ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਆਦਮ ਬੁੱਤਾਂ ਦੀ ਰਾਖੀ ਕਰਨੀ ਸਰਕਾਰ ਦੀ ਜਿੰਮੇਵਾਰੀ :-ਰਾਮ ਲੁਭਾਇਆ

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ) ਬੀਤੇ ਦਿਨੀ ਫਿਲੌਰ ਹਲਕੇ ਦੇ ਪਿੰਡ ਨੰਗਲ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਸਾਹਿਬ ਦੇ ਆਦਮ ਕੱਦ ਬੁੱਤ ਉੱਪਰ ਇੱਤਰਾਜਯੋਗ ਨਾਹਰੇ ਲਿਖਣਾ ਬਹੁਤ ਹੀ ਮੰਦ ਭਾਗਾ ਹੈ। ਇਸ ਬਾਰੇ ਸਾਬਕਾ ਮਲਾਜਮ ਆਗੂ ਪੰਜਾਬ ਰਾਮ ਲੁਭਾਇਆ ਵਲੋਂ ਕਿਹਾ ਕਿ ਇਸ ਦੇ ਪਿੱਛੇ ਏਜੰਸੀਆਂ ਦਾ ਹੱਥ ਹੈ ਇਸ ਸਾਰੇ ਹੀ ਵਰਤਾਰੇ ਨੂੰ ਰੋਕਣਾ ਸਰਕਾਰ ਦੀ ਜਿੰਮੇਵਾਰੀ ਬਣਦੀ ਹੈ। ਸਰਕਾਰ ਵਲੋਂ ਅੱਜ ਤੱਕ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ ਗਿਆ ਇਸ ਤਰ੍ਹਾਂ ਕਰਨ ਨਾਲ ਸਰਕਾਰ ਦੀ ਜਿੰਮੇਵਾਰੀ ਖਤਮ ਨਹੀਂ ਹੋ ਜਾਂਦੀ। ਇਸ ਲਈ ਸਰਕਾਰ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਸਾਰੇ ਹੀ ਆਦਮ ਕੱਦ ਬੁੱਤਾਂ ਦੀ ਸੁਰੱਖਿਆ ਕਰੇ ਜੇਕਰ ਸੁਰੱਖਿਆ ਨਹੀਂ ਕਰਦੀ ਤਾਂ ਬਾਬਾ ਸਾਹਿਬ ਦੇ ਪੈਰੋਕਾਰ ਚੁੱਪ ਨਹੀਂ ਬੈਠਣਗੇ। ਸਰਕਾਰ ਆਪਣੀ ਜਿੰਮੇਵਾਰੀ ਪ੍ਰਤੀ ਸੰਜੀਦਾ ਹੋਵੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਵੱਲੋਂ ਪੰਨੂ ਨੂੰ ਭਾਰਤ ‘ਚ ਲਿਆ ਕੇ ਸਖਤ ਸਜਾ ਦੇਣ ਦੀ ਮੰਗ ਪ੍ਰਵੀਨ ਬੰਗਾ, ਬਿੱਟਾ, ਜੱਸੀ
Next articleED ਦੀ ਵੱਡੀ ਕਾਰਵਾਈ: ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਤੇ ਰਾਣਾ ਇੰਦਰ ਪ੍ਰਤਾਪ ਦੀ 22.02 ਕਰੋੜ ਦੀ ਜਾਇਦਾਦ ਜ਼ਬਤ