(ਸਮਾਜ ਵੀਕਲੀ)- ਮਿਤੀ 14-02-2023 ਦਿਨ ਮੰਗਲਵਾਰ ਨੂੰ ਆਰ. ਸੀ. ਪਲਾਜ਼ਾ ਗੁਰਾਇਆ ਜਿਲ੍ਹਾ ਜਲੰਧਰ ਵਿਖੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚੋ ਬਾਬਾ ਸਾਹਿਬ ਡਾਕਟਰ ਅੰਬੇਡਕਰ ਅਤੇ ਬੁੱਧਿਸਮ ਲਈ ਨਿਰੰਤਰ ਕਾਰਜਸ਼ੀਲ ਰਹਿਣ ਵਾਲੇ ਮਿਸ਼ਨਰੀ ਸਾਥੀਆਂ ਅਤੇ ਸੰਸਥਾਵਾਂ ਦੀ ਮਿਲਣੀ ਹੋਈ ਜਿਸ ਦਾ ਪ੍ਰਬੰਧ ਵਿਦੇਸ਼ (ਕੈਨੇਡਾ) ਦੀ ਧਰਤੀ ਤੇ ਰਹਿ ਕੇ ਬਹੁਜਨ ਸਮਾਜ ਲਈ ਹਰ ਵਕਤ ਚਿੰਤਤ ਰਹਿਣ ਵਾਲੇ ਮਿਸ਼ਨਰੀ ਸਾਥੀ ਸ਼੍ਰੀ ਰਾਜ ਕੁਮਾਰ ਓਸ਼ੋਰਾਜ ਜੀ, ਨਿਊਜ਼ੀਲੈਂਡ ਵਾਸੀ ਸ਼੍ਰੀ ਸ਼ਾਮ ਲਾਲ ਜੱਸਲ ਜੀ ਅਤੇ ਆਸਟਰੀਆ ਵਾਸੀ ਸ਼੍ਰੀ ਬਲਵਿੰਦਰ ਢਾਂਡਾ ਜੀ ਜੋ ਕੁਝ ਦਿਨ ਪਹਿਲਾ ਭਾਰਤ ਆਏ ਹਨ ਵਲੋਂ ਕੀਤਾ ਗਿਆ। ਇਸ ਮੀਟਿੰਗ ਵਿੱਚ ਪਹੁੰਚੇ ਸਾਰੇ ਸਾਥੀਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਆਪਣੇ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਤੋਂ ਸਭ ਸਾਥੀਆਂ ਨੂੰ ਜਾਣੂ ਕਰਵਾਇਆ ਅਤੇ ਅੱਗੇ ਤੋਂ ਵੀ ਆਪਣੇ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਨੂੰ ਜਾਰੀ ਰੱਖਣ ਦਾ ਭਰੋਸਾ ਦਵਾਇਆ। ਸਭ ਸਾਥੀਆਂ ਨੇ ਬਾਕੀ ਸਾਥੀਆਂ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੀ ਭਰਪੂਰ ਸ਼ਲਾਘਾ ਕੀਤੀ। ਸ਼੍ਰੀ ਰਾਜ ਕੁਮਾਰ ਓਸ਼ੋਰਾਜ ਜੀ ਵਲੋਂ ਇਸ ਮੀਟਿੰਗ ਵਿੱਚ ਹਾਜ਼ਰ ਹੋਣ ਵਾਲੇ ਮਿਸ਼ਨਰੀ ਸਾਥੀਆਂ ਅਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਕੋਲੋ ਬਾਬਾ ਸਾਹਿਬ ਦੇ ਭਾਰਤ ਨੂੰ ਬੁੱਧ ਮਈ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨ ਲਈ ਗਤੀਵਿਧੀਆਂ ਨੂੰ ਲਗਾਤਾਰ ਯਾਰੀ ਰੱਖਣ ਦਾ ਭਰੋਸਾ ਲਿਆ ਅਤੇ ਧੰਨਵਾਦ ਕਰਕੇ ਮੀਟਿੰਗ ਦੀ ਸਮਾਪਤੀ ਕੀਤੀ।
ਸ਼੍ਰੀ ਰਾਜ ਕੁਮਾਰ ਓਸ਼ੋਰਾਜ ਜੀ ਵਲੋਂ ਹਾਜ਼ਰ ਸਾਥੀਆਂ ਨੂੰ ਬੇਨਤੀ ਕੀਤੀ ਕਿ ਜਦੋਂ ਤੱਕ ਸਭ ਸੰਗਠਨ ਇੱਕ ਮੰਚ ਤੇ ਇਕੱਠੇ ਨਹੀਂ ਹੋ ਜਾਂਦੇ ਜਾਂ ਤਾਲਮੇਲ ਦੀ ਅਗਵਾਈ ਕਰਨ ਲਈ ਸਫਲ, ਇਮਾਨਦਾਰ ਅਤੇ ਸਮਰਪਿਤ ਨੁਮਾਇੰਦੇ ਸਾਬਤ ਨਹੀਂ ਹੁੰਦੇ ਉਦੋਂ ਤੱਕ ਉਨ੍ਹਾਂ ਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਆਪਣੇ ਆਪਣੇ ਸੰਗਠਨ ਦੇ ਮਾਧਿਅਮ ਤੋਂ ਆਪਣੀਆਂ ਗਤੀਵਿਧੀਆਂ ਲਗਾਤਾਰ ਜਾਰੀ ਰੱਖਣੀਆਂ ਚਾਹੀਦੀਆ ਹਨ ਅਤੇ ਦੂਜੇ ਸੰਗਠਨਾਂ ਨੂੰ ਸਪੋਰਟ ਕਰਦੇ ਰਹਿਣਾ ਚਾਹੀਦਾ ਹੈ ਅਤੇ ਮਿਸ਼ਨ ਨੂੰ ਬਿਨਾ ਕਿਸੇ ਰੁਕਾਵਟ ਤੋਂ ਲਗਾਤਾਰ ਯਾਰੀ ਰੱਖਣਾ ਚਾਹੀਦਾ ਹੈ।
ਇਸ ਦੌਰਾਨ ਸ਼ਾਮ ਦੇ ਖਾਣੇ ਦਾ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਅਤੇ ਸਭ ਸਾਥੀਆਂ ਨੇ ਇਕੱਠੇ ਬੈਠ ਕੇ ਭੋਜਨ ਕੀਤਾ। ਇਸ ਮੀਟਿੰਗ ਵਿੱਚ ਪ੍ਰਬੁੱਧ ਭਾਰਤ ਫਾਉਂਡੇਸ਼ਨ ਫਗਵਾੜਾ, ਰੇਲ ਕੋਚ ਫੈਕਟਰੀ ਕਪੂਰਥਲਾ, ਅੰਬੇਡਕਰ ਭਵਨ ਜਲੰਧਰ, ਬੁੱਧਿਸਟ ਮਿਸ਼ਨ ਚੈਰੀਟੇਬਲ ਟਰੱਸਟ ਖੈਰਾ, ਸਮਨ ਸੰਘ ਪੰਜਾਬ, ਪੰਜਾਬ ਬੁਧਿੱਸਟ ਸੋਸਾਇਟੀ, ਵਿਸ਼ਵ ਬੌਧ ਸੰਘ, ਬੋਧੀ ਸੱਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਧਾਨਾਲ, ਅਤੇ ਹੋਰ ਕਈ ਸੰਸਥਾਵਾਂ ਦੇ ਜਿੰਮੇਵਾਰ ਸਾਥੀਆਂ ਨੇ ਭਾਗ ਲਿਆ। ਅੰਤ ਵਿੱਚ ਸ਼੍ਰੀ ਰਾਜ ਕੁਮਾਰ ਓਸ਼ੋਰਾਜ (ਕੈਨੇਡਾ) ਵਲੋਂ ਸਭ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
ਜੈ ਭੀਮ ਜੈ ਭਾਰਤ, ਨਮੋ ਬੁੱਧਾਏ।