ਬਾਬਾ ਸਾਹਿਬ ਡਾ. ਅੰਬੇਡਕਰ ਵਿਰੋਧੀ ਟਿਪਣੀਆਂ ਨਾਲ ਕਰੋੜਾਂ ਬਹੁਜਨਾਂ ਦਾ ਸਮਾਜਿਕ ਅਪਮਾਨ ਹੋਇਆ : ਸੰਤ ਸਤਵਿੰਦਰ ਹੀਰਾ, ਸੰਤ ਸਰਵਣ ਦਾਸ

ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਭਾਰਤੀ ਸੰਵਿਧਾਨ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਖ਼ਿਲਾਫ਼ ਦੇਸ਼ ਦੇ ਗ੍ਰਹਿ ਮੰਤਰੀ ਵਲੋੰ ਕੀਤੀਆਂ ਟਿਪਣੀਆਂ ਦੀ ਸਖਤ ਆਲੋਚਨਾ ਕਰਦਿਆਂ ਸੰਤ ਸਰਵਣ ਦਾਸ ਸਲੇਮਟਾਵਰੀ ਕੌਮੀ ਪ੍ਰਧਾਨ ਆਦਿ ਧਰਮ ਸਾਧੂ ਸਮਾਜ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ( ਰਜਿ. ) ਭਾਰਤ ਨੇ ਕਿਹਾ ਕਿ  ਬਹੁਜਨ ਸਮਾਜ ਦੇ ਰਹਿਬਰਾਂ ਦਾ ਅਪਮਾਨ ਬਹੁਤ ਨਿਦਣਯੋਗ ਅਤੇ ਨਾ ਸਹਿਣ ਯੋਗ ਕਾਰਵਾਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਕਰੋੜਾਂ ਲੋਕਾਂ ਦੇ ਮਸੀਹਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਖਿਲਾਫ ਕੀਤੀਆਂ ਅਪਮਾਨ ਜਨਕ ਟਿਪਣੀਆਂ ਨਾਲ ਕਰੋੜਾਂ ਬਹੁਜਨਾਂ ਦਾ ਸਮਾਜਿਕ ਅਪਮਾਨ ਹੋਇਆ ਹੈ ਜਿਸ ਕਰਕੇ  ਭਾਜਪਾ ਸਰਕਾਰ ਨੂੰ ਤੁਰੰਤ ਦੇਸ਼ ਵਾਸੀਆਂ ਤੋਂ ਮੁਆਫੀ ਮੰਗਣੀ  ਚਾਹੀਦੀ ਹੈ।  ਸੰਤ ਸਤਵਿੰਦਰ ਹੀਰਾ, ਸੰਤ ਸਰਵਣ ਦਾਸ ਨੇ ਕਿਹਾ ਕਿ ਅਮਿਤ ਸ਼ਾਹ ਵਲੋੰ ਪਾਰਲੀਮੈਂਟ ਅੰਦਰ  ਅੰਬੇਡਕਰ ਦੇ ਨਾਮ ਲੈਣ ਨੂੰ ਇੱਕ ਫੈਸ਼ਨ ਕਹਿਣਾ ਬਹੁਤ ਮੰਦਭਾਗਾ ਹੈ ਪਰ ਇਹ ਅਸਲੀਅਤ ਹੈ ਕਿ ਕਿਸੇ ਵੀ ਰਾਜਨੀਤਕ ਪਾਰਟੀ ਦਾ ਬਾਬਾ ਸਾਹਿਬ ਅੰਬੇਡਕਰ ਦੇ ਨਾਮ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੁੰਦਾ ਇਸੇ ਕਰਕੇ ਹਰ ਰਾਜਨੀਤਕ ਪਾਰਟੀ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਸਿਰ ਉਤੇ ਚੁੱਕੀ ਫਿਰਦਾ  ਹੈ ਪਰ ਅਫ਼ਸੋਸ ਕਿ ਇਹ ਕੰਮ ਬਾਬਾ ਸਾਹਿਬ ਅੰਬੇਡਕਰ ਦੀ ਸੋਚ ਦੇ ਉਲਟ ਕਰ ਰਹੇ ਹਨ। ਉਨਾਂ ਕਿਹਾ ਕਿ ਇਸ ਦੇਸ਼ ਦੇ ਕਰੋੜਾਂ ਲੋਕਾਂ, ਆਦਿ ਧਰਮੀਆਂ , ਔਰਤਾਂ ਦੇ ਬਾਬਾ ਸਾਹਿਬ ਅੰਬੇਡਕਰ ਹੀ ਭਗਵਾਨ ਹਨ, ਦੇਸ਼ ਦੀਆਂ ਔਰਤਾਂ ਨੂੰ ਬਾਬਾ ਸਾਹਿਬ ਨੇ ਸਨਮਾਨ ਦਿੱਤਾ ਜਿਸ ਨਾਲ ਦੇਸ਼ ਦੀ ਔਰਤ ਰਾਸ਼ਟਰਪਤੀ, ਵਿੱਤ ਮੰਤਰੀ ,ਮੁੱਖ ਮੰਤਰੀ ਅਤੇ ਹੋਰ ਉੱਚ ਅਹੁਦਿਆਂ ਦੇ ਬਿਰਾਜਮਾਨ ਹੈ । ਸੰਤ ਸਤਵਿੰਦਰ ਹੀਰਾ ,ਸੰਤ ਸਰਵਣ ਦਾਸ ਨੇ ਆਦਿ ਧਰਮ ਮਿਸ਼ਨ ਦੇ ਰਹਿਬਰਾਂ ਦੀ ਸੋਚ ਤੇ ਪਹਿਰਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਆਦਿ ਧਰਮ ਮਿਸ਼ਨ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੇਗਮਪੁਰੇ ਦਾ ਸਹੀ ਮਾਰਗ ਹੈ । ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਕੌਮੀ  ਜਨਰਲ ਸੈਕਟਰੀ ਵਰਿੰਦਰ ਬੰਗਾ, ਅਮਿਤ ਕੁਮਾਰ ਕੌਮੀ ਕੈਸ਼ੀਅਰ, ਅਜੀਤ ਰਾਮ ਖੇਤਾਨ ਚੇਅਰਮੈਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਸਾਹਿਬ,ਬਲਬੀਰ ਧਾਂਦਰਾਂ ਜਨਰਲ ਸਕੱਤਰ,  ਪ੍ਰੀਤਮ ਦਾਸ ਮੱਲ ਕੌਮੀ ਪ੍ਰਧਾਨ ਸੇਵਾ ਦਲ,ਸੰਤ ਧਰਮ ਪਾਲ ਸ਼ੇਰਗੜ ਸਟੇਜ ਸਕੱਤਰ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ, ਸਮਾਜਸੇਵੀ ਠੇਕੇਦਾਰ ਭਗਵਾਨ ਦਾਸ ਸਿੱਧੂ, ਦੇਵ ਰਾਜ ਲੰਗਾਹ ਪ੍ਰਧਾਨ ਯੂ ਕੇ ਆਦਿ ਧਰਮ ਮਿਸ਼ਨ ਯੂਨਿਟ, ਕੁੰਦਨ ਲਾਲ ਚੁੰਬਰ,ਨਿਰਪਿੰਦਰ ਕੁਮਾਰ ਪ੍ਰਧਾਨ ਪੰਜਾਬ,ਇੰਜ.ਸਤਪਾਲ ਭਾਰਦਵਾਜ, ਨਰਿੰਦਰਪਾਲ ਸਿੰਘ ਖੇਤਾਨ ਪ੍ਰਧਾਨ ਆਦਿ ਧਰਮ ਯੂਥ ਵਿੰਗ ਪੰਜਾਬ, ਸੁਸ਼ੀਲ ਕੁਮਾਰ, ਬਲਬੀਰ ਮਹੇ ਪ੍ਰਧਾਨ ਲੁਧਿਆਣਾ ਯੂਨਿਟ, ਸੰਤ ਚਰਨ ਦਾਸ ਮਾਂਗਟ, ਤੀਰਥ ਸਮਰਾ, ਐਡਵੋਕੇਟ ਆਰ ਐਲ ਸੁਮਨ, ਅਮਨਦੀਪ ਸਿੰਘ, ਹਰਜਿੰਦਰ ਸਿੰਘ,ਇੰਜ.ਇੰਦਰਜੀਤ ਬੱਧਣ  ਪਰਮਜੀਤ ਸਿੰਘ, ਕੁਲਬੀਰ ਸਿੰਘ, ਪ੍ਰਿੰਸ ਕੁਮਾਰ,ਜਰਨੈਲ ਸਿੰਘ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਹੁਤ ਸੁਰੀਲੀ ਗਾਇਕਾ ਰੁੱਬਲ ਸੰਧੂ ਮਹਿਮ ਹੈਲੋ ਹੈਲੋ 2025 ਵਿਚ ਆਪਣੇ ਨਵੇਂ ਗੀਤ ਨਾਲ : ਅਮਰੀਕ ਮਾਇਕਲ ।
Next articleਨਗਰ ਨਿਗਮ ਹੁਸ਼ਿਆਰਪੁਰ ਦੀਆਂ ਜਿਮਨੀ ਚੋਣਾਂ, ਜਦੋਂ 2 ਸਾਬਕਾ ਕੈਬਨਟ ਮੰਤਰੀ ਹੋਏ ਆਹਮਣੇ ਸਾਹਮਣੇ