ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਫਿਲੌਰ ਵਿਖੇ ਖੂਨਦਾਨ ਕੈਂਪ 8 ਨੂੰ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਦਿਵਸ ਨੂੰ  ਸਮਰਪਿਤ ਤੇ ਬਹੁਜਨ ਸਮਾਜ ਦੇ ਮਹਾਨ ਆਗੂ ਸਵ. ਲੇਖ ਰਾਜ ਬਿਲਗਾ ਦੀ ਯਾਦ ‘ਚ ਖੂਨਦਾਨ ਕੈਂਪ ਬਾਬਾ ਬ੍ਰਹਮ ਦਾਸ ਕਮਿਊਨਟੀ ਹਾਲ ਅਕਲਪੁਰ ਰੋਡ ਫਿਲੌਰ ਵਿਖੇ ਮਿਤੀ 8  ਦਸੰਬਰ ਦਿਨ ਐਤਵਾਰ ਨੂੰ  ਅੰਬੇਡਕਰ ਸੈਨਾ ਆਫ ਇੰਡੀਆ ਵਲੋਂ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਲਸ਼ਨ ਮਸੰਦਪੁਰ ਜਿਲਾ ਪ੍ਰਧਾਨ ਜਲੰਧਰ (ਦਿਹਾਤੀ) ਨੇ ਦੱਸਿਆ ਕਿ ਇਹ ਕੈਂਪ ਗੋਰਾਇਆ ਬਲੱਡ ਸੇਵਾ ਦੇ ਸਹਿਯੋਗ ਨਾਲ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾ ਰਿਹਾ ਹੈ | ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ‘ਤੇ ਅੰਮਿ੍ਤਪਾਲ ਭੌਂਸਲੇ ਸਮਾਜ ਸੇਵਕ ਤੇ ਬਲਰਾਜ ਬਿਲਗਾ ਪੰਜਾਬੀ ਗਾਇਕ ਵੀ ਹਾਜ਼ਰ ਹੋਣਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਰਾਜ ਭਾਸ਼ਾ ਐਕਟ ਅਮਲੀ ਰੂਪ ‘ਚ ਲਾਗੂ ਕਰਨ ਦੀ ਮੰਗ
Next articleਪ੍ਰਭ ਆਸਰਾ ਦੁਆਰਾ ਲਗਾਏ ਪੰਘੂੜੇ ਵਿੱਚ ਕੋਈ ਅੱਧੀ ਰਾਤ ਛੱਡ ਗਿਆ ਨਵਜੰਮੀ ਬੱਚੀ