HOME ਬਾਬਾ ਸਾਹਿਬ ਡਾ ਅੰਬੇਡਕਰ ਜੀ ਮਹਾਂਨ ਇਨਸਾਨ

ਬਾਬਾ ਸਾਹਿਬ ਡਾ ਅੰਬੇਡਕਰ ਜੀ ਮਹਾਂਨ ਇਨਸਾਨ

1
ਚਰਨਜੀਤ ਸੱਲ੍ਹਾਂ

   (ਸਮਾਜ ਵੀਕਲੀ)    ਇਹ ਰਸਤਾ ਤੁਸੀਂ ਚੁਣਨਾ ਹੈ ਮੈਂ ਇਹ ਗੱਲ ਕਈ ਵਾਰ ਸੋਚਦਾ ਹਾਂ ਕਿ ਜੇਕਰ ਬਾਬਾ ਸਾਹਿਬ ਡਾ ਅੰਬੇਡਕਰ ਜੀ ਮਹਾਂਨ ਇਨਸਾਨ ਇਸ ਧਰਤੀ ਤੇ ਨਾ ਹੁੰਦੇ ਕਿ ਸਾਨੂੰ ਵੀ ਕੋਈ ਇਨਸਾਨ ਸਮਝਦਾ, ਸਾਨੂੰ ਵੀ ਕੋਈ ਬੰਦਿਆਂ ਦੀ ਗਿਣਤੀ ਵਿੱਚ ਦੇਖਦਾ, ਸਾਨੂੰ ਵੀ ਕੋਈ ਆਦਮੀ ਸਮਝਦਾਂ ਬਹੁਤ ਮੁਸ਼ਕਲ ਲੱਗ ਰਹੀ ਹੈ ਇਹ ਗੱਲ ਫਿਰ ਤਾਂ ਅਸੀਂ ਢੇਰਾ ਟੋਭਿਆਂ ਨਾਲੀਆਂ ਨਾਲਿਆਂ ਵਿੱਚ ਹੀ ਰੁਲਦੇ ਹੁੰਦੇ ਇਹ ਤਾਂ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਮਿਹਰਬਾਨੀ ਹੋਈ ਹੈ ਕਿ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਜਾਤੀ ਵਿਤਕਰਾ ਅਤੇ ਅਪਮਾਨ ਬਹੁਤ ਜ਼ਿਆਦਾ ਸਿਹਾਂ ਔਰ ਆਪਣੇ ਤੰਨ ਤੇ ਅਡਾਇਆ ਉਨ੍ਹਾਂ ਨੇ ਜ਼ਿੰਦਗੀ ਵਿੱਚ ਕਦੇ ਸੁਖ ਦਾ ਸਾਹ ਨਹੀਂ ਲਿਆ ਜਿਹੜੇ ਜਿਹੜੇ ਦੁੱਖ ਉਨ੍ਹਾਂ ਨੇ ਆਪਣੇ ਤੰਨ ਦੇ ਅਡਾਏ ਉਨ੍ਹਾਂ ਸਾਰੇ ਦੁੱਖਾਂ ਤਕਲੀਫਾਂ ਤੋਂ ਛੁਟਕਾਰਾ ਦਿਵਾਉਣ ਲਈ ਸੰਘਰਸ਼ ਕੀਤਾ ਉਹ ਸਭ ਤੋਂ ਵੱਧ ਪੜ੍ਹੇ ਲਿਖੇ ਮਹਾਂਨ ਇਨਸਾਨ ਸਨ ਮਹਾਂਨ ਮਸੀਹਾ ਸਨ ਮਹਾਂਨ ਰਹਿਬਰ ਸਨ ਉਨ੍ਹਾਂ ਨੂੰ ਜਿਨ੍ਹੀ ਮਰਜ਼ੀ ਇੱਜ਼ਤ ਦਿੱਤੀ ਜਾਵੇ ਉਹ ਬਹੁਤ ਥੋੜ੍ਹੀ ਹੈ ਉਹ ਬਾਹਰਲੇ ਮੁਲਕਾਂ ਵਿੱਚ ਪੜ੍ਹਾਈ ਕਰਨ ਲਈ ਆਪਣੇ ਸਮਾਜ ਨੂੰ ਇਨਸਾਨਾਂ ਦੀ ਜ਼ਿੰਦਗੀ ਬਣਾਉਣ ਲਈ ਵਾਪਸ ਭਾਰਤ ਦੀ ਧਰਤੀ ਤੇ ਆਏ ਸਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਔਫਰ ਮਿਲ ਰਹੇ ਸਨ ਕਿ ਉਹ ਉਥੇ ਹੀ ਨੌਕਰੀ ਕਰ ਲੈਣ ਪਰ ਉਸ ਮਹਾਂਮਾਨਵ ਨੂੰ ਆਪਣੇ ਲੋਕਾਂ ਦੀ ਬਹੁਤ ਜ਼ਿਆਦਾ ਫ਼ਿਕਰ ਸੀ। ਉਸ ਮਹਾਂਪੁਰਖ ਨੇ ਭਾਰਤ ਵਿੱਚੋਂ ਪਹਿਲਾ ਆਕੇ ਮੰਨੂ ਸਿਮਰਤੀ ਜਲਾਈ ਤੇ ਆਪਣਾਂ ਸੰਵਿਧਾਨ ਲਿਖ ਕੇ ਸਾਰੇ ਇਨਸਾਨਾਂ ਨੂੰ ਬਰਾਬਰ ਖੜੇ ਕੀਤਾ ਅਤੇ ਇਸਤਰੀਆਂ ਨੂੰ ਵੀ ਬਰਾਬਰ ਦਾ ਰੁਤਬਾ ਦਿੱਤਾ ਪਰ ਅੱਜ ਕਈ ਔਰਤਾਂ ਉਸ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਦਿੱਤੇ ਮਹਾਂਨ ਅਧਿਕਾਰਾਂ ਨੂੰ ਭੁੱਲ ਬੈਠੀ ਹੈ ਉਹ ਉਸੇ ਗਿਸੇ ਪਿੱਟੇ ਸਿਸਟਮ ਵਿੱਚ ਫਸ ਰਹੀਆਂ ਹਨ ਜਿਨ੍ਹਾਂ ਤੋਂ ਸਾਡੇ ਗੁਰੂਆਂ ਨੇ ਅੱਜ ਬਾਬਾ ਸਾਹਿਬ ਨੇ ਕੱਢਣ ਲਈ ਸਿਰਤੋੜ ਯਤਨ ਕੀਤੇ ਉਨ੍ਹਾਂ ਸਿਰਫ ਪੜ੍ਹਾਈ ਤੇ ਜ਼ੋਰ ਦਿੱਤਾ ਤਾਂ ਕਿ ਸਾਡਾ ਸਮਾਜ ਵੀ ਅਧਿਆਪਕ, ਡਾਕਟਰ, ਐਸ ਐਸ ਪੀ,ਐਸ ਪੀ,ਆਈ ਏ ਐਸ, ਵਕੀਲ,ਜੱਜ,ਬਰਿਸਟਰ ਅਤੇ ਐਮ ਐਲ ਏ, ਮੰਤਰੀ, ਮੁੱਖ ਮੰਤਰੀ, ਰਾਸ਼ਟਰਪਤੀ, ਪ੍ਰਧਾਨ ਮੰਤਰੀ ਬਣ ਸਕੇ । ਇਸ ਦੇ ਦੋ ਰਸਤੇ ਹਨ ਇੱਕ ਮੰਦਰ ਵੱਲ ਜਾਂਦਾ ਹੈ ਇੱਕ ਸਕੂਲ ਵੱਲ ਜਾਂਦਾ ਹੈ ਇਸ ਦਾ ਫੈਸਲਾ ਤੁਸੀਂ ਕਰਨਾ ਹੈ ਕਿ ਤੁਸੀਂ ਕਿਸ ਪਾਸੇ ਜਾਣਾਂ ਹੈ।

ਚਰਨਜੀਤ ਸੱਲ੍ਹਾਂ 8146091035

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਸਪਾ ਦੇ ਆਗੂ ਅਤੇ ਸ੍ਰੀ ਗੁਰੂ ਰਵਿਦਾਸ ਸਭਾਵਾਂ ਦੇ ਆਗੂ ਇਹ ਮਤੇ ਸ੍ਰੀ ਗੁਰੂ ਰਵਿਦਾਸ ਸਭਾਵਾਂ ਅਤੇ ਸੰਗਤਾਂ ਤੋਂ ਪਿੰਡਾਂ ਅਤੇ ਸ਼ਹਿਰਾਂ ਚੋਂ ਪਾਸ ਕਰਵਾ ਕੇ ਪਾਰਟੀ ਨੂੰ ਭੇਜਣ-ਕਰੀਮਪੁਰੀ
Next articleਸੁਪਰੀਮ ਕੋਰਟ ਨੇ ਮੁੰਬਈ ਟ੍ਰੇਨ ਬਲਾਸਟ ਮਾਮਲੇ ਵਿੱਚ ਹਾਈ ਕੋਰਟ ਦੇ ਫੈਸਲੇ ‘ਤੇ ਰੋਕ ਲਗਾ ਦਿੱਤੀ, 12 ਦੋਸ਼ੀਆਂ ਦੀ ਰਿਹਾਈ ਮੁਲਤਵੀ ਕਰ ਦਿੱਤੀ