ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਕਰਨ ਵਾਲੇ ਨੂੰ ਦਿੱਤੀ ਜਾਵੇ ਸਖਤ ਸਜ਼ਾ-ਐੱਸ. ਸੀ. ਬੀ. ਸੀ ਪੰਚ, ਸਰਪੰਚ ਤੇ ਨੰਬਰਦਾਰ ਯੂਨੀਅਨ

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬੀਤੇ ਦਿਨ ਗਣਤੰਤਰ ਦਿਵਸ ਵਾਲੇ ਦਿਨ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਇੱਕ ਵਿਅਕਤੀ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਕੀਤੀ ਗਈ ਸੀ ਤੇ ਉਸਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ | ਉਕਤ ਮਾਮਲੇ ਨੂੰ  ਲੈ ਕੇ ਸਮੂਹ ਡਾ. ਅੰਬੇਡਕਰ ਸੰਭਾਵਾਂ, ਸੰਸਥਾਵਾਂ ਤੇ ਬਸਪਾ ਵਲੋਂ ਵੱਖ ਵੱਖ ਇਲਾਕਿਆਂ ‘ਚ ਬੰਦ ਦੀ ਕਾਲ ਕੀਤੀ ਗਈ | ਇਸ ਦੌਰਾਨ ਐੱਸ. ਸੀ. ਬੀ. ਸੀ ਪੰਚ, ਸਰਪੰਚ ਤੇ ਨੰਬਰਦਾਰ ਯੂਨੀਅਨ ਪੰਜਾਬ ਨੇ ਵੀ ਉਕਤ ਘਟਨਾ ਦੀ ਕਰੜੇ ਸ਼ਬਦਾਂ ‘ਚ ਨਿੰਦਾ ਕਰਦਿਆਂ ਕਥਿਤ ਦੋਸ਼ੀ ਨੂੰ  ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ | ਇਸ ਮੌਕੇ ਦੇਸ ਰਾਜ ਮੱਲ ਪ੍ਰਧਾਨ, ਡਾ. ਜਸਵਿੰਦਰ ਚੀਮਾ ਸਾਬਕਾ ਸਰਪੰਚ, ਨੰਬਰਦਾਰ ਪ੍ਰਗਣ ਰਾਮ ਦਿਆਲਪੁਰ ਸਾਬਕਾ ਸਰਪੰਚ, ਰਾਮ ਆਸਰਾ ਚੰਦੜ੍ਹ, ਅਮਰੀਕ ਸਿੰਘ ਲੋਹਗੜ੍ਹ, ਸਿਮਰਪਾਲ ਸਾਬਕਾ ਸਰਪੰਚ ਲਾਂਦੜਾ, ਨੰਬਰਦਾਰ ਪ੍ਰੇਮ ਲਾਲ ਢੱਕ ਮਜਾਰਾ, ਕੇਵਲ ਕਿ੍ਸ਼ਨ ਸਰਪੰਚ ਢੰਡਵਾੜ, ਪਰਮਜੀਤ ਸਿੰਘ ਕੰਗ ਅਰਾਈਆਂ, ਚੂਹੜ ਸਿੰਘ ਸਰਪੰਚ ਭੈਣੀ, ਨਿਰਮਲ ਸਿੰਘ ਨਗਰ ਸਰਪੰਚ, ਮਨਜੀਤ ਪੁਆਰੀ ਆਦਿ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਗਾਇਕਾ ਕੌਰ ਸਿਸਟਰਜ਼ ਵਲੋਂ ਗਾਈ ਰਚਨਾਂ ( ਬਾਲੀ ਜੱਗਦਾ ) ਦਾ ਪੋਸਟਰ ਸਪੇਨ ਵਿਖੇ ਕੀਤਾ ਗਿਆ ਰਿਲੀਜ਼
Next articleਬਹੁਜਨ ਸਮਾਜ ਪਾਰਟੀ ਨੇ ਅੱਪਰਾ ਵਿਖੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੀਤੀ ਨਾਅਰੇਬਾਜ਼ੀ