ਬਾਬਾ ਸਾਹਿਬ ਦਾ 133ਵਾਂ ਜਨਮ ਦਿਨ ਜਿਲਾ ਬਾਰ ਐਸੋਸੀਏਸ਼ਨ ਨੇ ਮਨਾਇਆ
( ਸਮਾਜ ਵੀਕਲੀ )
ਮਹਿੰਦਰ ਰਾਮ ਫੁੱਗਲਾਣਾ- ਜਲੰਧਰ – ਬਾਬਾ ਸਾਹਿਬ ਦਾ ਜਨਮ ਦਿਨ ਜਿਲਾ ਬਾਰ ਐਸੋਸੀਏਸ਼ਨ ਜਲੰਧਰ ਵੱਲੋਂ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ। ਇਹ ਜਨਮ ਦਿਨ ਸਮਾਗਮ ਬਾਰ ਲਾਇਬਰੇਰੀ ਵਿਚ ਮਨਾਇਆ ਗਿਆ। ਇਹ ਸਮਾਗਮ ਅਦਿਤਿਆ ਜੈਨ ਦੀ ਪ੍ਰਧਾਨਗੀ ਹੇਠ ਸਾਰੇ ਵਕੀਲਾਂ ਨੇ ਫੁੱਲ ਅਰਪਣ ਕਰਕੇ ਸ਼ਰਧਾ ਦਾ ਇਜਹਾਰ ਕੀਤਾ। ਇਸ ਮੌਕੇ ਐਡਵੋਕੇਟ ਅਦਿਤਿਆ ਜੈਨ ਨੇ ਕਿਹਾ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਵਿਸ਼ਵ ਦੇ ਪ੍ਰਸਿੱਧ ਵਿਦਵਾਨਾਂ ਵਿੱਚੋਂ ਇੱਕ ਸਨ ਜਿਨਾਂ ਨੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕੀਤਾ ਅਤੇ ਭਾਰਤ ਦੇ ਸੰਵਿਧਾਨ ਵਿੱਚ ਸਭ ਨੂੰ ਆਜ਼ਾਦੀ, ਬਰਾਬਰੀ, ਇਨਸਾਫ ਤੇ ਭਾਈਚਾਰਕ ਸਾਂਝ ਦੇ ਅਧਿਕਾਰ ਦਿੱਤੇ। ਇਸ ਮੌਕੇ ਐਡਵੋਕੇਟ ਮਾਨਵ, ਨਰਿੰਦਰ ਸਿੰਘ ਸਾਬਕਾ ਪ੍ਰਧਾਨ, ਮੋਹਣ ਲਾਲ ਫਲੌਰੀਆ, ਬਲਦੇਵ ਪ੍ਰਕਾਸ਼ ਰਾਹਲ ਸਾਬਕਾ ਪ੍ਰਧਾਨ , ਰਾਜ ਕੁਮਾਰ ਭੱਲਾ, ਨੇ ਬਾਬਾ ਸਾਹਿਬ ਦੇ ਜੀਵਨ ਤੇ ਮਿਸ਼ਨ ਤੇ ਚਾਨਣਾ ਪਾਇਆ ।ਬਹੁਤ ਸਾਰੇ ਵਕੀਲਾਂ ਵਿੱਚ ਦਰਸ਼ਨ ਸਿੰਘ, ਰਜਿੰਦਰ ਕੁਮਾਰ ਆਜ਼ਾਦ, ਆਰ ਕੇ ਚੋਪੜਾ, ਰਾਜ ਕੁਮਾਰ ਬੈਂਸ, ਦੀਪਕ ਕੁਮਾਰ, ਦੇਵਰਾਜ, ਹਰਭਜਨ ਸਾਪਲਾ, ਪਵਨ ਬਿਰਦੀ, ਜਗਜੀਵਨ ਰਾਮ ਤੇ ਹੋਰ ਬਹੁਤ ਸਾਰੇ ਵਕੀਲ ਹਾਜ਼ਰ ਸਨ।