ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਡਾਕਟਰ ਬੀ ਆਰ ਅੰਬੇਡਕਰ ਚੇਤਨਾ ਸੋਸਾਇਟੀ ਬੰਗਾ ਵੱਲੋਂ ਬਾਬਾ ਸਾਹਿਬ ਦੇ ਜਨਮ ਦਿਵਸ ਮਨਾਉਣ ਸਬੰਧੀ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਦੀ ਪ੍ਰਧਾਨਗੀ ਡਾਕਟਰ ਕਸ਼ਮੀਰ ਚੰਦ ਜੀ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਆਏ ਹੋਏ ਸਾਰੇ ਸਾਥੀਆਂ ਵੱਲੋਂ ਖੁੱਲ ਕੇ ਆਪਣੇ ਵਿਚਾਰ ਪੇਸ਼ ਕੀਤੇ ਗਏ । ਸਾਰੇ ਸਾਥੀਆਂ ਦੇ ਵਿਚਾਰ ਸੁਣਨ ਤੋਂ ਬਾਅਦ ਸਾਰਿਆਂ ਦੀ ਸਹਿਮਤੀ ਨਾਲ ਇਹ ਤੈਅ ਕੀਤਾ ਗਿਆ ਕਿ ਬਾਬਾ ਸਾਹਿਬ ਬੀਅਰ ਅੰਬੇਦਕਰ ਜੀ ਦਾ ਪ੍ਰਕਾਸ਼ ਪੁਰਬ ਮਿਤੀ 14 ਅਪ੍ਰੈਲ 2025 ਨੂੰ ਬੰਗਾ ਵਿਖੇ ਮੇਲੇ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਡਾਕਟਰ ਕਸ਼ਮੀਰ ਚੰਦ ਜੀ ਨੇ ਦੱਸਿਆ ਕਿ ਇਸ ਜਨਮ ਦਿਵਸ ਤੇ ਬੰਗਾ ਵਿਖੇ ਨਾਟਕਾਂ ,ਕੋਰਿਓਗ੍ਰਾਫੀ, ਬੱਚਿਆਂ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਕਿਤਾਬਾਂ ਦੇ ਸਟੋਲ ਨੂੰ ਇਸਦਾ ਹਿੱਸਾ ਬਣਾਇਆ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਵਿਧਾਨ ਸਭਾ ਹਲਕਾ ਬੰਗਾ ਨੂੰ ਜੂਨਾਂ ਵਿੱਚ ਵੰਡ ਕੇ ਵੱਖ-ਵੱਖ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਅਤੇ ਮੇਲੇ ਦੇ ਵਿੱਚ ਸਮੂਹ ਜੋਨ ਇੰਚਾਰਜ ਦੀ ਹਾਜ਼ਰੀ ਵਿੱਚ ਸਾਰੇ ਸਾਥੀ ਕਾਫਲਿਆਂ ਦੇ ਰੂਪ ਵਿੱਚ ਆਉਣਗੇ। ਉਹਨਾਂ ਅੱਗੇ ਕਿਹਾ ਕਿ ਮੇਲੇ ਨੂੰ ਸਫਲ ਬਣਾਉਣ ਲਈ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਅੰਬੇਡਕਰ ਸਭਾਵਾਂ, ਸ਼੍ਰੀ ਗੁਰੂ ਰਵਿਦਾਸ ਸਭਾਵਾਂ, ਭਗਵਾਨ ਸ਼੍ਰੀ ਵਾਲਮੀਕ ਸਭਾਵਾਂ, ਦੇ ਸਾਰੇ ਸਾਥੀਆਂ ਤੱਕ ਪਹੁੰਚ ਬਣਾਈ ਜਾਵੇਗੀ ਅਤੇ ਇਸ ਮੇਲੇ ਨੂੰ ਵੱਡਾ ਕਰ ਦਿੱਤਾ ਜਾਵੇਗਾ। ਉਨਾਂ ਸਾਰੇ ਸਾਥੀਆਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਗਰੁੱਪ ਦੇ ਵਿੱਚ ਸੁਨੇਹਾ ਦਿੱਤਾ ਜਾਂਦਾ ਹੈ ਤਾਂ ਸਾਰੇ ਸਾਥੀ ਮੀਟਿੰਗ ਵਿੱਚ ਪਹੁੰਚਣਾ ਯਕੀਨੀ ਬਣਾਇਆ ਕਰਨ। ਤਾਂ ਜੋ ਸਾਰੇ ਸਾਥੀਆਂ ਦੇ ਵਿਚਾਰ ਅਨੁਸਾਰ ਇਸ ਮੇਲੇ ਨੂੰ ਰੂਪ ਰੇਖਾ ਦਿੱਤੀ ਜਾ ਸਕੇ ਇਸ ਮੌਕੇ ਡਾਕਟਰ ਕਸ਼ਮੀਰ ਚੰਦ, ਡਾਕਟਰ ਸੂਖਵਿੰਦਰ ਹੀਰਾ, ਡਾਕਟਰ ਨਿਰੰਜਨ ਪਾਲ ,ਡਾਕਟਰ ਅਮਰੀਕ ਸਿੰਘ, ਲੈਖ ਕੁਲਵਿੰਦਰ ਬੰਗਾ ,ਲੈਕ ਬਲਿਹਾਰ ਚੰਦ , ਸੁਰਿੰਦਰ ਮੋਹਨ ,ਡਾਕਟਰ ਜਸਵਿੰਦਰ ਰਲ, ਲੈਕ ਰਾਮ ਕ੍ਰਿਸ਼ਨ ਪੱਲੀ ਝਿੱਕੀ, ਲੈਕ ਸੁਰਜੀਤ ਸੈਂਪਲੇ, ਡਾਕਟਰ ਸੁਰਿੰਦਰ ਕੁਮਾਰ ਬੰਗਾ ,ਹਰਬਲਾਸ ਬੰਗਾ, ਬਿਪਨ ਕੁਮਾਰ, ਮੇਸ਼ ਅਟਾਰੀ ,ਸਤਪਾਲ ਰਟੈਂਡਾ ,ਮੇਖਠ ਬਖਲੌਰ, ਹਰਜਿੰਦਰ ਬੱਬੂ ,ਕਾਕਾ ਮੁਕੰਦਪੁਰ ,ਰਾਣਾ ਮੁਕੰਦਪੁਰ ,ਭੁਪਿੰਦਰ ਲਾਲ ਜਸਵੀਰ ਰਾਮ, ਅਮਰੀਕ ਸਿੰਘ ਰਸੂਲਪੁਰ ,ਦਵਿੰਦਰ ਸਿੰਘ, ਕੁਲਵੰਤ ਸਿੰਘ ਕਰਨ ,ਬਲਵਿੰਦਰ ਕੁਮਾਰ ਹਕੀਮਪੁਰ ,ਨਿਤਨ ਮੁਕੰਦਪੁਰ ,ਸਤਨਾਮ ਰਾਮ, ਲੈਕ ਰਵੀ ਕੁਮਾਰ ਬਸਰਾ ,ਲੈਕ ਬਲਦੀਸ਼ ਲਾਲ, ਚੰਦਨ ਰਾਮ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj