ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) -ਡਾ.ਬੀ.ਆਰ ਅੰਬੇਡਕਰ ਮਿਸ਼ਨ ਸੋਸਾਇਟੀ (ਰਜਿ.) ਪਿੰਡ ਢੇਸੀਆਂ ਕਾਹਨਾਂ (ਜਲੰਧਰ) ਵੱਲੋਂ ਐੱਨ .ਆਰ. ਆਈ. ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 4ਮਈ ਨੂੰ 133ਵੀਂ ਜਯੰਤੀ ਸੰਬੰਧੀ ਕਰਵਾਏ ਜਾ ਰਹੇ ਸਮਾਗਮ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ l ਪ੍ਰੋਗਰਾਮ ਸੰਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਜਨਮ ਜਯੰਤੀ ਨੂੰ ਸਮਰਪਿਤ 4ਮਈ ਨੂੰ ਡਾ.ਅੰਬੇਡਕਰ ਭਵਨ /ਲਾਇਬਰੇਰੀ ਪਿੰਡ ਢੇਸੀਆਂ ਕਾਹਨਾਂ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈੈ। 4ਮਈ ਦਿਨ ਬੁੱਧਵਾਰ ਨੂੰ ਸਵੇਰੇ 10ਵਜੇ ਤੋ ਦੁਪਿਹਰ 1ਵਜੇ ਤੱਕ ਪੜਾਈ ਵਿੱਚ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਏ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸਵੇਰੇ 11ਵਜੇ ਸਿਮਰਨ ਕਾ੍ਂਤੀ ਵਲੋਂ ਆਪਣੀ ਪੇਸ਼ਕਾਰੀ ਰਾਮਾਂ ਬਾਈ ਦੀ ਕੋਰੀਓਗ੍ਰਾਫੀ ਨਾਲ ਆਪਣੀ ਹਾਜਰੀ ਲਗਵਾਈ ਜਾਵੇਗੀ।ਵਿਸ਼ਾਲ ਚੇਤਨਾ ਮਾਰਚ ਦੁਪਿਹਰ 3ਵਜੇ ਤੋ ਸਾਮੀ 6ਵਜੇ ਤੱਕ ਕੱਢਿਆ ਜਾਵੇਗਾ। ਅਤੇ ਸ਼ਾਮੀ 7ਵਜੇ ਤੋਂ 11ਵਜੇ ਤੱਕ ਮਿਸਨਰੀ ਕਲਾਕਾਰ ਵਿੱਕੀ ਬਹਾਦਰਕੇ ਬਾਵਾ ਸਾਹਿਬ ਨੂੰ ਸਮਰਪਿਤ ਆਪਣਾ ਪੋ੍ਗਰਾਮ ਪੇਸ਼ ਕਰਨਗੇ। ਇਸ ਦੌਰਾਨ ਮੁੱਖ ਬੁਲਾਰਾ ਐਡਵੋਕੇਟ ਸੰਜੀਵ ਭੌਰਾ ਜੀ ਦੁਆਰਾ ਬਾਬਾ ਸਾਹਿਬ ਜੀ ਦੀ ਜੀਵਨੀ ਬਾਰੇ ਵਿਸਥਾਰ ਨਾਲ ਚਾਨਣਾਂ ਪਾਇਆਂ ਜਾਵੇਗਾ। ਇਸ ਤੋਂ ਇਲਾਵਾ ਰਾਤ 11ਵਜੇ ਅਜਾਦ ਰੰਗ ਮੰਚ ਰਜਿ: ਕਲਾ ਭਵਨ ਦੀ ਟੀਮ ਫਗਵਾੜਾ ਵਲੋਂ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਜੀਵਨ ‘ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਜਾਵੇਗੀ। ਸਮਾਗਮ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਜਾਵੇਗਾ।ਡਾ.ਬੀ.ਆਰ ਅੰਬੇਡਕਰ ਮਿਸ਼ਨ ਸੋਸਾਇਟੀ (ਰਜਿ.) ਪਿੰਡ ਢੇਸੀਆਂ ਕਾਹਨਾਂ (ਜਲੰਧਰ) ਹਰਜੀਤ ਮਹੇ ਪ੍ਰਧਾਨ, ਕੁਲਦੀਪ ਜੱਖੂ, ਸਰਬਜੀਤ ਜੱਖੂ,ਧਰਮਪਾਲ ਸਰੋਏ, ਦਵਿੰਦਰ ਬਿੱਟੂ, ਬਲਜਿੰਦਰ ਰਾਜੂ, ਕੁਲਵੀਰ ਸਰੋਏ, ਸਰਬਜੀਤ ਮਹੇ, ਡਾ ਸੋਦਾਗਰ ਮਹੇ, ਅਮਰੀਕ ਮਹੇ, ਸਨੀ ਕੁਮਾਰ, ਜਸਵੰਤ ਸੱਲਣ, ਡਾ. ਬਲਵਿੰਦਰ ਜੱਖੂ, ਰਾਜੂ ਸੱਲਣ, ਕੀਰਤਪਾਲ, ਦੀਪਾ ਢੇਸੀਆ, ਆਦਿ ਵਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਸਮਾਗਮ ਵਿਚ ਸ਼ਾਮਲ ਹੋ ਕੇ ਬਾਬਾ ਸਾਹਿਬ ਜੀ ਦੇ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਉਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly