ਭੈੜਾ ਘਿਨਾਉਣਾ ਕਾਰਾ

ਸਿੰਘਦਾਰ ਇਕਬਾਲ ਸਿੰਘ

(ਸਮਾਜ ਵੀਕਲੀ)

ਕਲਮ ਲਿੱਖ ਨਹੀਂ ਸਕਦੀ ਮੇਰੀ,
ਲਖਮੀਪੁਰ ਦਾ ਇਹ ਭੈੜਾ ਘਿਨਾਉਣਾ ਕਾਰਾ

ਸਾਡੀ ਅੰਤਿਮ ਫ਼ਤਹਿ ਪ੍ਰਵਾਨ ਕਰਨਾ,
ਜੈਕਾਰਾ ਗੜਗੱਜ ਬੋਲ ਉਨ੍ਹਾਂ ਦੇ ਸਿੰਘਦਾਰਾ

ਕੌਣ ਕਰਾਵੇ ਚੁੱਪ ਤੇ ਕਿਵੇਂ ਕਰਾਈਏ,
ਉਹ ਰੋਂਦੇ ਛੱਡ ਗਏ ਪਿੱਛੇ ਭੈਣਾਂ ਮਾਵਾਂ ਨਾਰਾਂ

ਘੱਟ ਗਿਣਤੀ ਨਹੀਂ ਸੁਰੱਖਿਅਤ,
ਦਰਸਾਈ ਜਾਂਦੀਆਂ ਇਹ ਜ਼ਾਲਮ ਸਰਕਾਰਾਂ

ਪਤਾ ਨਹੀਂ ਕਦ ਬਦਲੇਗਾ ਵਕ਼ਤ ਸਾਡਾ,
ਕਿੰਨਾ ਚਿਰ ਹੋਰ ਅਸੀਂ ਸਹਿਣੀਆਂ ਨੇ ਮਾਰਾਂ

ਹੋਰ ਕਰ ਲਵੋ ਵਿਚਾਰ ਜ਼ਾਲਮ ਨਾਲ,
ਜ਼ਾਲਮ ਸਮਝ ਨਹੀਂ ਸਕਦਾ ਬਿਨਾ ਹਥਿਆਰਾਂ

ਕਰਦੇ ਬੋਹੜੀ ਆਪਣੇ ਲੋਕਾਂ ਦੀ,
ਤੇਰੇ ਬਿਨਾ ਕੀਹਨੇ ਲੈਣੀਆਂ ਸਾਡੀਆਂ ਸਾਰਾਂ

ਕਲਮ ਲਿੱਖੇ ਸੱਚ ਸਿੰਘ ਇਕਬਾਲ ਦੀ,
ਉਹ ਲੋਕੀਂ ਗਾਉਂਦੇ ਰਹਿਣਗੇ ਯੋਧਿਆਂ ਦੀਆਂ ਵਾਰਾਂ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

Previous articleAuthorities downgrade size of oil spill off California coast
Next articleਲੋਹੇ ਦੇ ਜ਼ਜਬਾਤ