ਸਾਊਥਾਲ, ਲੰਡਨ (ਸਮਾਜ ਵੀਕਲੀ) – ਇੰਗਲੈਂਡ ਦੇ ਸ਼ਹਿਰ ਸਾਊਥਾਲ ਚ ਬੀਤੇ ਦਿਨ ਮਿਤੀ 18 ਦਿਸੰਬਰ ਦਿਨ ਐਤਵਾਰ ਨੂੰ ਮਹਾਂਮਾਨਵ ਬਾਬਾ ਸਾਹਿਬ ਡਾਕਟਰ ਬੀ .ਆਰ .ਅੰਬੇਡਕਰ ਜੀ ਦੇ 66ਵਾਂ ਪਰਿਨਿਭਾਨ ਦਿਨ ਨੂੰ ਸਮੱਰਪਿਤ ਪ੍ਰੋਗਰਾਮ ਕਰਾਇਆ ਗਿਆ | ਪ੍ਰੋਗਰਾਮ ਨੂੰ ਆਯੋਜਿਤ ਗਲੋਬਲ ਅੰਬੇਡਕਰਾਈਡਸ ਲੰਡਨ ਵੱਲੋਂ ਕੀਤਾ ਗਿਆ ਸੀ | ਪ੍ਰੋਗਰਾਮ ‘ਚ ਵੱਖ ਵੱਖ ਬੁਲਾਰੇ ਆਪਣੇ ਆਪਣੇ ਦਿੱਤੇ ਹੋਏ ਵਿਸ਼ੇ ਉੱਪਰ ਬੋਲੇ | ਜ੍ਹਿਨਾਂ ‘ਚ ਸਭ ਤੋਂ ਪਹਿਲਾ ਸ਼੍ਰੀਕਾਂਤ ਬੋਰਕਰ ਜੀ ਬਾਬਾ ਸਾਹਿਬ ਦੇ ਪ੍ਰਿਨਿਭਾਨ ਉੱਪਰ ਸਮੀਖਿਆ ਕਰਦੇ ਹੋਏ ਸਾਮਣੇ ਬੈਠੇ ਨੌਜਵਾਨਾਂ ਨੂੰ ਇੱਕ ਹਲੂਣਾ ਦਿੱਤਾ | ਬਲਰਾਮ ਸਿੱਧੂ ਜੀ ਨੇ ਬਾਬਾ ਸਾਹਿਬ ਦੇ ਜੀਵਨ ਅਤੇ ਸੰਗਰਸ਼ ਉੱਪਰ ਚਾਨਣਾ ਪਾਇਆ ਅਤੇ ਦੱਸਿਆ ਕਿ ਕਿਵੇਂ ਬਾਬਾ ਸਾਹਿਬ ਨੇ ਗੋਲਮੇਜ਼ ਸਮੇਲਨ ਰਾਹੀਂ ਸਾਡੇ ਲਈ ਲੜਾਈ ਲੜੀ |
ਸੱਤਪਾਲ ਮੰਮਨ ਜੀ ਜ੍ਹਿਨਾਂ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ ਅੰਬੇਡਕਰੀ ਮੂਵਮੇੰਟ ਇੰਗਲੈਂਡ ‘ਚ | ਸੱਤਪਾਲ ਮੰਮਨ ਜੀ ਨੇ ਇੰਗਲੈਂਡ ਚ ਜਾਤਿ ਵਿਤਕਰੇ ਉੱਪਰ ਕਿੱਦਾਂ ਕੰਮ ਕੀਤਾ ਉਸ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਬਾਬਾ ਸਾਹਿਬ ਦੇ ਜਾਤ ਪਾਤ ਦਾ ਬੀਜ ਨਾਸ਼ ਦਾ ਨਿਚੋੜ ਕਢ ਕੇ ਨੌਜਵਾਨਾਂ ਨੂੰ ਸਮਝਾਇਆ |. ਹਰਬੰਸ ਵਿਰਦੀ ਜੀ ਨੇ ਦੇਸ਼ ਵਿਦੇਸ਼ਾ ਚ ਬਾਬਾ ਸਾਹਿਬ ਦੇ ਮਿਸ਼ਨ ਬਾਰੇ ਦੱਸਿਆ | ਅਜੀਤ ਨਾਹਰ ਜੀ ਦੱਸਿਆ ਕਿ ਕਿਦਾਂ ਭਗਵਾਨ ਵਾਲਮੀਕ ਮੰਦਿਰ ਚ ਉਹ ਨੌਜਵਾਨਾਂ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਨਾਲ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦੇ ਨੇ | ਅਰਵਿੰਦ ਕੁਮਾਰ ਜੋ ਲੰਡਨ ਚ ਰਾਜਨੀਤੀ ਸ਼ਾਸਤਰ ਚ PHD ਕਰ ਰਹੇ ਨੇ ਉਹਨਾਂ ਨੇ ਦੱਸਿਆ ਕਿ ਬਾਬਾ ਸਾਹਿਬ ਨੇ ਵਿਦਿਆਰਥੀਆ ਨੂੰ ਕਿੱਦਾਂ ਵਿਦੇਸ਼ਾ ਚ ਪੜਾਈ ਕਰਨ ਲਈ ਭੇਜਿਆ ਸੀ ਅਤੇ ਉਸੇ ਲੜੀ ਚ ਹੁਣ ਬੱਚੇ ਸਰਕਾਰ ਦੀਆ ਯੋਜਨਾਂ ਰਾਹੀਂ ਕਿਦਾਂ ਵਿਦੇਸ਼ਾ ਚ ਪੜਾਈ ਕਰਨ ਆ ਸਕਦਾ ਨੇ |
ਆਖਿਰ ਚ ਰਾਣਾ ਭਾਣੋਕੀ ਜੀ ਆਏ ਹੋਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਨੌਜਵਾਨ ਸਾਥੀਆਂ ਵਿੱਚੋਂ ਸਾਹਿਲ ਗਿੱਲ (Rambo), ਰੋਹਿਤ ਰਾਣਾ, ਵਿਸ਼ਾਲ ਗਿੱਲ, ਭਾਰਤ, ਸਨੇਹਾ, ਸ਼੍ਰੀਕਾਂਤ, ਅਜੇ, ਖੁਸ਼ ਆਦਿ ਸਾਥੀਆਂ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਜ੍ਹਿਨਾਂ ਨੇ ਪ੍ਰੋਗਰਾਮ ਚ ਕਾਫੀ ਮੇਹਨਤ ਕੀਤੀ | ਅਮਰਜੀਤ ਵਿਰਦੀ, ਬਲਰਾਮ ਸਿੱਧੂ , ਦਲਜੀਤ ਗਿੱਲ ਅਤੇ ਰਣਜੀਤ ਬੌਧ ਜੀ ਦਾ ਧੰਨਵਾਦ ਕੀਤਾ ਜ੍ਹਿਨਾਂ ਨੇ ਬਾਬਾ ਸਾਹਿਬ ਨੂੰ ਸਮਰਪਿਤ ਪ੍ਰੋਗਰਾਮ ਨੂੰ ਉਲੀਕਿਆ |
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly