ਬਹਿਰਾਮ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸ੍ਰੀ ਗੁਰੂ ਰਵਿਦਾਸ ਮਿਸ਼ਨ ਵੈੱਲਫੇਅਰ ਟਰੱਸਟ ਰਜਿ. ਬਹਿਰਾਮ (ਸ਼. ਭ. ਸ. ਨਗਰ) ਵਲੋਂ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਅੰਮ੍ਰਿਤਬਾਣੀ ਭਵਨ ਬਹਿਰਾਮ ਵਿਖੇ ਮਨਾਇਆ ਗਿਆ ਜਿਸ ਵਿੱਚ ਸਰਵ ਸ਼੍ਰੀ ਰੋਸ਼ਨ ਛੋਕਰਾਂ, ਮੋਹਣ ਸਿੰਘ ਭਰੋਮਜਾਰਾ, ਪਿੰ. ਰੋਸ਼ਨ ਲਾਲ ਬੰਗੜ ਸਰਹਾਲ ਕਾਜ਼ੀਆਂ, ਪਰਮਜੀਤ ਕੌਰ ਸਾਬਕਾ ਸਰਪੰਚ, ਬਲਵੀਰ ਲਾਦੀਆਂ ਆਦਿ ਵੱਖ ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਵਿਸਥਾਰਿਤ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਬਾਬਾ ਸਾਹਿਬ ਵਲੋਂ ਦੱਬੇ ਲਤਾੜੇ ਸਮਾਜ ਅਤੇ ਔਰਤ ਜਾਤੀ ਨੂੰ ਬਰਾਬਰਤਾ ਦੇ ਅਧਿਕਾਰ ਦਿਵਾਉਣ ਲਈ ਲੰਬਾ ਸੰਘਰਸ਼ ਲੜਿਆ ਤੇ ਬਰਾਬਰਤਾ ਦੇ ਸੰਵਿਧਾਨਕ ਹੱਕ ਲੈ ਕੇ ਦਿੱਤੇ। ਉਨ੍ਹਾਂ ਸੰਵਿਧਾਨ ਵਿੱਚ ਸਮੁੱਚੇ ਨਾਗਰਿਕਾਂ ਨੂੰ ਉਨ੍ਹਾ ਦੇ ਬਣਦੇ ਹੱਕ ਸੁਰੱਖਿਅਤ ਕੀਤੇ। ਇਸ ਮੌਕੇ ਤੇ ਪ੍ਰਬੰਧਕ ਟਰੱਸਟ ਮੈਂਬਰਾਂ ਵਿੱਚੋਂ ਸਰਵ ਸ਼੍ਰੀ ਰਾਮ ਸਿੰਘ ਢਾਹਾਂ, ਕੇਵਲ ਬਹਿਰਾਮ, ਪਰਮਜੀਤ ਸਿੰਘ ਕਲਸੀ, ਜਸਪਾਲ ਮਜਾਰੀ, ਬਲਕਾਰ ਚੱਕ ਮੰਡੇਰ, ਹਰਮੇਸ਼ ਸਿੰਘ ਨਾਗਰਾ, ਇੰਦਰਜੀਤ ਚੱਕ ਰਾਮੂ, ਮੰਗੀ ਭਰੋਲੀ, ਰਾਕੇਸ਼ ਕੁਮਾਰ ਭਰੋਲੀ ਆਦਿ ਮੈਂਬਰਾਂ ਦਾ ਸਮਾਗਮ ਦੀ ਸਫਲਤਾ ਲਈ ਵਿਸ਼ੇਸ਼ ਯੋਗਦਾਨ ਰਿਹਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj