ਜਲੰਧਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਬਾਬਾ ਸਾਹਬ ਡਾ. ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨਾਲ ਸੰਬੰਧਿਤ ਪਿੰਡ ਧੰਨੌਵਾਲੀ ਜਲੰਧਰ ਵਿਖ਼ੇ ਪ੍ਰੋਗਰਾਮ ਰੱਖਿਆ ਗਿਆ ਹੈ 🙏ਪ੍ਰੋਗਰਾਮ ਵਿਚ ‘ਆਵਾਜ਼ ਏ ਕ੍ਰੋਮ’ ਸੰਤ “ਕ੍ਰਿਸ਼ਨ ਨਾਥ ਜੀ ਚਿਹੇੜੂ ਵਾਲੇ” ਮੁੱਖ ਮਹਿਮਾਨ ਦੇ ਰੂਪ ਚ ਸ਼ਿਰਕਤ ਕਰਨਗੇ l ਅਤੇ ਸਮਾਜ ਚ ਆਪਣਾ ਅਹਿਮ ਰੋਲ ਅਦਾ ਕਰਨ ਵਾਲੇ ਸਤਿਕਾਰਯੋਗ ਮਿਸ਼ਨਰੀ, ਸੂਝਵਾਨ ,ਸਮਾਜ ਨੂੰ ਸੇਧ ਦੇਣ ਵਾਲੇ ,ਗਿਆਨਵਾਨ ਬੁਲਾਰੇ ਜਿੰਨਾ ਵਿਚ ਮਿਸ਼ਨਰੀ ਲੇਖਕ ਸ਼੍ਰੀ ਸੋਹਣ ਸਹਿਜਲ ਜੀ ਅਤੇ ਐਡਵੋਕੇਟ ਨਵਰਾਜ ਸਿੰਘ ਜੀ (ਪੰਜਾਬ ਅਤੇ ਹਰਿਆਣਾ ਹਾਈ ਕੋਰਟ ) ਅਤੇ ਸ਼੍ਰੀ ਤੀਰਥ ਬਸਰਾ ਜੀ ਜੋ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਕਪੂਰਥਲਾ ਵਿਚ ਪ੍ਰਿੰਸੀਪਲ ਦੇ ਅਹੁਦੇ ਉੱਤੇ ਬਿਰਾਜਮਾਨ ਹਨ, ਸਮਾਜ ਨੂੰ ਸੇਧ ਦੇਣ ਲਈ ਪ੍ਰੋਗਰਾਮ ਚ ਉਪਸਥਿਤ ਹੋਣਗੇ l ਮੈਂ ਪ੍ਰੋਗਰਾਮ ਵਿਚ ਪਹੁੰਚ ਰਹੇ ਮੁੱਖ ਮਹਿਮਾਨ ਅਤੇ ਮੁੱਖ ਬੁਲਾਰਿਆ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ l ਇਸ ਮੌਕੇ ਪ੍ਰੋਗਰਾਮ ਵਿਚ ਸਾਡੇ ਸਤਿਕਾਰਯੋਗ ਮਿਸ਼ਨਰੀ ਲੇਖਕ ਸ਼੍ਰੀ ਬਲਵਿੰਦਰ ਪੁਆਰ ਜੀ ਸਟੇਜ ਸੈਕਟਰੀ ਵਜੋ ਭੂਮਿਕਾ ਨਿਭਾਉਣਗੇ 🙏ਪਿੰਡ ਵਿਚ ਬਾਬਾ ਸਾਬ ਦੀ ਸੋਚ ਨੂੰ ਅੱਗੇ ਵਧਾਉਣ ਦਾ ਕਾਰਜ ਸਾਥੀਆਂ ਵਲੋਂ ਆਰੰਭਿਆ ਗਿਆ ਹੈ ਜਿਸ ਵਿਚ ਮਨਦੀਪ ਧੰਨੋਵਾਲੀ ਜੀ ਸੇਵਾ ਨਿਭਾ ਰਹੇ ਹਨ l ਇਹ ਪ੍ਰੋਗਰਾਮ 8 ਦਸੰਬਰ ਨੂੰ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਹੋਵੇਗਾ। ਆਪ ਸਭ ਨੂੰ ਬੇਨਤੀ ਹੈ ਕੇ ਪਰਿਵਾਰ ਸਮੇਤ ਪ੍ਰੋਗਰਾਮ ਚ ਜ਼ਰੂਰ ਸ਼ਾਮਲ ਹੋਇਓ
ਪ੍ਰਿਆ ਅੰਬੇਦਕਰ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



