(ਸਮਾਜ ਵੀਕਲੀ)
ਕਿਉਂ ਤੂੰ ਮੇਰੇ ਬਾਬਲਾ ਉਸ ਦੇਸ਼ ਵੇ ਡੇਰਾ ਲਾਇਆ
ਜਿੱਥੇ ਜਾ ਕੋਈ ਪਰਦੇਸੀ, ਕਦੇ ਨਾ ਮੁੜ ਕੇ ਆਇਆ!!
ਘੜੀ ਮੁੜੀ ਮੇਰਾ ਬਚਪਨ ਮੇਰੀਆਂ ਅੱਖਾਂ ਅੱਗੇ ਆਵੇ
ਤੇਰੇ ਬਾਝੋਂ ਹੁਣ ਕੌਣ ਬਾਬਲਾ, ਬੇਟਾ ਆਖ ਬੁਲਾਵੇ!!
ਮਾਂ ਮੇਰੀ ਨੂੰ ਕੱਲੀ ਛੱਡ ਗਿਆ,ਕਿਥੋਂ ਲਿਆ ਇਹ ਜੇਰਾ
ਹਾਉਕੇ ਲੈ ਲੈ ਰੋਂਦੀ ਤੱਕ ਆਏ,ਬਾਹਰ ਕਾਲਜਾ ਮੇਰਾ!!
ਮਾਂ ਭਾਈ ਤਿੰਨ ਧੀਆਂ ਤੇਰੀਆਂ ਖੂੰਝੇ ਬਹਿ ਕੇ ਘਰ ਦੇ
ਹੁਣ ਤੇਰੀ ਤਸਵੀਰ ਨਾਲ,ਅਸੀਂ ਸਾਰੇ ਗੱਲਾਂ ਕਰਦੇ!!
ਤੇਰੀ ਚਿੱਟੀ ਦਾੜ੍ਹੀ ਦਾ ਸਭ ਤੇ ਰੋਹਬ ਕਮਾ ਲੈਣ ਦਿੰਦਾ
ਕੁਝ ਵਰੇ ਸਾਨੂੰ ਹੋਰ ਪਿਆਰ ਦੀ, ਤੰਦ ਤਾਂ ਪਾ ਲੈਣ ਦਿੰਦਾ!”
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly