਹੀਂ।ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



