ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਬੀਤੇ ਦਿਨ ਗਣਤੰਤਰ ਦਿਵਸ ਵਾਲੇ ਦਿਨ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਇੱਕ ਵਿਅਕਤੀ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਕੀਤੀ ਗਈ ਸੀ ਤੇ ਉਸਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ | ਉਕਤ ਮਾਮਲੇ ਨੂੰ ਲੈ ਕੇ ਸਮੂਹ ਡਾ. ਅੰਬੇਡਕਰ ਸੰਭਾਵਾਂ ਤੇ ਸੰਸਥਾਵਾਂ ਵਲੋਂ ਵੱਖ ਵੱਖ ਇਲਾਕਿਆਂ ‘ਚ ਬੰਦ ਦੀ ਕਾਲ ਕੀਤੀ ਗਈ | ਇਸ ਦੌਰਾਨ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ (ਯੂਰੋਪ) ਦੇ ਪ੍ਰਧਾਨ ਅਵਤਾਰ ਹੀਰ ਪੁਰਤਗਾਲ ਨੇ ਉਕਤ ਘਟਨਾ ਦੀ ਕਰੜੇ ਸ਼ਬਦਾਂ ‘ਚ ਨਿੰਦਾ ਕਰਦਿਆਂ ਕਥਿਤ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ | ਇਸ ਮੌਕੇ ਉਨਾਂ ਕਿਹਾ ਕਿ ਇਸ ਤਰਾਂ ਕਦੇ ਨਹੀਂ ਹੋ ਸਕਦਾ ਕਿ ਇੱਕ ਵਿਅਕਤੀ ਆਵੇ ਤੇ ਬਾਬਾ ਸਾਹਿਬ ਦੀ ਪ੍ਰਤਿਮਾ ਦੀ ਬੇਅਦਬੀ ਸਿਰਫ ਚੰਦ ਕੁ ਮਿੰਟਾਂ ‘ਚ ਹੀ ਕਰ ਦੇਵੇ | ਇਸ ਘਟਨਾ ਦੇ ਪਿੱਛੇ ਇੱਕ ਡੂੰਘੀ ਸਾਜ਼ਿਸ਼ ਤੇ ਸੋਚ ਕੰਮ ਕਰ ਰਹੀ ਹੈ ਤਾਂ ਕਿ ਪੰਜਾਬ ਦੀ ਅਮਨ ਤੇ ਸਾਂਤੀ ਨੂੰ ਭੰਗ ਕੀਤਾ ਜਾ ਸਕੇ ਤੇ ਪੰਜਾਬ ਦੇ ਅੰਦਰ ਭਾਈਚਾਰਕ ਸਾਂਝ ਨੂੰ ਤੋੜਿਆ ਜਾ ਸਕੇ | ਉਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਘਟਨਾ ਦੇ ਅਸਲ ਦੋਸ਼ੀਆਂ ਦੀ ਤਹਿ ਤੱਕ ਜਾਵੇ ਤਾਂ ਕਿ ਪਰਦੇ ਦੇ ਪਿੱਛੇ ਜੋ ਕੰਮ ਕਰ ਰਹੇ ਹਨ, ਉਨਾਂ ਦਾ ਚਿਹਰਾ ਬੇਨਕਾਬ ਹੋ ਸਕੇ | ਸੋਮ ਦੱਤ ਸੋਮੀ ਨੇ ਅੱਗੇ ਕਿਹਾ ਕਿ ਪ੍ਰਸ਼ਾਸ਼ਨ ਦੁਆਰਾ ਉਕਤ ਕਥਿਤ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਬਾਬਾ ਸਾਹਿਬ ਜੀ ਦੁਆਰਾ ਲਿਖੇ ਸੰਵਿਧਾਨ ਤਹਿਤ ਹੀ ਉਸਦੇ ਖਿਲਾਫ਼ ਸਖਤ ਧਾਰਾਵਾਂ ਲਗਾ ਕੇ ਜੇਲ ਭੇਜ ਦਿੱਤਾ ਹੈ | ਪਰੰਤੂ ਸੋਮ ਦੱਤ ਸੋਮੀ ਦਾ ਅੱਗੇ ਕਹਿਣਾ ਹੈ ਕਿ ਜੋ ਆਮ ਦੁਕਾਨਦਾਰ, ਛੋਟੇ ਵਪਾਰੀ ਤੇ ਹੋਰ ਛੋਟੇ ਕਾਰੋਬਾਰੀ ਹਨ, ਉਹ ਤਾਂ ਪਹਿਲਾਂ ਵਿੱਤੀ ਆਰਥਿਕਤਾ ਦੀ ਮਾਰ ਹੇਠ ਹਨ | ਇਸ ਲਈ ਪੰਜਾਬ ਬੰਦ ਦੌਰਾਨ ਉਨਾਂ ਦਾ ਹੋਰ ਵਿੱਤੀ ਨੁਕਤਸਾਨ ਹੋਇਆ ਹੈ, ਜੋ ਕਿ ਸਾਡੇ ਹੀ ਭਾਈ ਭਰਾ ਉਨਾਂ ਕਿਹਾ ਕਿ ਉਕਤ ਮਾਮਲੇ ‘ਚ ਕਾਬੂ ਕੀਤੇ ਗਏ ਕਥਿਤ ਦੋਸ਼ੀ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਤਾਂ ਕਿ ਭਵਿੱਖ ‘ਚ ਕੋਈ ਵੀ ਅਜਿਹੀ ਹਰਕਰਤ ਨਾ ਕਰ ਸਕੇ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj