(ਸਮਾਜ ਵੀਕਲੀ)
ਕਈ ਕਹਿੰਦੇ ਬਾਬੇ ਇਨ੍ਹਾਂ ਨੂੰ,
ਕਈ ਕਹਿੰਦੇ ਨੇ ਲੋਕ ਨਚਾਰ ,
ਹਿਜੜੇ ਵਿੱਚ ਵੀ ਦਿਲ ਹੁੰਦਾ ,
ਤੁਸੀਂ ਕੁਝ ਤਾਂ ਕਰੋ ਵਿਚਾਰ ,
ਨਾਂ ਔਰਤ ਨਾਂ ਮਰਦ ਇਹੇ ,
ਕਰਮ ਕਰਮ ਦੀਆਂ ਖੇਡਾਂ ਨੇਂ ,
ਕਈਆਂ ਲਈ ਇਹ ਰੂਪ ਰੱਬ ਦਾ ,
ਕਈਆਂ ਲਈ ਬਸ ਝੇਡਾਂ ਨੇਂ ,
ਇਨ੍ਹਾਂ ਵਿੱਚ ਵੀ ਦਿਲ ਹੁੰਦਾ,
ਨਹੀਂ ਐਵੇਂ ਮਜ਼ਾਕ ਉਡਾਈਦਾ,
ਲੇਖਾ ਕਰਮਾਂ ਦਾ ਕਰਕੇ ਯਾਰਾਂਂ ,
ਇਹ ਜਨਮ ਦੇਹੀ ਦਾ ਪਾਈਦਾ ,
ਅੰਦਰੋਂ ਦੁਖੀ ਤੇ ਬਾਹਰੋਂ ਗਿੱਧਾ ,
ਔਖਾ ਬੜਾ ਹੀ ਧੰਦਾ ਏ,
ਫਰਕ ਲਿੰਗ ਦਾ ਹੀ ਤਾਂ ਹੈ
ਇਨਸਾਨ ਤਾਂ ਇਹ ਵੀ ਚੰਗਾ ਹੈ
ਐਵੇਂ ਲੋਕੋ ਟਿੱਚਰ ਕਰਕੇ ,
ਹਿਜੜਾ ਨਹੀਂ ਰਵਾਈਦਾ,
ਰੋਂਦੇ ਹੋਏ ਆਸ਼ਿਕ ਨੂੰ ਵੀ,
ਨਾਲ ਸੀਨੇ ਦੇ ਲਾਈਦਾ।
ਅੱਜ ਹੀ ਲੋਕੋ ਸੋਚ ਬਦਲੀਏ
ਆਪਾਂ ਰਲ ਮਿਲ ਸਾਰੇ ਰਹੀਏ
ਲੋਕੋ ਰੰਗ ਰੂਪ ਦੇ ਕਰਕੇ ਹੀ
ਨਾਂ ਮੰਦਾ ਬੋਲ ਕਿਸੇ ਨੂੰ ਕਹੀਏ।
“ਅਰਸ਼ਪ੍ਰੀਤ ਕੌਰ ਸਰੋਆ”
ਜਲਾਲਾਬਾਦ ਪੂਰਬੀ
ਮੋਗਾ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly